Anmol Kwatra: 'ਸ਼ੁਭ ਦਾ ਸਮਰਥਨ ਕਰਨਾ ਬੰਦ ਕਰ', ਅਨਮੋਲ ਕਵਾਤਰਾ ਨੂੰ ਸੋਸ਼ਲ ਮੀਡੀਆ 'ਤੇ ਚੇਤਾਵਨੀ, ਅਨਮੋਲ ਨੇ ਸ਼ਖਸ ਦੀ ਇੰਝ ਕੀਤੀ ਬੋਲਤੀ ਬੰਦ
Anmol Kwatra On Singer Shubh: ਇੱਕ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਅਨਮੋਲ ਨੂੰ ਕਿਹਾ ਕਿ ਉਹ ਗਾਇਕ ਸ਼ੁਭ ਦਾ ਸਮਰਥਨ ਕਿਉਂ ਕਰਦਾ ਹੈ, ਜਦਕਿ ਉਸ ਨੇ ਇੰਡੀਆ ਖਿਲਾਫ ਗਲਤ ਕੰਮ ਕੀਤਾ ਹੈ। ਜਵਾਬ 'ਚ ਅਨਮੋਲ ਨੇ ਉਸ ਸ਼ਖਸ ਦੀ ਬੋਲਤੀ ਬੰਦ ਕੀਤੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra On Singer Shubh: ਅਨਮੋਲ ਕਵਾਤਰਾ ਉਨ੍ਹਾਂ ਪੰਜਾਬੀ ਸੈਲੇਬ੍ਰਿਟੀਆਂ ਵਿੱਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰ ਹੋਣ। ਅਨਮੋਲ ਕਵਾਤਰਾ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਅਨਮੋਲ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਅਨਮੋਲ ਕਵਾਤਰਾ ਸਮੇਂ ਸਮੇਂ 'ਤੇ ਵੱਖੋ ਵੱਖ ਮੁੱਦਿਆਂ 'ਤੇ ਆਪਣੀ ਰਾਏ ਰੱਖਦਾ ਰਹਿੰਦਾ ਹੈ।
ਹਾਲ ਹੀ 'ਚ ਅਨਮੋਲ ਕਵਾਤਰਾ ਫਿਰ ਤੋਂ ਆਪਣੀ ਬੇਬਾਕੀ ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਇੱਕ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਅਨਮੋਲ ਨੂੰ ਕਿਹਾ ਕਿ ਉਹ ਗਾਇਕ ਸ਼ੁਭ ਦਾ ਸਮਰਥਨ ਕਿਉਂ ਕਰਦਾ ਹੈ, ਜਦਕਿ ਉਸ ਨੇ ਇੰਡੀਆ ਖਿਲਾਫ ਗਲਤ ਕੰਮ ਕੀਤਾ ਹੈ। ਇਸ ਦੇ ਜਵਾਬ 'ਚ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਉਸ ਸ਼ਖਸ ਦੀ ਬੋਲਤੀ ਬੰਦ ਕੀਤੀ।
