ਮੱਧ ਪ੍ਰਦੇਸ਼ ਦੇ ਦੀਪ ਗੌਤਮ ਦੀ ਅਮੈਰੀਕਾ ਗੌਟ ਟੈਲੇਂਟ ਲਈ ਹੋਈ ਸਲੈਕਸ਼ਨ, ਆਡੀਸ਼ਨ `ਚ ਇਨ੍ਹਾਂ ਕਲਾਕਾਰਾਂ ਨੂੰ ਪਛਾੜਿਆ
America's Got Talent: ਅਮਰੀਕਾ ਦੇ ਪ੍ਰਸਿੱਧ ਸ਼ੋਅ ਤੱਕ ਪਹੁੰਚਣ ਲਈ ਦੀਪ ਗੌਤਮ ਨੂੰ ਕਾਫ਼ੀ ਮੇਹਨਤ ਕਰਨੀ ਪਈ। ਰਿਸ਼ਤੇਦਾਰਾਂ ਤੇ ਦੋਸਤਾਂ ਨੇ ਉਸ ਦੇ ਟੈਲੇਂਟ ਦਾ ਮਜ਼ਾਕ ਉਡਾਇਆਪ ਪੌਪਿੰਗ ਡਾਂਸ `ਚ ਮਾਹਰ ਦੀਪ ਨੂੰ ਰੋਬੋਟਿਕਸ ਡਾਂਸ ਵੀ ਖੂਬ ਪਸੰਦ ਹੈ।
ਮੇਹਨਤ ਤੇ ਟੀਚਾ ਇਕੱਠੇ ਮਿਲ ਜਾਣ ਤਾਂ ਕੁੱਝ ਵੀ ਨਾਮੁਮਕਿਨ ਨਹੀਂ ਹੁੰਦਾ। ਅਜਿਹਾ ਹੀ ਕੁੱਝ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੀਪ ਗੌਤਮ ਨੇ ਕਰ ਦਿਖਾਇਆ ਹੈ। ਦੀਪ ਗੌਤਮ ਨੇ ਕਈ ਕਲਾਕਾਰਾਂ ਨੂੰ ਪਛਾੜਦੇ ਹੋਏ ਅਮਰੀਕਾ ਦੇ ਰੀਐਲਟੀ ਸ਼ੋਅ ਅਮੇਰੀਕਾ ਗੌਟ ਟੈਲੇਂਟ `ਚ ਜਗ੍ਹਾ ਬਣਾ ਲਈ ਹੈ। ਅਮਰੀਕਾ ਦੇ ਪ੍ਰਸਿੱਧ ਸ਼ੋਅ ਅਮੇਰੀਕਾ ਗੌਟ ਟੈਲੇਂਟ ਸੀਜ਼ਨ-16, 17 ਦੇ ਆਡੀਸ਼ਨ ਲਈ ਦੀਪ ਦੀ ਸਲੈਕਸ਼ਨ ਹੋਈ ਹੈ।
ਲੋਕਮਤ ਦੀ ਖਬਰ ਦੇ ਮੁਤਾਬਕ ਅਮਰੀਕਾ ਦੇ ਇਸ ਪ੍ਰਸਿੱਧ ਸ਼ੋਅ ਤੱਕ ਪਹੁੰਚਣ ਲਈ ਦੀਪ ਨੂੰ ਕਾਫ਼ੀ ਮੇਹਨਤ ਕਰਨੀ ਪਈ। ਇਸ ਦੌਰਾਨ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਉਸ ਦੇ ਟੈਲੇਂਟ ਦਾ ਮਜ਼ਾਕ ਉਡਾਇਆਪ ਪੌਪਿੰਗ ਡਾਂਸ `ਚ ਮਾਹਰ ਦੀਪ ਨੂੰ ਰੋਬੋਟਿਕਸ ਡਾਂਸ ਵੀ ਖੂਬ ਪਸੰਦ ਹੈ। ਹਾਲਾਂਕਿ ਉਹ ਕੁੱਝ ਅਲੱਗ ਕਰਨਾ ਚਾਹੁੰਦਾ ਸੀ। ਲਿਹਾਜ਼ਾ ਉਸ ਨੇ ਟੁਆਏ ਡਾਂਸ ਦੀਆਂ ਬਰੀਕੀਆਂ ਨੂੰ ਸਿੱਖਣਾ ਦਾ ਆਪਸ਼ਨ ਚੁਣਿਆ। ਪੌਪਿੰਗ ਤੋਂ ਟੁਆਏ ਡਾਂਸ ਦੀ ਰਾਹ ਚੁਣਨਾ ਦੀਪ ਲਈ ਅਸਾਨ ਨਹੀਂ ਸੀ। ਹੇਅਰ ਕਲਰ ਤੋਂ ਲੈਕੇ ਖਿਡੌਣਿਆਂ ਦੀ ਤਰ੍ਹਾਂ ਖੁਦ ਦੇ ਕੱਪੜੇ ਡਿਜ਼ਾਇਨ ਕੀਤੇ। ਇਸ ਦੇ ਲਈ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਉਸ ਦਾ ਬਹੁਤ ਮਜ਼ਾਕ ਉਡਾਇਆ। ਪਰ ਦੀਪ ਨੇ ਆਪੇ ਟੀਚੇ ਵੱਲ ਧਿਆਨ ਕੇਂਦਰਿਤ ਰੱਖਿਆ।
ਦੀਪ ਦੇ ਮੁਤਾਬਕ ਸ਼ਾਰਟ ਵੀਡੀਓ ਪਲੇਟਫ਼ਾਰਮ ਜੋਸ਼ ਨੇ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ `ਚ ਮਦਦ ਕੀਤੀ। ਦੀਪ ਨੇ ਕਈ ਵੀਡੀਓਜ਼ ਜੋਸ਼ `ਤੇ ਸ਼ੇਅਰ ਕੀਤੇ ਹਨ, ਜਿਸ ਨੂੰ ਲੱਖਾਂ ਲੋਕਾਂ ਨੇ ਪਸੰਦ ਵੀ ਕੀਤਾ ਹੈ। ਦੀਪ ਦਾ ਇੱਕ ਸੁਪਨਾ ਹੈ ਕਿ ਉਸ ਦਾ ਆਪਣਾ ਡਾਂਸ ਸਟੂਡੀਓ ਹੋਵੇ, ਜਿਸ ਵਿੱਚ ਉਹ ਹੋਰਨਾਂ ਨੂੰ ਟਰੇਨਿੰਗ ਦੇ ਸਕੇ।
ਦਸਣਯੋਗ ਹੈ ਕਿ ਦੀਪ ਨੇ ਸਾਲ 2019 `ਚ ਸੋਨੀ ਸਬ ਟੀਵੀ ਵੱਲੋਂ ਹੋਸਟ ਕੀਤੇ ਗਏ ਡਾਂਸ ਰੀਐਲਟੀ ਸ਼ੋਅ ਇੰਡੀਆ ਦੇ ਮਸਤ ਕਲੰਦਰ `ਚ ਸੈਮੀ ਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਇਸ ਦੇ ਨਾਲ ਹੀ ਦੀਪ ਤੇਲਗੂ ਰੀਐਲਟੀ ਸ਼ੋਅ ਡਾਂਸੀ ਪਲੱਸ ਦੇ ਟੌਪ 12 ;`ਚ ਵੀ ਜਗ੍ਹਾ ਬਣਾ ਚੁੱਕਿਆ ਹੈ। ਅਮਰੀਕਾ ਦੇ ਪ੍ਰਸਿੱਧ ਸ਼ੋਅ ਅਮੇਰੀਕਾ ਗੌਟ ਟੈਲੇਂਟ ਲਈ ਚੁਣੇ ਜਾਣ ;ਤੇ ਦੀਪ ਬੇਹੱਦ ਖੁਸ਼ ਹੈ।