National Cinema Day: 23 ਸਤੰਬਰ ਨੂੰ ਆਪਣੀਆਂ ਮਨਪਸੰਦ ਪੰਜਾਬੀ ਫ਼ਿਲਮਾਂ ਦੇਖੋ ਸਿਰਫ਼ 75 ਰੁਪਏ `ਚ
Moh Film In Just Rupees 75: ਪੰਜਾਬ `ਚ ਵੀ ਫ਼ਿਲਮ ਦੀ ਟਿਕਟ ਦੀਆਂ ਕੀਮਤ ਸਿਰਫ਼ 75 ਰੁਪਏ ਹੋਵੇਗੀ। ਯਾਨਿ ਕਿ ਤੁਸੀਂ ਆਪਣੀ ਕੋਈ ਵੀ ਪੰਜਾਬੀ ਫ਼ਿਲਮ ਸਿਰਫ਼ 75 ਰੁਪਏ `ਚ ਦੇਖ ਸਕਦੇ ਹੋ।
National Cinema Day: ਭਾਰਤ ਵਿੱਚ 23 ਸਤੰਬਰ ਨੂੰ ਨੈਸ਼ਨਲ ਸਿਨੇਮਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ `ਚ ਵੀ ਫ਼ਿਲਮ ਦੀ ਟਿਕਟ ਦੀਆਂ ਕੀਮਤ ਸਿਰਫ਼ 75 ਰੁਪਏ ਹੋਵੇਗੀ। ਯਾਨਿ ਕਿ ਤੁਸੀਂ ਆਪਣੀ ਕੋਈ ਵੀ ਪੰਜਾਬੀ ਫ਼ਿਲਮ ਸਿਰਫ਼ 75 ਰੁਪਏ `ਚ ਦੇਖ ਸਕਦੇ ਹੋ।
ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਇਸ ਬਾਰੇ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਇਸ ਸ਼ੁੱਕਰਵਾਰ ਨੈਸ਼ਨਲ ਸਿਨੇਮਾ ਦਿਵਸ ਮੌਕੇ ਦੇਖੋ ਮੋਹ ਫ਼ਿਲਮ, ਉਹ ਵੀ ਸਿਰਫ਼ 75 ਰੁਪਏ `ਚ।"
View this post on Instagram
ਇਸ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ `ਚ ਗਿੱਪੀ ਗਰੇਵਾਲ ਦੀ `ਯਾਰ ਮੇਰਾ ਤਿਤਲੀਆਂ ਵਰਗਾ`, `ਮਾਂ ਦਾ ਲਾਡਲਾ` ਤੇ `ਮੋਹ` ਵਰਗੀਆਂ ਪੰਜਾਬੀ ਸਿਨੇਮਾਘਰਾਂ `ਚ ਚੱਲ ਰਹੀਆਂ ਹਨ। ਇਸ ਦੇ ਨਾਲ ਹਿੰਦੀ ਫ਼ਿਲਮ ਬ੍ਰਹਾਮਸਤਰ ਵੀ ਇਸ ਸਮੇਂ ਸਿਨੇਮਾਘਰਾਂ `ਚ ਲੱਗੀ ਹੋਈ ਹੈ, ਜਿਸ ਦਾ ਮਤਲਬ ਹੈ ਕਿ ਇਹ ਫ਼ਿਲਮ ਵੀ ਤੁਸੀਂ 75 ਰੁਪਏ `ਚ ਦੇਖ ਸਕਦੇ ਹੋ।
ਪਹਿਲਾਂ 16 ਸਤੰਬਰ ਨੂੰ ਸੀ ਨੈਸ਼ਨਲ ਸਿਨੇਮਾ ਡੇਅ
ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ, ਜਿਸ ਨੇ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ, ਨੇ ਹੁਣ ਇਸ ਨੂੰ ਇਕ ਹਫਤੇ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਦਿਵਸ 23 ਸਤੰਬਰ ਨੂੰ ਮਨਾਇਆ ਜਾਵੇਗਾ। ਐਸੋਸੀਏਸ਼ਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਹ ਐਲਾਨ ਕੀਤਾ।
ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਅਤੇ ਭਾਰਤ ਭਰ ਦੇ ਸਿਨੇਮਾ, ਦਰਸ਼ਕਾਂ ਨੂੰ 75 ਰੁਪਏ `ਚ ਹਰ ਫ਼ਿਲਮ ਦੇਖਣ ਲਈ ਸੱਦਾ ਦਿੰਦੇ ਹਨ। ਰਾਸ਼ਟਰੀ ਸਿਨੇਮਾ ਦਿਵਸ ਪਹਿਲਾਂ 16 ਸਤੰਬਰ ਨੂੰ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ ਸੀ, ਹਾਲਾਂਕਿ, ਵੱਖ-ਵੱਖ 'ਸਟੇਕਹੋਲਡਰਾਂ' ਦੀ ਬੇਨਤੀ 'ਤੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਕਰਨ ਲਈ, ਇਹ ਦਿਵਸ 23 ਸਤੰਬਰ ਨੂੰ ਮਨਾਇਆ ਜਾਵੇਗਾ।
ਕਿਉਂ ਮਨਾਇਆ ਜਾ ਰਿਹਾ ਨੈਸ਼ਨਲ ਸਿਨੇਮਾ ਦਿਵਸ?