ਅਨਮੋਲ ਨੇ ਉਸ ਲੜਕੇ ਦੇ ਮੈਸੇਜ ਦਾ ਸਕ੍ਰੀਨਸ਼ੌਟ ਸ਼ੇਅਰ ਕਰਦਿਆਂ ਬੋਲਿਆ, 'ਮੇਰੀ ਸਪੋਰਟ ਕਰਨ ਜਾਂ ਨਾ ਕਰਨ ਨਾਲ ਸ਼ੁਭ ਨੂੰ ਕੋਈ ਫਰਕ ਨਹੀਂ ਪੈਂਦਾ। ਜਿੱਥੇ ਤੱਕ ਸਵਾਲ ਸ਼ੁਭ ਨੂੰ ਸਪੋਰਟ ਕਰਨ ਦਾ ਹੈ ਤਾਂ ਮੈਂ ਹਿੱਕ ਠੋਕ ਕੇ ਉਸ ਦੇ ਨਾਲ ਖੜਾ ਹਾਂ, ਤੇ ਸੀਨਾ ਠੋਕ ਕੇ ਉਸ ਦਾ ਸਮਰਥਨ ਕਰਦਾ ਹਾਂ। ਸ਼ੁਭ ਦੀ ਇਮੇਜ ਨੈਸ਼ਨਲ ਮੀਡੀਆ ਨੇ ਖਰਾਬ ਕੀਤੀ ਹੈ। ਮੀਡੀਆ ਨੇ ਕੁੱਝ ਵੀ ਬੋਲ ਦਿੱਤਾ ਅਤੇ ਲੋਕਾਂ ਨੇ ਉਸ ਨੂੰ ਸਹੀ ਮੰਨ ਲਿਆ। ਪਰ ਅਸੀਂ ਕਦੇ ਡੂੰਘਾਈ ਨਾਲ ਤੱਥਾਂ ਦੀ ਜਾਂਚ ਨਹੀਂ ਕਰਦੇ।'
ਮੈਂ ਦਿਖਾਉਂਦਾ ਸ਼ੁਭ ਕਿਹੋ ਜਿਹਾ ਬੰਦਾ: ਅਨਮੋਲ
ਅਨਮੋਲ ਨੇ ਅੱਗੇ ਕਿਹਾ ਕਿ ਮੈਂ ਸ਼ੁਭ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਕਿਹੋ ਜਿਹਾ ਬੰਦਾ ਹੈ। ਉਸ ਦੇ ਵਰਗਾ ਕੋਈ ਵਧੀਆ ਇਨਸਾਨ ਨਹੀਂ ਹੈ। ਸ਼ੁਭ ਦੇ ਸਪੋਰਟ 'ਚ ਅਨਮੋਲ ਨੇ ਇਹ ਸਾਰੀਆਂ ਗੱਲਾਂ ਕਹੀਆਂ ਅਤੇ ਨਾਲ ਹੀ ਉਸ ਨੇ ਸ਼ੁਭ ਨਾਲ ਆਪਣੀ ਪੁਰਾਣੀ ਚੈਟ ਇੱਕ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ, ਜਿਸ ਵਿੱਚ ਸ਼ੁਭ ਨੇ ਕਿਸੇ ਗਰੀਬ ਤੇ ਜ਼ਰੂਰਤਮੰਦ ਮਰੀਜ਼ ਦੀ ਹੈਲਪ ਕਰਨ ਦੀ ਇੱਛਾ ਜਤਾਈ ਸੀ, ਜਦੋਂ ਅਨਮੋਲ ਨੇ ਕਿਹਾ ਕਿ ਉਹ (ਸ਼ੁਭ) ਖੁਦ ਆ ਕੇ ਹੈਲਪ ਆ ਕੇ ਤਾਂ ਅੱਗੋ ਸ਼ੁਭ ਬੋਲਿਆ ਕਿ ਉਹ ਇਸ ਮਦਦ ਨੂੰ ਗੁਪਤ ਰੱਖਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਇਸ ਦੇ ਬਾਰੇ ਕਿਸੇ ਨੂੰ ਪਤਾ ਲੱਗੇ। ਦੇਖੋ ਇਹ ਸਕ੍ਰੀਨਸ਼ੌਟ:
ਕਾਬਿਲੇਗ਼ੌਰ ਹੈ ਕਿ ਸ਼ੁਭ ਨਾਲ 2023 'ਚ ਵਿਵਾਦ ਹੋਇਆ ਸੀ, ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕਰ ਦਿੱਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ-ਕਸ਼ਮੀਰ ਗਾਇਬ ਸਨ। ਇਸ 'ਤੇ ਕਾਫੀ ਵਿਵਾਦ ਹੋਇਆ ਸੀ, ਇੱਥੋਂ ਤੱਕ ਕਿ ਸ਼ੁਭ ਦਾ ਮੁੰਬਈ ਕੰਸਰਟ ਵੀ ਰੱਦ ਹੋ ਗਿਆ ਸੀ। ਨੈਸ਼ਨਲ ਮੀਡੀਆ ਨੇ ਸ਼ੁਭ ਦੀ ਇਮੇਜ ਖਰਾਬ ਕਰਨ 'ਚ ਵੱਡੀ ਭੂਮਿਕਾ ਨਿਭਾਈ ਸੀ।