ਯੋ ਯੋ ਹਨੀ ਸਿੰਘ' ਦੇ ਗੀਤ 'ਚ Middle East Beauty
ਬਾਲੀਵੁੱਡ ਇੰਡਸਟਰੀ ਨੇ ਹਮੇਸ਼ਾ ਹੀ ਅਜਿਹੇ ਸ਼ਾਨਦਾਰ ਐਕਟਰਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਏਸ਼ਿਆਈ ਬਿਊਟੀ ਅਪਰਨਾ ਨਾਇਰ, ਜੋ ਪਹਿਲਾਂ ਹੀ ਮਿਡਲ ਈਸਟ ਦੇ ਮਨੋਰੰਜਨ ਜਗਤ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ

ਬਲਜੀਤ ਸਿੰਘ
ਹਰ ਸਾਲ ਸਾਰੇ ਚਿਹਰੇ ਵੱਡੇ ਸਟਾਰ ਬਣਨ ਦੇ ਸੁਪਨੇ ਨਾਲ ਇੰਡਸਟਰੀ ਵਿੱਚ ਦਾਖਲ ਹੁੰਦੇ ਹਨ। ਬਾਲੀਵੁੱਡ ਇੰਡਸਟਰੀ ਨੇ ਹਮੇਸ਼ਾ ਹੀ ਅਜਿਹੇ ਸ਼ਾਨਦਾਰ ਐਕਟਰਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਏਸ਼ਿਆਈ ਬਿਊਟੀ ਅਪਰਨਾ ਨਾਇਰ, ਜੋ ਪਹਿਲਾਂ ਹੀ ਮਿਡਲ ਈਸਟ ਦੇ ਮਨੋਰੰਜਨ ਜਗਤ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ। ਉਹ ਹੁਣ ਯੋ ਯੋ ਹਨੀ ਸਿੰਘ ਅਤੇ ਹੋਮੀ ਦਿਲੀਵਾਲਾ ਦੇ ਮਿਊਜ਼ਿਕ ਵੀਡੀਓ 'ਕੰਨਾ ਵਿਚ ਵਾਲੀਆਂ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਚੁੱਕੀ ਹੈ।
ਯੋ ਯੋ ਹਨੀ ਸਿੰਘ ਤੇ ਹੋਮੀ ਦਿਲੀਵਾਲਾ ਦਾ ਨਵਾਂ ਗੀਤ ਦਾ ਜਦੋਂ ਤੋਂ ਐਲਾਨ ਹੋਇਆ ਹੈ, ਉਦੋਂ ਤੋਂ ਹੀ ਇਹ ਸੁਰਖੀਆਂ ਬਟੋਰ ਰਿਹਾ ਹੈ। ਬਾਲੀਵੁੱਡ ਵਿੱਚ ਕਦਮ ਰੱਖਣ ਅਤੇ ਯੋ ਯੋ ਹਨੀ ਸਿੰਘ ਨਾਲ ਆਪਣਾ ਪਹਿਲਾ ਮਿਊਜ਼ਿਕ ਵੀਡੀਓ ਕਰਨ ਬਾਰੇ ਗੱਲ ਕਰਦੇ ਹੋਏ, ਅਭਿਨੇਤਰੀ ਦਾ ਕਹਿਣਾ ਹੈ, "ਮੈਂ ਆਪਣੇ ਪਹਿਲੇ ਇੰਡੀਅਨ ਮਿਊਜ਼ਿਕ ਵੀਡੀਓ ਨੂੰ ਲੈ ਕੇ ਬਹੁਤ ਐਕਸਾਈਟੇਡ ਹਾਂ। ਪਹਿਲੀ ਵਾਰ ਹਨੀ ਤੇ ਹੋਮੀ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਸੀ। ਇਹ ਸੱਚੇ ਰੋਮਾਂਟਿਕਾਂ ਲੋਕਾਂ ਲਈ ਇੱਕ ਮਜ਼ੇਦਾਰ ਪਿਆਰ ਵਾਲਾ ਗੀਤ ਹੈ। ਨਾਲ ਹੀ, ਹਨੀ ਦਾ ਰੈਪ ਵੀ ਕਮਾਲ ਦਾ ਹੈ। ਮੈਨੂੰ ਗੀਤ ਦੀ ਸ਼ੂਟਿੰਗ ਵਿੱਚ ਬਹੁਤ ਮਜ਼ਾ ਆਇਆ।
ਅਪਰਨਾ ਨਾਇਰ ਮਿਡਲ ਈਸਟ ਦੀ ਇੱਕ ਬਹੁਤ ਮਸ਼ਹੂਰ ਅਦਾਕਾਰਾ ਹੈ। ਇਹ ਅਦਾਕਾਰਾ 500 ਤੋਂ ਵੱਧ ਐਡ ਸ਼ੂਟ ਦਾ ਹਿੱਸਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ, ਇਹ ਵੀ ਚਰਚਾ ਹੈ ਕਿ ਅਭਿਨੇਤਰੀ ਜਲਦੀ ਹੀ ਬਾਲੀਵੁੱਡ ਇੰਡਸਟਰੀ ਦੇ ਪ੍ਰਮੁੱਖ ਅਦਾਕਾਰਾਂ ਵਿੱਚੋਂ ਇੱਕ ਦੇ ਨਾਲ ਇੱਕ ਬਾਲੀਵੁੱਡ ਫਿਲਮ ਵਿੱਚ ਆਪਣਾ ਫ਼ਿਲਮੀ ਡੈਬਿਊ ਵੀ ਕਰਨ ਜਾ ਰਹੀ ਹੈ। ਜਿਸ ਬਾਰੇ ਜਲਦੀ ਹੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਜਾਵੇਗੀ।
ਯੋ ਯੋ ਹਨੀ ਸਿੰਘ ਤੇ ਹੋਮੀ ਦਿਲੀਵਾਲਾ ਦਾ ਨਵਾਂ ਗੀਤ ਹੈ 'ਕੰਨਾਂ ਵਿਚ ਵਾਲੀਆਂ'। ਇਸ ਗੀਤ ਨੂੰ ਹੋਮੀ ਦਿਲੀਵਾਲਾ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ। ਇਸ ਤੋਂ ਇਲਾਵਾ ਗੀਤ 'ਕੰਨਾਂ ਵਿਚ ਵਾਲੀਆਂ' ਵਿਚ ਹਨੀ ਸਿੰਘ ਦਾ ਖਾਸ ਰੈਪ ਵੀ ਸੁਣਨ ਮਿਲੇਗਾ। ਅਦਾਕਾਰਾ ਅਪਰਨਾ ਨਾਇਰ ਦੀ ਗਾਣੇ ਵਿਚ ਖਾਸ ਫ਼ੀਚਰਿੰਗ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
