Shah Rukh Khan: ਸ਼ਾਹਰੁਖ ਖਾਨ ਨੇ ਫਿਰ ਜਿੱਤਿਆ ਦਿਲ, ਸ਼ਾਹਰੁਖ ਨੂੰ ਈਡਨ ਗਾਰਡਨ ਮਿਲਣ ਪਹੁੰਚਿਆ 'ਸਪੈਸ਼ਲ' ਫੈਨ, ਵੀਡੀਓ ਵਾਇਰਲ
Shah Rukh Khan Video: ਸ਼ਾਹਰੁਖ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਇੱਕ IPL ਮੈਚ ਦੌਰਾਨ ਆਪਣੇ ਇੱਕ ਪ੍ਰਸ਼ੰਸਕ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ
Shah Rukh Khan Video: ਸੁਪਰਸਟਾਰ ਸ਼ਾਹਰੁਖ ਖਾਨ ਨਾ ਸਿਰਫ ਅਦਾਕਾਰੀ ਲਈ ਜਾਣੇ ਜਾਂਦੇ ਹਨ, ਸਗੋਂ ਆਪਣੀ ਜ਼ਿੰਦਾਦਿਲੀ ਲਈ ਵੀ ਜਾਣੇ ਜਾਂਦੇ ਹਨ। ਵੀਰਵਾਰ ਨੂੰ ਸ਼ਾਹਰੁਖ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਸ ਦੇ ਵਿਚਕਾਰ IPL ਮੈਚ ਦੇਖਣ ਪਹੁੰਚੇ। ਇਸ ਦੌਰਾਨ ਅਦਾਕਾਰ ਨੇ ਆਪਣੇ ਇੱਕ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸ਼ਾਹਰੁਖ ਅਤੇ ਫੈਨ ਦੀ ਇਸ ਮੁਲਾਕਾਤ ਦਾ ਵੀਡੀਓ ਦੇਖ ਕੇ ਲੋਕ ਅਦਾਕਾਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਸ਼ਾਹਰੁਖ ਨੇ ਇਸ ਅੰਦਾਜ਼ 'ਚ ਫੈਨਜ਼ ਨਾਲ ਕੀਤੀ ਮੁਲਾਕਾਤ
ਇਹ ਵੀਡੀਓ ਇੰਸਟਾਗ੍ਰਾਮ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਦਾ ਇਕ ਫੈਨ ਉਨ੍ਹਾਂ ਨੂੰ ਮਿਲਣ ਆਇਆ ਹੈ। ਸ਼ਾਹਰੁਖ ਦਾ ਫੈਨ ਅਪਾਹਜ ਹੈ ਅਤੇ ਵ੍ਹੀਲਚੇਅਰ 'ਤੇ ਬੈਠਾ ਦਿਖਾਈ ਦਿੰਦਾ ਹੈ। ਸ਼ਾਹਰੁਖ ਨੇ ਆਪਣੇ ਫੈਨ ਨਾਲ ਹੱਥ ਮਿਲਾਇਆ ਅਤੇ ਉਸ ਦੇ ਮੱਥੇ 'ਤੇ ਚੁੰਮਿਆ। ਇਸ ਤੋਂ ਬਾਅਦ ਫੈਨ ਨੇ ਉਸ ਨੂੰ ਆਈ ਲਵ ਯੂ ਕਿਹਾ, ਜਿਸ ਦੇ ਜਵਾਬ 'ਚ ਸ਼ਾਹਰੁਖ ਨੇ ਵੀ ਉਸ ਨੂੰ ਆਈ ਲਵ ਯੂ ਕਿਹਾ। ਇਸ ਤੋਂ ਬਾਅਦ ਅਦਾਕਾਰ ਨੇ ਪ੍ਰਸ਼ੰਸਕ ਦਾ ਧੰਨਵਾਦ ਕੀਤਾ।
ਵੀਡੀਓ ਦੇਖ ਪਿਘਲਿਆ ਫੈਨਜ਼ ਦਾ ਦਿਲ
ਸ਼ਾਹਰੁਖ ਖਾਨ ਦਾ ਆਪਣੇ ਫੈਨਜ਼ ਲਈ ਇਹ ਪਿਆਰ ਦੇਖ ਕੇ ਯੂਜ਼ਰਸ ਦਾ ਦਿਲ ਪਿਘਲ ਗਿਆ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਮੇਰੀਆਂ ਅੱਖਾਂ 'ਚ ਹੰਝੂ ਆ ਗਏ ਹਨ।' ਇੱਕ ਹੋਰ ਨੇ ਟਿੱਪਣੀ ਕੀਤੀ, 'ਕੋਈ ਵੀ ਇਸ ਵਿਅਕਤੀ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ'। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਐੱਸਆਰਕੇ ਇੱਕ ਹੀ ਦਿਲ ਹੈ, ਕਿੰਨੀ ਵਾਰ ਜਿੱਤਣਾ।
View this post on Instagram
ਸ਼ਾਹਰੁਖ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਸਿਨੇਮਾਘਰਾਂ ਵਿੱਚ 1000 ਕਰੋੜ ਤੋਂ ਵੱਧ ਦੀ ਕਮਾਈ ਕਰਨ ਤੋਂ ਬਾਅਦ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕੀਤੀ ਗਈ ਹੈ। ਹੁਣ ਉਹ ਆਪਣੀ ਨਵੀਂ ਫਿਲਮ 'ਜਵਾਨ' 'ਤੇ ਫੋਕਸ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਐਟਲੀ ਕਰ ਰਿਹਾ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਰਾਜਕੁਮਾਰ ਹਿਰਾਨੀ ਦੀ ਫਿਲਮ 'ਡੰਕੀ' 'ਚ ਨਜ਼ਰ ਆਉਣਗੇ, ਜੋ ਇਸ ਸਾਲ ਦੇ ਅੰਤ 'ਚ ਯਾਨੀ ਦਸੰਬਰ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਤਾਪਸੀ ਪੰਨੂ ਕਿੰਗ ਖਾਨ ਦੇ ਨਾਲ ਨਜ਼ਰ ਆਵੇਗੀ।