(Source: ECI/ABP News/ABP Majha)
Seema Haider: ਸੀਮਾ ਹੈਦਰ ਤੇ ਸਚਿਨ ਦੀ ਲਵ ਸਟੋਰੀ 'ਤੇ ਫਿਲਮ ਬਣਾਉਣ ਦੀ ਤਿਆਰੀ ਸ਼ੁਰੂ, 'ਕਰਾਚੀ ਟੂ ਨੋਇਡਾ' ਲਈ ਔਡੀਸ਼ਨ ਸ਼ੁਰੂ
Film On Seema Haider And Sachin: ਪਾਕਿਸਤਾਨ ਦੀ ਸੀਮਾ ਹੈਦਰ ਅਤੇ ਭਾਰਤ ਦੇ ਸਚਿਨ ਮੀਨਾ ਦੀ ਪ੍ਰੇਮ ਕਹਾਣੀ ਹੁਣ ਵੱਡੇ ਪਰਦੇ 'ਤੇ ਦਿਖਾਈ ਦੇਵੇਗੀ। ਅਸਲ 'ਚ ਹੁਣ ਇਸ ਜੋੜੀ ਦੀ ਪ੍ਰੇਮ ਗਾਥਾ 'ਤੇ ਫਿਲਮ ਬਣਨ ਜਾ ਰਹੀ ਹੈ।
Film On Seema Haider And Sachin Meena Love Story: ਵਿਵਾਦਿਤ ਜੋੜੀ ਪਾਕਿਸਤਾਨ ਦੀ ਸੀਮਾ ਹੈਦਰ ਅਤੇ ਭਾਰਤ ਦੇ ਸਚਿਨ ਮੀਨਾ, ਜੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ, ਹੁਣ ਸਿਲਵਰ ਸਕਰੀਨ 'ਤੇ ਦਸਤਕ ਦੇਣ ਲਈ ਤਿਆਰ ਹਨ। ਦਰਅਸਲ, ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ 'ਤੇ ਜਲਦ ਹੀ ਫਿਲਮ ਬਣਨ ਜਾ ਰਹੀ ਹੈ।
ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਪ੍ਰੇਮ ਕਹਾਣੀ 'ਤੇ ਬਣੇਗੀ ਫਿਲਮ
ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ 'ਤੇ ਬਣਨ ਜਾ ਰਹੀ ਫਿਲਮ ਦਾ ਨਾਂ 'ਕਰਾਚੀ ਟੂ ਨੋਇਡਾ' ਰੱਖਿਆ ਗਿਆ ਹੈ। ਇਹ ਫਿਲਮ ਸਾਲ 2024 ਵਿੱਚ ਰਿਲੀਜ਼ ਹੋਵੇਗੀ ਅਤੇ ਜਾਨੀ ਫਾਇਰਫਾਕਸ ਬੈਨਰ ਹੇਠ ਬਣ ਰਹੀ ਹੈ। ਇਸ ਤੋਂ ਪਹਿਲਾਂ ਸੀਮਾ ਹੈਦਰ ਨੂੰ ਅਮਿਤ ਜਾਨੀ ਦੇ ਇੱਕ ਹੋਰ ਪ੍ਰੋਜੈਕਟ ਵਿੱਚ ਰਾਅ ਏਜੰਟ ਦੀ ਭੂਮਿਕਾ ਲਈ ਵਿਚਾਰਿਆ ਜਾ ਰਿਹਾ ਸੀ।
ਸੀਮਾ ਹੈਦਰ ਅਤੇ ਸਚਿਨ 'ਤੇ ਫਿਲਮ ਲਈ ਔਡੀਸ਼ਨ ਸ਼ੁਰੂ
ਤੁਹਾਨੂੰ ਦੱਸ ਦਈਏ ਕਿ ਸੀਮਾ ਹੈਦਰ ਅਤੇ ਸਚਿਨ ਮੀਨਾ 'ਤੇ ਬਣਨ ਵਾਲੀ ਫਿਲਮ ਦੀ ਸਟਾਰ ਕਾਸਟ ਲਈ ਔਡੀਸ਼ਨ ਵੀ ਸ਼ੁਰੂ ਹੋ ਗਏ ਹਨ। ਸੀਮਾ ਹੈਦਰ ਅਤੇ ਸਚਿਨ ਮੀਨਾ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਨੌਜਵਾਨਾਂ ਦੇ ਕਈ ਆਡੀਸ਼ਨ ਵੀਡੀਓਜ਼ ਆਨਲਾਈਨ ਵਾਇਰਲ ਹੋ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੋਈ ਮਸ਼ਹੂਰ ਅਦਾਕਾਰ ਸਟਾਰ ਕਾਸਟ ਵਿੱਚ ਸ਼ਾਮਲ ਹੋਇਆ ਹੈ ਜਾਂ ਨਹੀਂ।
सीमा हैदर और सचिन की प्रेम कथा पे बनने जा रही "कराची टू नोएडा" के लिए आज जानी फ़ायर फॉक्स प्रोडक्शन ने ऑडिशन का वीडियो जारी किया। सीमा हैदर के रोल के लिए देश भर से ऑडिशन शुरू हुआ। pic.twitter.com/6BnmwBj6Eu
— SANJAY TRIPATHI (@sanjayjourno) August 9, 2023
ਸੀਮਾ ਹੈਦਰ ਸਚਿਨ ਲਈ ਪਾਰ ਕਰ ਚੁੱਕੀ ਹੈ ਸਰਹੱਦ
ਸੀਮਾ ਮੂਲ ਰੂਪ ਤੋਂ ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਹੈ। ਉਹ ਗ੍ਰੇਟਰ ਨੋਇਡਾ ਦੇ ਰਾਬੂਪੁਰਾ ਇਲਾਕੇ 'ਚ ਆਪਣੇ ਭਾਰਤੀ ਬੁਆਏਫ੍ਰੈਂਡ ਸਚਿਨ ਮੀਨਾ (22) ਨਾਲ ਰਹਿਣ ਲਈ ਆਪਣੇ ਚਾਰ ਬੱਚਿਆਂ ਨਾਲ ਭਾਰਤ ਆਈ ਸੀ। 30 ਸਾਲਾ ਪਾਕਿਸਤਾਨੀ ਨਾਗਰਿਕ ਸੀਮਾ ਆਪਣੇ ਤੋਂ ਘੱਟ ਉਮਰ ਦੇ ਪ੍ਰੇਮੀ ਨੂੰ ਮਿਲਣ, ਆਪਣੇ ਬੱਚਿਆਂ ਨਾਲ ਬੱਸ ਰਾਹੀਂ ਨੇਪਾਲ ਗਈ ਸੀ। ਸੀਮਾ ਬਿਨਾਂ ਕਿਸੇ ਪ੍ਰਮਾਣ ਪੱਤਰ ਦੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਈ ਸੀ। ਸੀਮਾ ਹੈਦਰ ਨੇ ਸਚਿਨ ਨਾਲ ਭਾਰਤ 'ਚ ਰਹਿਣ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਉਹ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੀ। ਇਸ ਤੋਂ ਇਲਾਵਾ ਉਸ ਨੇ ਇਸਲਾਮ ਤੋਂ ਹਿੰਦੂ ਧਰਮ ਅਪਣਾਉਣ ਦਾ ਵੀ ਦਾਅਵਾ ਕੀਤਾ ਹੈ।