Miss Pooja: ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਮਿਸ ਪੂਜਾ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ
Miss Pooja Post: ਮਿਸ ਪੂਜਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਭਾਵੁਕ ਸੰਦੇਸ਼ ਵੀ ਲਿਖਿਆ ਹੈ
Miss Pooja Family: ਪੰਜਾਬੀ ਸਿੰਗਰ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਦੋਂ ਮਿਸ ਪੂਜਾ ਪੰਜਾਬੀ ਇੰਡਸਟਰੀ 'ਚ ਟੌਪ ਦੀ ਗਾਇਕਾ ਸੀ, ਉਦੋਂ ਉਸ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਲਿਆ ਅਤੇ ਕੈਨੇਡਾ 'ਚ ਸੈਟਲ ਹੋ ਗਈ। ਉਸ ਤੋਂ ਬਾਅਦ ਹੀ ਮਿਸ ਪੂਜਾ ਪੰਜਾਬੀ ਇੰਡਸਟਰੀ 'ਚ ਵੀ ਘੱਟ ਐਕਟਿਵ ਰਹਿੰਦੀ ਸੀ। ਪਰ ਹੁਣ ਫਿਰ ਤੋਂ ਗਾਇਕਾ ਨੇ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਉਸ ਦਾ ਗਾਇਕ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਕਾਫੀ ਜ਼ਿਆਦਾ ਪਸੰਦ ਕੀਤਾ ਹੈ।
ਇਸ ਦੇ ਨਾਲ ਨਾਲ ਆਪਣੇ ਗੀਤਾਂ ਤੋਂ ਜ਼ਿਆਦਾ ਮਿਸ ਪੂਜਾ ਆਪਣੀਆਂ ਸੋਸ਼ਲ ਮੀਡੀਆਂ ਪੋਸਟਾਂ ਨੂੰ ਲੈਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਭਾਵੁਕ ਸੰਦੇਸ਼ ਵੀ ਲਿਿਖਿਆ ਹੈ। ਮਿਸ ਪੂਜਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਿਆ, 'ਮਿਸ ਯੂ ਪਾਪਾ'। ਮਿਸ ਪੂਜਾ ਦੀ ਇਸ ਤਸਵੀਰ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਦੇ ਪਿਤਾ ਦਾ ਦੇਹਾਂਤ ਢਾਈ ਸਾਲ ਪਹਿਲਾਂ ਹੋਇਆ ਸੀ। ਉਹ ਆਪਣੇ ਪਿਤਾ ਦੇ ਕਾਫੀ ਜ਼ਿਆਦਾ ਨੇੜੇ ਸੀ। ਉਹ ਅਕਸਰ ਆਪਣੇ ਪਿਤਾ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਹ ਜੋ ਤਸਵੀਰ ਪੂਜਾ ਨੇ ਸ਼ੇਅਰ ਕੀਤੀ ਹੈ, ਇਹ ਉਸ ਦੇ ਨਾਲ ਉਸ ਦੀ ਆਖਰੀ ਤਸਵੀਰ ਸੀ। ਇਸ ਗੱਲ ਦਾ ਖੁਲਾਸਾ ਖੁਦ ਗਾਇਕਾ ਨੇ ਕੀਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਮਿਸ ਪੂਜਾ ਦਾ ਹਾਲ ਹੀ 'ਚ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਨਾਲ ਪੂਜਾ ਨੇ ਆਪਣੀ ਈਪੀ 'ਮਰਜਾਣਿਆ ਦਾ ਵੀ ਐਲਾਨ ਕੀਤਾ ਹੈ, ਜਿਸ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਚੁੱਕਿਆ ਹੈ।