Shayar Film: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਗਾਣਾ 'ਤੇਰੀ ਦੀਦ' ਰਿਲੀਜ਼, ਦੇਖੋ ਸੱਤੇ ਤੇ ਸੀਰੋ ਦਾ ਰੋਮਾਂਟਿਕ ਅੰਦਾਜ਼
Neeru Bajwa Satinder Sartaaj: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ 'ਸ਼ਾਇਰ' ਦਾ ਗਾਣਾ 'ਤੇਰੀ ਦੀਦ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਖਾਸ ਕਰਕੇ ਗੀਤ ਦੇ ਬੋਲ ਸਿੱਧਾ ਦਿਲ 'ਚ ਉੱਤਰਦੇ ਹਨ।
Shayar Movie New Song Teri Deed Out Now: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਰੋਮਾਂਸ ਕਰਨ ਲਈ ਤਿਆਰ ਹੈ। ਦੋਵਾਂ ਦੀ ਫਿਲਮ 'ਸ਼ਾਇਰ' 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦੁਨੀਆ ਭਰ 'ਚ ਨੀਰੂ ਤੇ ਸਰਤਾਜ ਦੇ ਫੈਨਜ਼ ਵੀ ਬੇਸਵਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਦੇ ਕਮਾਲ ਦੇ ਗਾਣੇ ਤੇ ਧਮਾਕੇਦਾਰ ਟਰੇਲਰ ਵੀ ਰਿਲੀਜ਼ ਹੋ ਚੁੱਕੇ ਹਨ।
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸਟਾਰਰ 'ਸ਼ਾਇਰ' ਦਾ ਇੱਕ ਹੋਰ ਗਾਣਾ 'ਤੇਰੀ ਦੀਦ' ਵੀ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਖਾਸ ਕਰਕੇ ਗੀਤ ਦੇ ਬੋਲ ਸਿੱਧਾ ਦਿਲ 'ਚ ਉੱਤਰਦੇ ਹਨ। ਗਾਣੇ 'ਚ ਨੀਰੂ ਤੇ ਸਰਤਾਜ ਯਾਨਿ ਸੀਰੋ ਤੇ ਸੱਤੇ ਦੀ ਜੋੜੀ ਵੀ ਕਮਾਲ ਦੀ ਲੱਗਦੀ ਹੈ। ਦੇਖੋ ਇਹ ਵੀਡੀਓ:
View this post on Instagram
ਇੱਥੇ ਇਹ ਵੀ ਦੱਸ ਦਈਏ ਕਿ ਇਸ ਗਾਣੇ ਨੂੰ ਸਰਤਾਜ ਨੇ ਆਪਣੀ ਆਵਾਜ਼ ਨਹੀਂ ਦਿੱਤੀ ਹੈ। ਇਸ ਗਾਣੇ ਨੂੰ ਸਰਦਾਰ ਅਲੀ, ਸਲਾਮਤ ਅਲੀ, ਰਿੱਕੀ ਖਾਨ ਤੇ ਗੁਮਰੋਹ ਨੇ ਗਾਇਆ ਹੈ। ਗਾਣੇ ਨੂੰ ਮਿਊਜ਼ਿਕ ਵੀ ਗੁਮਰੋਹ ਨੇ ਹੀ ਦਿੱਤਾ ਹੈ, ਜਦਕਿ ਗੀਤ ਦੇ ਬੋਲ ਹਰਿੰਦਰ ਕੌਰ ਨੇ ਲਿਖੇ ਹਨ। ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ 'ਸ਼ਾਇਰ' ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈਕੇ ਨੀਰੂ ਤੇ ਸਰਤਾਜ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸਰਤਾਜ ਤੇ ਨੀਰੂ ਦੀ ਜੋੜੀ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੀ ਹੈ। ਇਸ ਤੋਂ ਨੀਰੂ ਤੇ ਸਰਤਾਜ 'ਕਲੀ ਜੋਟਾ' ਫਿਲਮ 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ ਸੀ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ 'ਤੇ ਵੀ ਕਰੋੜਾਂ 'ਚ ਨੋਟ ਛਾਪੇ ਸੀ। ਇਸ ਤੋਂ ਬਾਅਦ ਹੁਣ ਇਹ ਦੇਖਣਾ ਬਣਦਾ ਹੈ ਕਿ ਕੀ ਨੀਰੂ ਤੇ ਸਰਤਾਜ ਦੀ ਜੋੜੀ 'ਸ਼ਾਇਰ' ਫਿਲਮ 'ਚ ਵੀ ਉਹੀ ਕਮਾਲ ਦਿਖਾ ਪਾਉਂਦੀ ਹੈ ਜਾਂ ਨਹੀਂ।