ਪ੍ਰਭਾਸ ਦੀ ਫ਼ਿਲਮ 'ਰਾਧੇ ਸ਼ਿਆਮ' ਦਾ ਨਵਾਂ ਪੋਸਟਰ ਆਇਆ ਸਾਹਮਣੇ
ਬਾਹੂਬਲੀ ਫੇਮ ਪ੍ਰਭਾਸ ਦੀ ਉਡੀਕੀ ਜਾ ਰਹੀ ਫ਼ਿਲਮ 'ਰਾਧੇ ਸ਼ਿਆਮ' ਦਾ ਨਵਾਂ ਪੋਸਟਰ ਦੇਖਣ ਲਾਇਕ ਹੈ। ਜਿਸ 'ਚ ਪ੍ਰਭਾਸ ਦੀ ਨਵੀਂ ਲੁੱਕ ਨਜ਼ਰ ਆ ਰਹੀ ਹੈ। ਪੋਸਟਰ 'ਚ ਪ੍ਰਭਾਸ ਦੀ ਸਮਾਈਲ ਨੂੰ ਵੇਖ ਇੰਝ ਲੱਗ ਰਿਹਾ ਹੈ ਕਿ ਉਹ ਆਪਣੀ ਹੀਰੋਇਨ ਪੂਜਾ ਹੇਗੜੇ ਵੱਲ ਦੇਖ ਰਹੇ ਹਨ।
ਚੰਡੀਗੜ੍ਹ: ਬਾਹੂਬਲੀ ਫੇਮ ਪ੍ਰਭਾਸ ਦੀ ਉਡੀਕੀ ਜਾ ਰਹੀ ਫ਼ਿਲਮ 'ਰਾਧੇ ਸ਼ਿਆਮ' ਦਾ ਨਵਾਂ ਪੋਸਟਰ ਦੇਖਣ ਲਾਇਕ ਹੈ। ਜਿਸ 'ਚ ਪ੍ਰਭਾਸ ਦੀ ਨਵੀਂ ਲੁੱਕ ਨਜ਼ਰ ਆ ਰਹੀ ਹੈ। ਪੋਸਟਰ 'ਚ ਪ੍ਰਭਾਸ ਦੀ ਸਮਾਈਲ ਨੂੰ ਵੇਖ ਇੰਝ ਲੱਗ ਰਿਹਾ ਹੈ ਕਿ ਉਹ ਆਪਣੀ ਹੀਰੋਇਨ ਪੂਜਾ ਹੇਗੜੇ ਵੱਲ ਦੇਖ ਰਹੇ ਹਨ।
ਫ਼ਿਲਮ 'ਚ ਪ੍ਰਭਾਸ ਦੇ ਨਾਲ ਪੂਜਾ ਹੇਗੜੇ ਮੁੱਖ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਏਗੀ। ਇਸ ਤੋਂ ਪਹਿਲਾ ਫ਼ਿਲਮ ਦਾ ਇੱਕ ਟੀਜ਼ਰ ਜਾਰੀ ਹੋ ਚੁੱਕਾ ਹੈ।ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਫ਼ਿਲਮ ਦਾ ਨਿਰਦੇਸ਼ਨ 'ਰਾਧਾ ਕ੍ਰਿਸ਼ਨਾ ਕੁਮਾਰ' ਵੱਲੋਂ ਕੀਤਾ ਗਿਆ ਹੈ। ਜੋ ਕੀ ਸਾਊਥ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਨਿਰਦੇਸ਼ਕ ਹਨ।ਫ਼ਿਲਮ ਰਾਧੇ ਕ੍ਰਿਸ਼ਨ ਨੂੰ ਤਿੰਨ ਭਾਸ਼ਾਵਾਂ ਹਿੰਦੀ, ਤੇਲਗੂ ਤੇ ਤਾਮਿਲ ਦੇ ਵਿੱਚ ਰਿਲੀਜ਼ ਕੀਤਾ ਜਾਏਗਾ। ਜਿਸ ਦੇ ਲਈ 30 ਜੁਲਾਈ ਦੀ ਤਾਰੀਖ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਪਰ ਜੇਕਰ ਕੋਰੋਨਾ ਦੇ ਹਾਲਤ ਠੀਕ ਨਾ ਹੋਏ ਤਾਂ ਮੇਕਰਸ ਇਸ ਦੀ ਰਿਲੀਜ਼ ਡੇਟ 'ਚ ਬਦਲਾਅ ਕਰ ਸਕਦੇ ਹਨ। ਕਿਉਂਕਿ ਕੋਈ ਵੀ ਪ੍ਰੋਡਿਊਸਰ ਇਹ ਨਹੀਂ ਚਾਹੁੰਦਾ ਕਿ ਉਸਦੀ ਫ਼ਿਲਮ ਨੂੰ ਨੁਕਸਾਨ ਹੋਵੇ।ਖਾਸ ਕਰ ਵੱਡੇ ਬਜਟ ਦੀਆਂ ਫ਼ਿਲਮਾਂ ਤੋਂ ਪ੍ਰੋਡਿਊਸਰ ਨੂੰ ਖਾਸੀ ਉਮੀਦ ਹੁੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