ਦਰਅਸਲ, ਕੋਵਿਡ ਕਾਲ ਦੌਰਾਨ ਲੌਕਡਾਊਨ ਸੀ। ਜਿਸ ਕਾਰਨ ਸਿਨੇਮਾਘਰ ਵੀ ਬੰਦ ਪਏ ਸੀ। ਹੁਣ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਨੂੰ ਫ਼ਿਲਮਾਂ ਦੇਖਣ ਲਈ ਉਤਸ਼ਾਹਿਤ ਕਰਨ ਲਈ ਇਹ ਦਿਨ ਮਨਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਦੇ ਜ਼ਰੀਏ, ਸਿਨੇਮਾ ਹਾਲ ਉਨ੍ਹਾਂ ਲੋਕਾਂ ਨੂੰ ਵੀ ਸੱਦਾ ਦੇਣਾ ਚਾਹੁੰਦੇ ਹਨ, ਜਿਨ੍ਹਾਂ ਨੇ ਮਹਾਂਮਾਰੀ ਤੋਂ ਬਾਅਦ ਵੀ ਸਿਨੇਮਾਘਰਾਂ ਵਿੱਚ ਜਾਣਾ ਸ਼ੁਰੂ ਨਹੀਂ ਕੀਤਾ ਹੈ।
ਹਾਲਾਂਕਿ ਭਾਰਤ ਵਿੱਚ ਸਿਨੇਮਾਘਰ 23 ਸਤੰਬਰ ਨੂੰ ਹਰ ਫਿਲਮ ਲਈ 75 ਰੁਪਏ ਦੀ ਰਕਮ ਵਸੂਲ ਕਰਨਗੇ, ਆਨਲਾਈਨ ਥਰਡ-ਪਾਰਟੀ ਐਪਸ ਜਾਂ ਵੈੱਬਸਾਈਟਾਂ ਵਾਧੂ ਟੈਕਸ ਲਗਾ ਸਕਦੀਆਂ ਹਨ। ਉਦਾਹਰਨ ਲਈ, BookMyShow ਅਜੇ ਵੀ ₹ 75 ਕੀਮਤ ਟੈਗ ਦੇ ਸਿਖਰ 'ਤੇ ਵਾਧੂ ਇੰਟਰਨੈੱਟ ਫੀਸਾਂ ਅਤੇ GST ਵਸੂਲਣ ਲਈ ਜਵਾਬਦੇਹ ਹੈ। ਜੇਕਰ ਫਿਲਮ ਦੇਖਣ ਵਾਲੇ ਪੈਸਾ ਬਚਾਉਣਾ ਚਾਹੁੰਦੇ ਹਨ, ਤਾਂ ਉਹ ਪੁਰਾਣੇ ਦਿਨਾਂ ਵਾਂਗ ਕਤਾਰਾਂ ਵਿੱਚ ਇੰਤਜ਼ਾਰ ਕਰ ਸਕਦੇ ਹਨ।