(Source: ECI/ABP News)
Neelu Sharma: 'ਛਣਕਾਟੇ' ਵਾਲੀ ਨੀਲੂ ਸਾਲਾਂ ਬਾਅਦ ਪਹਿਲੀ ਵਾਰ ਆਈ ਨਜ਼ਰ, ਇਸ ਨੇਕ ਕੰਮ 'ਚ ਬਣੇਗੀ ਹਿੱਸਾ, ਦੇਖੋ ਇਹ ਵੀਡੀਓ
jaswinder Bhalla: ਨੀਲੂ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਲੰਬੇ ਬਾਅਦ ਉਸ ਨੂੰ ਫਿਰ ਤੋਂ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਖੈਰ ਇਹ ਵੀਡੀਓ ਨੀਲੂ ਦੇ ਕਿਸੇ ਗਾਣੇ ਜਾਂ ਫਿਲਮ ਦਾ ਨਹੀਂ ਹੈ।
![Neelu Sharma: 'ਛਣਕਾਟੇ' ਵਾਲੀ ਨੀਲੂ ਸਾਲਾਂ ਬਾਅਦ ਪਹਿਲੀ ਵਾਰ ਆਈ ਨਜ਼ਰ, ਇਸ ਨੇਕ ਕੰਮ 'ਚ ਬਣੇਗੀ ਹਿੱਸਾ, ਦੇਖੋ ਇਹ ਵੀਡੀਓ neelu sharma from chhankata first video after long time watch what she said Neelu Sharma: 'ਛਣਕਾਟੇ' ਵਾਲੀ ਨੀਲੂ ਸਾਲਾਂ ਬਾਅਦ ਪਹਿਲੀ ਵਾਰ ਆਈ ਨਜ਼ਰ, ਇਸ ਨੇਕ ਕੰਮ 'ਚ ਬਣੇਗੀ ਹਿੱਸਾ, ਦੇਖੋ ਇਹ ਵੀਡੀਓ](https://feeds.abplive.com/onecms/images/uploaded-images/2023/10/28/e75dffed1daf68dfcc2004750646e3231698477335100469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Neelu Sharma Video: 'ਛਣਕਾਟਾ' ਸੀਰੀਜ਼ ਨੂੰ ਤਾਂ ਕੋਈ ਵੀ ਹਾਲੇ ਤੱਕ ਭੁਲਾ ਨਹੀਂ ਸਕਿਆ ਹੈ। ਅੱਜ ਵੀ ਛਣਕਾਟੇ ਦੀ ਵੀਡੀਓ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਇਸ ਦੇ ਨਾਲ ਨਾਲ ਹਰ ਕੋਈ ਇਹ ਜਾਨਣ ਲਈ ਵੀ ਉਤਸੁਕ ਰਹਿੰਦਾ ਹੈ ਕਿ ਛਣਕਾਟਾ ਦੀ ਨੀਲੂ ਤੇ ਬਾਲਾ ਅੱਜ ਕੱਲ੍ਹ ਕਿੱਥੇ ਹਨ ਤੇ ਕੀ ਕਰ ਰਹੇ ਹਨ। ਤਾਂ ਅਸੀਂ ਤੁਹਾਨੂੰ ਇਹ ਤਾਂ ਨਹੀਂ ਦੱਸ ਸਕਦੇ ਕਿ ਇਹ ਦੋਵੇਂ ਅੱਜ ਕੱਲ ਕੀ ਕਰ ਰਹੇ ਹਨ, ਪਰ ਇਹ ਜ਼ਰੂਰ ਦੱਸ ਦਿੰਦੇ ਹਾਂ ਕਿ ਸਾਰਿਆਂ ਦੀ ਚਹੇਤੀ ਨੀਲੂ ਦਾ ਲੰਬੇ ਸਮੇਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਉਹ ਅਭਿਨੇਤਰੀ...ਜਿਸ ਦੇ ਸਾਹਮਣੇ ਝੁਕੇ ਸਲਮਾਨ ਖਾਨ, ਇਕੱਠੇ ਕੰਮ ਕਰਨ ਲਈ ਵਾਰ-ਵਾਰ ਕੀਤੀਆਂ ਸੀ ਮਿੰਨਤਾਂ
ਜੀ ਹਾਂ, ਨੀਲੂ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਲੰਬੇ ਬਾਅਦ ਉਸ ਨੂੰ ਫਿਰ ਤੋਂ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਖੈਰ ਇਹ ਵੀਡੀਓ ਨੀਲੂ ਦੇ ਕਿਸੇ ਗਾਣੇ ਜਾਂ ਫਿਲਮ ਦਾ ਨਹੀਂ ਹੈ, ਬਲਕਿ ਅਦਾਕਾਰਾ ਇੱਕ ਬਹੁਤ ਹੀ ਨੇਕ ਕੰਮ ਲਈ ਆਪਣਾ ਸਹਿਯੋਗ ਦੇਣ ਲਈ ਅੱਗੇ ਆਈ ਹੈ। ਨੀਲੂ ਸ਼ਰਮਾ ਨੇ ਵੀਡੀਓ 'ਚ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਕੱਲ੍ਹ ਨਸ਼ਿਆਂ 'ਚ ਡੁੱਬਿਆ ਹੋਇਆ, ਉਨ੍ਹਾਂ ਨੂੰ ਇਹ ਸਭ ਦੇਖ ਕੇ ਬਹੁਤ ਹੀ ਦੁੱਖ ਲੱਗਦਾ ਹੈ। ਇਸੇ ਦੇ ਤਹਿਤ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਨ ਲਈ 16 ਨਵੰਬਰ 2023 ਨੂੰ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਜਸਵਿੰਦਰ ਭੱਲਾ ਉਰਫ ਛਣਕਾਟੇ ਦੇ ਚਾਚਾ ਚਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਬਣਾਉਣਾ ਪੰਜਾਬ ਸਰਕਾਰ ਲਈ ਬਹੁਤ ਵੱਡਾ ਚੈਲੇਂਜ ਬਣਿਆ ਹੋਇਆ ਹੈ। ਹੁਣ ਇਸ ਮੁਹਿੰਮ 'ਚ ਪੰਜਾਬ ਪੁਲਿਸ ਤੇ ਪੰਜਾਬੀ ਕਲਾਕਾਰ ਵੀ ਵਧ ਚੜ੍ਹ ਕੇ ਸ਼ਾਮਲ ਹੋ ਰਹੇ ਹਨ। ਪਿਛਲੇ ਦਿਨੀਂ ਗੁੱਗੂ ਗਿੱਲ, ਐਮੀ ਵਿਰਕ ਤੇ ਹੋਰ ਕਈ ਦਿੱਗਜ ਕਲਾਕਾਰਾਂ ਦੀਆਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸਾਹਮਣੇ ਆਈਆਂ ਸੀ, ਜਿਨ੍ਹਾਂ ਵਿੱਚ ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)