ਪਾਰਸ ਛਾਬੜਾ ਨੇ ਬਿਗ ਬੌਸ ਸੀਜ਼ਨ 14 'ਚ ਪਲਟਿਆ ਗੇਮ
ਟਾਸਕ ਦੌਰਾਨ ਪਾਰਸ ਛਾਬੜਾ ਤੇ ਵਿੰਦੂ ਦਾਰਾ ਸਿੰਘ ਨੂੰ ਸੰਚਾਲਕ ਬਣਾਇਆ ਗਿਆ। ਟਾਸਕ ਦਾ ਕੁਝ ਪਾਰਟ ਕੱਲ ਦੇ ਐਪੀਸੋਡ 'ਚ ਦਿਖਾਇਆ ਗਿਆ ਸੀ, ਜਿਥੇ ਨਿੱਕੀ ਤੰਬੋਲੀ ਇਸ ਟਾਸਕ ਤੋਂ ਬਾਹਰ ਹੋ ਗਈ ਹੈ।
ਮੁੰਬਈ: ਬਿਗ ਬੌਸ 13 ਦੇ ਮਾਸਟਰ ਮਾਈਂਡ ਪਾਰਸ ਛਾਬੜਾ ਦੀ ਸੀਜ਼ਨ 14 'ਚ ਵੀ ਐਂਟਰੀ ਹੋਈ।। ਜਿਥੇ ਪਾਰਸ ਨੇ ਆਉਂਦੇ ਹੀ ਚਲਾਕੀ ਨਾਲ ਆਪਣੀ ਗੇਮ ਖੇਡੀ। ਦਰਅਸਲ ਪਾਰਸ ਛਾਬੜਾ ਐਜਾਜ਼ ਖਾਨ ਦੀ Proxy ਦੇਵੋਲਿਨਾ ਦੇ ਕਨੈਕਸ਼ਨ ਬਣ ਕੇ ਆਏ ਹਨ। ਬੀਤੇ ਐਪੀਸੋਡ 'ਚ ਬਿਗ ਬੌਸ ਵੱਲੋਂ ਇੱਕ ਟਾਸਕ ਦਿੱਤਾ ਗਿਆ ਸੀ। ਜਿਸਦਾ ਨਾਂ ਸੀ 'ਟਿਕੇਟ ਟੂ ਫਿਨਾਲੇ'। ਇਸ ਟਾਸਕ ਦੇ ਨਾਂਅ ਤੋਂ ਹੀ ਪਤਾ ਚਲਦਾ ਹੈ ਕਿ ਜਿੱਤਣ ਵਾਲੇ ਨੂੰ ਸਿੱਧਾ ਫਿਨਾਲੇ ਦਾ ਟਿਕੇਟ ਮਿਲੇਗਾ ਅਤੇ ਉਹ ਇਸ ਹਫਤੇ ਨੌਮੀਨੇਸ਼ਨ ਤੋਂ ਸੁਰੱਖਿਅਤ ਹੋ ਜਾਵੇਗਾ।
ਇਸ ਟਾਸਕ ਦੌਰਾਨ ਪਾਰਸ ਛਾਬੜਾ ਤੇ ਵਿੰਦੂ ਦਾਰਾ ਸਿੰਘ ਨੂੰ ਸੰਚਾਲਕ ਬਣਾਇਆ ਗਿਆ। ਟਾਸਕ ਦਾ ਕੁਝ ਪਾਰਟ ਕੱਲ ਦੇ ਐਪੀਸੋਡ 'ਚ ਦਿਖਾਇਆ ਗਿਆ ਸੀ, ਜਿਥੇ ਨਿੱਕੀ ਤੰਬੋਲੀ ਇਸ ਟਾਸਕ ਤੋਂ ਬਾਹਰ ਹੋ ਗਈ ਹੈ। ਪਰ ਬਾਕੀ ਕੰਟੈਸਟੈਂਟ ਨੇ ਜਿੱਤਣ ਲਈ ਪੂਰਾ ਜ਼ੋਰ ਲਗਾਇਆ। ਇਸ ਦਾ ਫਾਈਨਲ ਰਿਜ਼ਲਟ ਨਵੇਂ ਐਪੀਸੋਡ 'ਚ ਦਿਖਾਇਆ ਜਾਵੇਗਾ।
ਖਬਰਾਂ ਮੁਤਾਬਿਕ ਪਾਰਸ ਛਾਬੜਾ ਰੁਬੀਨਾ ਦਿਲੇਕ ਨੂੰ 'ਟਿਕੇਟ ਟੂ ਫਿਨਾਲੇ ਦਾ ਵਿੰਨਰ ਘੋਸ਼ਿਤ ਕਰ ਦਿੰਦੇ ਹਨ। ਜਿਸ ਤੋਂ ਬਾਅਦ ਘਰ ਦੇ ਬਾਕੀ ਮੈਂਬਰ ਪਾਰਸ ਦੇ ਇਸ ਫੈਸਲੇ ਦੇ ਖਿਲਾਫ ਹੋਣਗੇ। ਪਰੋਮੋ 'ਚ ਇਸਦੀ ਝਲਕ ਸਾਫ ਤੌਰ 'ਤੇ ਦੇਖੀ ਜਾ ਸਕਦੀ ਹੈ।
'ਟਿਕੇਟ ਟੂ ਫਿਨਾਲੇ' ਟਾਸਕ 'ਚ ਇੱਕ ਹੋਰ ਟਵਿਸਟ ਹੈ ਜਿੱਤਣ ਵਾਲੇ ਕੰਟੈਸਟੈਂਟ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਨਾਲ ਦੂਸਰੇ ਮੈਂਬਰ ਨੂੰ ਵੀ ਫਿਨਾਲੇ ਲਈ ਚੁਣ ਸਕਦਾ ਹੈ। ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਰੁਬੀਨਾ ਦਿਲੇਕ ਨੇ ਆਪਣੇ ਨਾਲ ਨਿੱਕੀ ਤੰਬੋਲੀ ਨੂੰ ਫਿਨਾਲੇ ਲਈ ਚੁਣਿਆਂ ਹੈ। ਇਸ ਦਾ ਮਤਲਬ ਇਹ ਹੈ ਕਿ ਪਾਰਸ ਛਾਬੜਾ ਨੇ ਇਸ ਸੀਜ਼ਨ ਵੀ ਆਪਣੇ ਦਿਮਾਗ ਨਾਲ ਗੇਮ ਨੂੰ ਪਲਟਕੇ ਰੱਖ ਦਿੱਤਾ ਹੈ।