ਪੜਚੋਲ ਕਰੋ
(Source: ECI/ABP News)
ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ
ਬਾਲੀਵੁੱਡ ਫਿਲਮਾਂ 'ਚ ਅਕਸਰ ਇਤਿਹਾਸਕ ਘਟਨਾਵਾਂ ਤੇ ਕਿਸੇ ਦੀ ਸ਼ਖਸੀਅਤ ਨਾਲ ਛੇੜਛਾੜ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਸੈਫ ਅਲੀ ਖਾਨ ਦੀ ਅਗਲੀ ਫਿਲਮ 'ਆਦਿਪੁਰਸ਼' ਦਾ ਹੈ, ਜਿਸ ਵਿੱਚ ਸੈਫ ਅਲੀ ਖਾਨ ਰਾਵਣ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
![ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ Now the BJP's target is Saif Ali Khan, challenged by MLA Ram Kadam ਹੁਣ ਬੀਜੇਪੀ ਦੇ ਨਿਸ਼ਾਨੇ 'ਤੇ ਸੈਫ ਅਲੀ ਖਾਨ, ਵਿਧਾਇਕ ਰਾਮ ਕਦਮ ਨੇ ਵੰਗਾਰਿਆ](https://static.abplive.com/wp-content/uploads/sites/5/2020/08/19233433/saif-prabhas.jpg?impolicy=abp_cdn&imwidth=1200&height=675)
ਬਾਲੀਵੁੱਡ ਫਿਲਮਾਂ 'ਚ ਅਕਸਰ ਇਤਿਹਾਸਕ ਘਟਨਾਵਾਂ ਤੇ ਕਿਸੇ ਦੀ ਸ਼ਖਸੀਅਤ ਨਾਲ ਛੇੜਛਾੜ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਸੈਫ ਅਲੀ ਖਾਨ ਦੀ ਅਗਲੀ ਫਿਲਮ 'ਆਦਿਪੁਰਸ਼' ਦਾ ਹੈ, ਜਿਸ ਵਿੱਚ ਸੈਫ ਅਲੀ ਖਾਨ ਰਾਵਣ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸੈਫ ਅਲੀ ਖਾਨ ਨੇ ਇਕ ਇੰਟਰਵਿਊ ਜ਼ਰੀਏ ਕਿਹਾ ਹੈ ਕਿ ਉਹ ਰਾਵਣ ਦੇ ਕਿਰਦਾਰ ਨੂੰ ਥੋੜ੍ਹਾ ਮਜ਼ੇਦਾਰ ਬਣਾਉਣਗੇ, ਰਾਵਣ ਦੇ ਇੱਕ ਦੂਜੇ ਰੂਪ ਨੂੰ ਵੀ ਦਿਖਾਉਣਗੇ ਤੇ ਦੱਸਣਗੇ ਕਿ ਕਿਉਂ ਰਾਵਣ ਨੇ ਸੀਤਾ ਦਾ ਅਪਹਰਣ ਕੀਤਾ, ਅਸੀਂ ਹਰ ਚੀਜ਼ ਦਾ ਸ਼ਪਸ਼ਟੀਕਰਨ ਦਵਾਂਗੇ।
ਦੇਸ਼ ਦੇ ਅੰਨ੍ਹਦਾਤੇ ਲਈ ਬੌਲੀਵੁੱਡ ਕਿਉਂ ਖਾਮੋਸ਼! ਆਖਰ ਕਿਉਂ ਨਹੀਂ ਬੋਲੇ ਇੱਕ ਵੀ ਸ਼ਬਦ?
ਬਸ ਫਿਰ ਸੈਫ ਅਲੀ ਖਾਨ ਦੇ ਇਸ ਬਿਆਨ ਤੋਂ ਬਾਅਦ ਬਵਾਲ ਸ਼ੁਰੂ ਹੋ ਗਿਆ। ਫਿਲਮ ਫਿਲਹਾਲ ਫਲੋਰ 'ਤੇ ਵੀ ਨਹੀਂ ਗਈ ਕਿ ਸੈਫ ਦੇ ਇਸ ਬਿਆਨ ਨੇ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਬੀਜੇਪੀ ਦੇ ਬੁਲਾਰੇ ਤੇ ਵਿਧਾਇਕ ਰਾਮ ਕਦਮ ਨੇ ਕਿਹਾ, “ਸੈਫ ਅਲੀ ਖਾਨ ਆਦਿਪੁਰਸ਼ ਨਾਮ ਦੀ ਫਿਲਮ ਵਿੱਚ ਰਾਵਣ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਸੈਫ ਅਲੀ ਖਾਨ ਰਾਵਣ ਦੀ ਭੂਮਿਕਾ ਨੂੰ ਨਾਇਕ ਦੇ ਰੂਪ ਵਿੱਚ ਦਰਸਾਉਣਗੇ। ਰਾਵਣ ਦੇ ਕੰਮਾਂ ਨੂੰ ਫਿਲਮ ਦੁਆਰਾ ਇਨਸਾਫ ਦੇਣਗੇ, ਇਹ ਕਿਵੇਂ ਸੰਭਵ ਹੈ?
ਬੀਜੇਪੀ ਦਾ ਐਲਾਨ, ਅਗਲੇ ਸਾਲ ਜਨਵਰੀ ਤੋਂ ਹੋਏਗਾ ਵੱਡਾ ਧਮਾਕਾ
ਵੱਡੀ ਗੱਲ ਇਹ ਹੈ ਕਿ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ ਆਦਿਪੁਰਸ਼ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ ਤੇ ਹੁਣ ਤੋਂ ਵਿਵਾਦ ਦੇ ਘੇਰੇ 'ਚ ਆ ਗਈ ਹੈ । ਇਹ ਫਿਲਮ ਸਾਲ 2021 'ਚ ਰਿਲੀਜ਼ ਹੋਵੇਗੀ। ਸਾਊਥ ਫਿਲਮਾਂ ਦੇ ਸੁਪਰਸਟਾਰ ਪ੍ਰਭਾਸ ਇਸ ਫਿਲਮ 'ਚ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ 'ਚ ਨਜ਼ਰ ਆਉਣਗੇ ਤੇ ਸੀਤਾ ਮਾਤਾ ਦੇ ਕਿਰਦਾਰ ਨੂੰ ਕ੍ਰਿਤੀ ਸੈਨਨ ਨਿਭਾਏਗੀ |
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)