Hardy Sandhu: ਹਾਰਡੀ ਸੰਧੂ ਤੇ ਪਰਿਣੀਤੀ ਚੋਪੜਾ ਦੀ ਫ਼ਿਲਮ `ਕੋਡ ਨੇਮ ਤਿਰੰਗਾ` ਦਾ ਟੀਜ਼ਰ ਰਿਲੀਜ਼, ਦੇਖੋ ਹਾਰਡੀ ਦਾ ਐਕਸ਼ਨ ਅਵਤਾਰ
Hardy Sandhu Code Name Tiranga: ਹਾਰਡੀ ਸੰਧੂ ਇੰਨੀਂ ਦਿਨੀਂ ਕਾਫ਼ੀ ਲਾਈਮਲਾਈਟ `ਚ ਹਨ। ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਹੈ `ਕੋਡ ਨੇਮ ਤਿਰੰਗਾ`।
Code Name Tiranga Teaser: ਪੰਜਾਬੀ ਫ਼ਿਲਮ ਇੰਡਸਟਰੀ ਦੇ ਹਾਰਡੀ ਸੰਧੂ ਅਤੇ ਬਾਲੀਵੁੱਡ ਇੰਡਸਟਰੀ ਦੀ ਪਰਿਣੀਤੀ ਚੋਪੜਾ ਫ਼ਿਲਮ ‘ਕੋਡ ਨੇਮ ਤਿਰੰਗਾ’ ਲੈ ਕੇ ਆ ਰਹੇ ਹਨ। ਹਾਲ ਹੀ ’ਚ ਫ਼ਿਲਮ ‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ’ਚ ਅਦਾਕਾਰਾ ਪਰਿਣੀਤੀ ਦਾ ਅਜਿਹਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ।
ਟੀਜ਼ਰ ’ਚ ਗਾਇਕ-ਅਦਾਕਾਰ ਹਾਰਡੀ ਸੰਧੂ ਮਨਮੋਹਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਚਿਹਰੇ ’ਤੇ ਮੁਸਕਰਾਹਟ ਨਾਲ ਹਾਰਡੀ ਸੰਧੂ ਦੀ ਇਕ ਝਲਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਹੀ ਟੀਜ਼ਰ ’ਚ ਤੁਸੀਂ ਦੇਖ ਸਕਦੇ ਹੋ ਕਿ ਪਰਿਣੀਤੀ ਦਾ ਹੱਥ ’ਚ ਬੰਦੂਕ ਲੈ ਕੇ ਗੋਲੀਆਂ ਦੀ ਬਰਸਾਤ ਕਰਨ ਦਾ ਅੰਦਾਜ਼ ਨਜ਼ਰ ਆ ਰਿਹਾ ਹੈ। ਜ਼ਖਮੀ ਹਾਲਤ ’ਚ ਵੀ ਉਸ ਦੇ ਚਿਹਰੇ ’ਤੇ ਲੜਨ ਦੀ ਤਾਕਤ ਅਤੇ ਹਿੰਮਤ ਝਲਕਦੀ ਨਜ਼ਰ ਆ ਰਹੀ ਹੈ।
View this post on Instagram
45 ਸੈਕਿੰਡ ਦੇ ਇਸ ਟੀਜ਼ਰ ’ਚ ਹਾਰਡੀ ਅਤੇ ਪਰਿਣੀਤੀ ਬਿਲਕੁਲ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਫ਼ਿਲਮ ’ਚ ਪਰਿਣੀਤੀ ਚੋਪੜਾ ਰਾਅ ਏਜੰਟ ਦਾ ਕਿਰਦਾਰ ਨਿਭਾਉਦੀ ਹੋਈ ਨਜ਼ਰ ਆ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ,ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।
ਫ਼ਿਲਮ ’ਚ ਪਰਿਣੀਤੀ-ਹਾਰਡੀ ਤੋਂ ਇਲਾਵਾ ਸ਼ਰਦ ਕੇਲਕਰ, ਦਿਵਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਫ਼ਿਲਮ ‘ਕੋਡ ਨੇਮ ਤਿਰੰਗਾ’ 14 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਫਿਲਮ ਦੀ ਕਹਾਣੀ
ਇਹ ਫਿਲਮ ਇੱਕ ਜਾਸੂਸੀ ਥ੍ਰਿਲਰ ਪ੍ਰੇਮ ਕਹਾਣੀ ਹੋਵੇਗੀ, ਜਿਸ ਵਿੱਚ ਪਰਿਣੀਤੀ ਇੱਕ ਰਾਅ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਅਤੇ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। ਫਿਲਮ 'ਚ ਪਰਿਣੀਤੀ-ਹਾਰਡੀ ਤੋਂ ਇਲਾਵਾ ਸ਼ਰਦ ਕੇਲਕਰ, ਦਿਵਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਫਿਲਮ 14 ਅਕਤੂਬਰ (ਕੋਡ ਨੇਮ ਤਿਰੰਗਾ ਰਿਲੀਜ਼) ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਪਰਿਣੀਤੀ ਦਮਦਾਰ ਪ੍ਰਦਰਸ਼ਨ ਦਿਖਾਉਣ ਲਈ ਤਿਆਰ
ਇਸ ਫਿਲਮ ਰਾਹੀਂ ਇਕ ਵਾਰ ਫਿਰ ਤੋਂ ਪਰਿਣੀਤੀ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਉਹ ਸੂਰਜ ਬੜਜਾਤਿਆ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਉੱਚਾਈ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਵਿੱਚ ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ, ਨੀਨਾ ਗੁਪਤਾ, ਸਾਰਿਕਾ ਅਤੇ ਡੈਨੀ ਡੇਨਜੋਂਗਪਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।