(Source: ECI/ABP News)
Imran Abbas: ਇਮਰਾਨ ਅੱਬਾਸ ਦੀ ਦਸਤਾਰ ਲੁੱਕ ਵਾਇਰਲ, ਪਾਕਿ ਐਕਟਰ ਨੇ ਪੰਜਾਬੀਆਂ ਦੀ ਕੀਤੀ ਤਾਰੀਫ, ਕਿਹਾ- 'ਮੈਂ ਨਫਰਤ ਖਤਮ ਕਰਨ ਵੱਲ ਇੱਕ ਕਦਮ ਵਧਾ ਰਿਹਾਂ...'
Imran Abbas Pics: ਤਸਵੀਰ 'ਚ ਇਮਰਾਨ ਅੱਬਾਸ ਸਿਰ 'ਤੇ ਪੱਗ ਬੰਨ੍ਹੇ ਨਜ਼ਰ ਆ ਰਿਹਾ ਹੈ। ਉਸ ਦੀ ਇਹ ਤਸਵੀਰ ਲਗਾਤਾਰ ਚਰਚਾ ;ਚ ਬਣੀ ਹੋਈ ਹੈ। ਤਸਵੀਰ ਨੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਤਸਵੀਰ ਤੋਂ ਵੀ ਜ਼ਿਆਦਾ ਉਸ ਦੀ ਕੈਪਸ਼ਨ ਮਨ ਨੂੰ ਮੋਹ ਰਹੀ ਹੈ।
![Imran Abbas: ਇਮਰਾਨ ਅੱਬਾਸ ਦੀ ਦਸਤਾਰ ਲੁੱਕ ਵਾਇਰਲ, ਪਾਕਿ ਐਕਟਰ ਨੇ ਪੰਜਾਬੀਆਂ ਦੀ ਕੀਤੀ ਤਾਰੀਫ, ਕਿਹਾ- 'ਮੈਂ ਨਫਰਤ ਖਤਮ ਕਰਨ ਵੱਲ ਇੱਕ ਕਦਮ ਵਧਾ ਰਿਹਾਂ...' pakistani actor imran abbas sardar look goes viral says we can bring about change and put an end to the culture of hatred Imran Abbas: ਇਮਰਾਨ ਅੱਬਾਸ ਦੀ ਦਸਤਾਰ ਲੁੱਕ ਵਾਇਰਲ, ਪਾਕਿ ਐਕਟਰ ਨੇ ਪੰਜਾਬੀਆਂ ਦੀ ਕੀਤੀ ਤਾਰੀਫ, ਕਿਹਾ- 'ਮੈਂ ਨਫਰਤ ਖਤਮ ਕਰਨ ਵੱਲ ਇੱਕ ਕਦਮ ਵਧਾ ਰਿਹਾਂ...'](https://feeds.abplive.com/onecms/images/uploaded-images/2024/01/30/62504fe79f816e10873de53ade1d837d1706626053629469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Imran Abbas Sardar Look: ਪਾਕਿਸਤਾਨੀ ਐਕਟਰ ਇਮਰਾਨ ਅੱਬਾਸ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਖਾਸ ਕਰਕੇ ਕੁੜੀਆਂ ਦੇ ਵਿੱਚ ਉਹ ਕਾਫੀ ਮਸ਼ਹੂਰ ਹੈ। ਕੁੜੀਆਂ ਉਸ ਦੀ ਹੈਂਡਸਮ ਲੁੱਕ ਦੀ ਦੀਵਾਨੀ ਹਨ। ਇੰਨੀਂ ਦਿਨੀਂ ਅਦਾਕਾਰ ਚੜ੍ਹਦੇ ਪੰਜਾਬ ਵਿੱਚ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਉਸ ਦੀ ਪੰਜਾਬੀ ਫਿਲਮ 'ਜੀ ਵੇ ਸੋਹਣਿਆ ਜੀ' 16 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਉਹ ਅਦਾਕਾਰਾ ਸਿੰਮੀ ਚਾਹਲ ਦੇ ਨਾਲ ਰੋਮਾਂਸ ਕਰਦਾ ਨਜ਼ਰ ਆਉਣ ਵਾਲਾ ਹੈ। ਇਸ ਤੋਂ ਪਹਿਲਾਂ ਅਦਾਕਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਤਸਵੀਰ 'ਚ ਇਮਰਾਨ ਅੱਬਾਸ ਸਿਰ 'ਤੇ ਪੱਗ ਬੰਨ੍ਹੇ ਨਜ਼ਰ ਆ ਰਿਹਾ ਹੈ। ਉਸ ਦੀ ਇਹ ਤਸਵੀਰ ਲਗਾਤਾਰ ਚਰਚਾ ;ਚ ਬਣੀ ਹੋਈ ਹੈ। ਤਸਵੀਰ ਨੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਤਸਵੀਰ ਤੋਂ ਵੀ ਜ਼ਿਆਦਾ ਉਸ ਦੀ ਕੈਪਸ਼ਨ ਮਨ ਨੂੰ ਮੋਹ ਰਹੀ ਹੈ। ਇਮਰਾਨ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲੰਬਾ ਨੋਟ ਲਿਿਖਿਆ। ਉਸ ਨੇ ਕਿਹਾ, 'ਜੀ ਵੇ ਸੋਹਣਿਆ ਜੀ ਮੇਰੇ ਲਈ ਬਹੁਤ ਹੀ ਖਾਸ ਫਿਲਮ ਹੈ। ਇਹ ਮੇਰੇ ਲਈ ਫਿਲਮ ਤੋਂ ਕਿਤੇ ਵਧ ਕੇ ਹੈ। ਕਿਉਂਕਿ ਇਹ ਦੋ ਪੰਜਾਬੀਆਂ ਦੀ ਕੋਸ਼ਿਸ਼ ਹੈ, ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਹੋਰ ਨੇੜੇ ਲੈਕੇ ਆਉਣ ਲਈ।
ਇਹ ਮੇਰੇ ਤੇ ਮੇਰੀ ਟੀਮ ਵੱਲੋਂ ਉਨ੍ਹਾਂ ਲੋਕਾਂ ਨੂੰ ਇੱਕ ਤੋਹਫਾ ਹੈ, ਜੋ ਇਸ ਗੱਲ ;'ਤੇ ਯਕੀਨ ਕਰਦੇ ਹਨ ਕਿ ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ। ਪਿਆਰ ਰੱਬ ਦੀ ਦਿੱਤੀ ਹੋਈ ਸਭ ਤੋਂ ਪਿਆਰੀ ਦਾਤ ਹੈ। ਉਸ ਪਰਮਾਤਮਾ ਨੇ ਸਾਨੂੰ ਸਭ ਨੂੰ ਇੱਕੋ ਜਿਹਾ ਬਣਾਇਆ ਹੈ। ਅਸੀਂ ਮਿਲ ਕੇ ਬਦਲਾਅ ਲਿਆ ਸਕਦੇ ਹਾਂ ਅਤੇ ਦੋਵਾਂ ਮੁਲਕਾਂ ਵਿਚਾਲੇ ਇਸ ਨਫਰਤ ਦੇ ਕਲਚਰ ਨੂੰ ਖਤਮ ਕਰ ਸਕਦੇ ਹਾਂ। ਇਸ ਨਫਰਤ ਦੇ ਦਸਤੂਰ ਨੇ ਇਨਸਾਨੀਅਤ ਨੂੰ ਪਹਿਲਾਂ ਹੀ ਕਾਫੀ ਨੁਕਸਾਨ ਪਹੁੰਚਾਇਆ ਹੈ। ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ 16 ਫਰਵਰੀ ਨੂੰ ਸਾਡੀ ਫਿਲਮ ਜ਼ਰੂਰ ਦੇਖਣ ਜਾਓ ਤੇ ਸਭ ਨੂੰ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਦਿਓ।'
View this post on Instagram
ਕਾਬਿਲੇਗ਼ੌਰ ਹੈ ਕਿ 'ਜੀ ਵੇ ਸੋਹਣਿਆ ਜੀ' 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਨਾਲ ਫਿਲਮ ਦਾ ਪਹਿਲਾ ਗਾਣਾ ਯਾਨਿ ਟਾਈਟਲ ਟਰੈਕ ਆਤਿਫ ਅਸਲਮ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)