Kanwar Grewal: ਪੰਜਾਬੀ ਸਿੰਗਰ ਕੰਵਰ ਗਰੇਵਾਲ ਦੇ ਘਰ NIA ਦੀ ਰੇਡ, ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਖਿਲਾਫ ਡਟੇ ਸੀ ਕੰਵਰ
Punjab News: ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਐਨਆਈਏ ਦੀ ਛਾਪੇਮਾਰੀ ਹੋਈ ਹੈ। ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਘਰ ‘ਚ ਐਨਆਈਏ ਦੀ ਟੀਮ ਪਹੁੰਚੀ ਹੈ।
Kanwar Grewal NIA Raid: ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਐਨਆਈਏ ਦੀ ਛਾਪੇਮਾਰੀ ਹੋਈ ਹੈ। ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਘਰ ‘ਚ ਐਨਆਈਏ ਦੀ ਟੀਮ ਪਹੁੰਚੀ ਹੈ। ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੈਂਗਸਟਰਾਂ ਨਾਲ ਸਬੰਧ ਨੂੰ ਲੈ ਕੇ ਐਨਆਈਏ ਵੱਲੋਂ ਪੰਜਾਬੀ ਸਿੰਗਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਸਿਲਸਿਲੇ ‘ਚ ਅਫਸਾਨਾ ਖਾਨ, ਜੈਨੀ ਜੌਹਲ, ਦਿਲਪ੍ਰੀਤ ਢਿੱਲੋਂ ਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਹੋ ਚੁੱਕੀ ਹੈ। ਹੁਣ ਕੰਵਰ ਗਰੇਵਾਲ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚੀ ਹੈ।
ਐਨਆਈਏ ਵੱਲੋਂ ਪੰਜਾਬੀ ਇੰਡਸਟਰੀ ਦੇ ਗੈਂਗਸਟਰਾਂ ਨਾਲ ਰਿਸ਼ਤੇ ਖੰਗਾਲੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਐਨਆਈਏ ਦੇ ਰਾਡਾਰ ਤੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿੰਗਰ ਹਨ। ਦਸ ਦਈਏ ਕਿ ਪੰਜਾਬੀ ਗੀਤਾਂ ‘ਚ ਗੈਂਗਸਟਰਾਂ ਵੱਲੋਂ ਫੰਡਿੰਗ ਨੂੰ ਲੈਕੇ ਵੀ ਐਨਆਈਏ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਨਆਈਏ ਨੇ ਕਈ ਪੰਜਾਬੀ ਸਿੰਗਰਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਨਾਲ ਹੀ ਐਨਆਈਏ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਗੈਂਗਸਟਰ ਪੰਜਾਬੀ ਗੀਤਾਂ ‘ਚ ਆਪਣਾ ਪੈਸਾ ਲਗਾ ਕੇ ਸਿੰਗਰਾਂ ਕੋਲੋਂ ਗੀਤ ਗਵਾ ਰਹੇ ਹਨ। ਕਈ ਅਜਿਹੇ ਗਾਣੇ ਪੰਜਾਬੀ ਇੰਡਸਟਰੀ ‘ਚ ਬਣੇ ਹਨ, ਜਿਨ੍ਹਾਂ ਵਿੱਚ ਗੈਂਗਸਟਰਾਂ ਦੀ ਤਾਰੀਫ ਕੀਤੀ ਜਾਂਦੀ ਹੈ ਅਤੇ ਗੈਂਗਸਟਰ ਹੋਣਾ ਬੜੇ ਸ਼ਾਨ ਵਾਲੀ ਗੱਲ ਦੱਸੀ ਜਾਂਦੀ ਹੈ। ਹੁਣ ਐਨਆਈਏ ਇਸੇ ਐਂਗਲ ਤੋਂ ਕੇਸ ਦੀ ਜਾਂਚ ਕਰ ਰਹੀ ਹੈ। ਤਾਕਿ ਇਹ ਪਤਾ ਲੱਗ ਸਕੇ ਕਿ ਕੀ ਗੈਂਗਸਟਰ ਪੰਜਾਬੀ ਸਿੰਗਰਾਂ ਨੂੰ ਫੰਡਿੰਗ ਕਰਦੇ ਹਨ।
View this post on Instagram
ਦੱਸ ਦਈਏ ਕਿ ਕੰਵਰ ਗਰੇਵਾਲ ਨੇ ਹਾਲ ਹੀ ‘ਚ ‘ਰਿਹਾਈ’ ਗੀਤ ਗਾਇਆ ਸੀ। ਇਸ ਗਾਣੇ ‘ਚ ਗਾਇਕ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮੁੱਦਾ ਉਠਾਇਆ ਸੀ। ਇਸ ਤੋਂ ਬਾਅਦ ਉਹ ਐਨਆਈਏ ਦੇ ਰਾਡਾਰ ‘ਤੇ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਗਾਇਕਾਂ ਤੋਂ ਇਸ ਸਿਲਸਿਲੇ ‘ਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਐਨਆਈਏ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਗੈਂਗਸਟਰ ਪੰਜਾਬੀ ਗਾਇਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਤੋਂ ਅਜਿਹੇ ਗੀਤ ਗਵਾਉਂਦੇ ਹਨ।