Neeru Bajwa: ਨੀਰੂ ਬਾਜਵਾ ਨੇ ਸਾਦੇ ਢੰਗ ਨਾਲ ਸੈਲੀਬ੍ਰੇਟ ਕੀਤਾ ਬੇਟੀ ਅਨਾਇਆ ਦਾ ਜਨਮਦਿਨ, ਸ਼ੇਅਰ ਕੀਤੀ ਵੀਡੀਓ
Neeru Bajwa Daughter: ਨੀਰੂ ਬਾਜਵਾ ਨੇ ਬੇਟੀ ਦੇ ਜਨਮਦਿਨ ਦੀ ਇੱਕ ਛੋਟੀ ਜਿਹੀ ਰੀਲ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਦੇਖੋ ਵੀਡੀਓ:
Neeru Bajwa Daughter Anaaya: ਨੀਰੂ ਬਾਜਵਾ ਨੂੰ ਪਾਲੀਵੁੱਡ ਦੀ ਪਰਫ਼ੈਕਟ ਅਦਾਕਾਰਾ ਕਹਿਣਾ ਗ਼ਲਤ ਨਹੀਂ ਹੋਵੇਗਾ। ਉਹ ਜਿੰਨੀ ਵਧੀਆ ਐਕਟਰਸ ਹੈ, ਉਨੀਂ ਹੀ ਵਧੀਆ ਮਾਂ ਹੈ। ਅਸਲ ਜ਼ਿੰਦਗੀ `ਚ ਮਾਂ ਦਾ ਕਿਰਦਾਰ ਉਹ ਬਖੂਬੀ ਨਿਭਾਉਂਦੀ ਨਜ਼ਰ ਆਉਂਦੀ ਹੈ। ਬੀਤੇ ਦਿਨ ਯਾਨਿ 29 ਅਗਸਤ ਨੂੰ ਨੀਰੂ ਬਾਜਵਾ ਦੀ ਵੱਡੀ ਬੇਟੀ ਅਨਾਇਆ ਦਾ ਜਨਮਦਿਨ ਸੀ। ਜਿਸ ਨੂੰ ਬਾਜਵਾ ਨੇ ਬੜੇ ਹੀ ਸਾਦੇ ਢੰਗ ਨਾਲ ਸੈਲੀਬ੍ਰੇਟ ਕੀਤਾ।
ਅਦਾਕਾਰਾ ਨੇ ਬੇਟੀ ਦੇ ਜਨਮਦਿਨ ਦੀ ਇੱਕ ਛੋਟੀ ਜਿਹੀ ਰੀਲ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵਿੱਚ ਅਨਾਇਆ ਦੇ ਸਾਹਮਣੇ ਇੱਕ ਛੋਟਾ ਜਿਹਾ ਕੱਪ ਕੇਕ ਹੈ। ਉਹ ਉਸ ਨੂੰ ਫੂਕ ਮਾਰਦੀ ਹੈ ਤੇ ਨੀਰੂ ਉਸ ਦੇ ਲਈ `ਹੈੱਪੀ ਬਰਥਡੇਅ` ਗਾਉਂਦੀ ਹੈ। ਨੀਰੂ ਨੇ ਇਸ ਰੀਲ ਨੂੰ ਬਣਾਉਣ ਲਈ ਆਪਣੀ ਫ਼ਿਲਮ `ਮਾਂ ਦਾ ਲਾਡਲਾ` ਦੇ ਟਾਈਟਲ ਟਰੈਕ ਦਾ ਇਸਤੇਮਾਲ ਕੀਤਾ ਹੈ। ਦੇਖੋ ਵੀਡੀਓ:
View this post on Instagram
ਦੱਸ ਦਈਏ ਕਿ ਨੀਰੂ ਬਾਜਵਾ ਨੇ ਸਾਲ 2015 ਵਿੱਚ ਹੈਰੀ ਜਵੰਧਾ ਨਾਲ ਵਿਆਹ ਕਰਾਇਆ ਸੀ। ਉਨ੍ਹਾਂ ਦੀਆਂ 3 ਬੇਟੀਆਂ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਧੀ ਅਨਾਇਆ ਹੈ ਤੇ ਦੋ ਛੋਟੀ ਜੁੜਵਾ ਬੱਚੀਆਂ ਹਨ। ਨੀਰੂ ਬਾਜਵਾ ਇੱਕ ਪਰਫ਼ੈਕਟ ਮਾਂ ਹੈ। ਉਹ ਆਪਣੀਆਂ ਧੀਆਂ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਪੋਸਟਾਂ ਨੂੰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਅਦਾਕਾਰਾ ਆਪਣੀਆਂ ਲਾਡਲੀਆਂ ਧੀਆਂ `ਤੇ ਜਾਨ ਛਿੜਕਦੀ ਹੈ।
ਫ਼ਰਕਫ਼ਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਦੀ ਫ਼ਿਲਮ `ਮਾਂ ਦਾ ਲਾਡਲਾ` 16 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੇ ਨਾਲ ਨਾਲ ਉਨ੍ਹਾਂ ਫ਼ਿਲਮ `ਕ੍ਰਿਮੀਨਲ` 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।