ਪੜਚੋਲ ਕਰੋ
ਪੀਐਮ ਮੋਦੀ ਦੀ ਬਾਈਓਪਿਕ ਦਾ ਇੱਕ ਹੋਰ ਪੋਸਟਰ ਰਿਲੀਜ਼

ਮੁੰਬਈ: ਪੀਐਮ ਨਰੇਂਦਰ ਮੋਦੀ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ‘ਚ ਵਿਵੇਕ ਓਬਰਾਏ ਪ੍ਰਧਾਨਮੰਤਰੀ ਨਰੇਨਦਰ ਮੋਦੀ ਦਾ ਕਿਰਦਾਰ ਨਿਭਾਉਨਦੇ ਨਜ਼ਰ ਆਉਣਗੇ। ਮੋਦੀ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਪਹਿਲਾਂ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਵਿਵੇਕ ਓਬਰਾਏ ਕੁਝ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ। ਜਾਰੀ ਹੋਏ ਪੋਸਟਰ ਦੀ ਲੁੱਕ ਤਿਰੰਗੇ ਵਰਗੀ ਨਜ਼ਰ ਆ ਰਹੀ ਹੈ। ਕਿਉਂਕਿ ਕੁਝ ਬੱਚਿਆਂ ਨੇ ਓਰੇਂਜ ਕਪੜੇ ਅਤੇ ਕੁਝ ਨੇ ਹਰੇ ਕਪੜੇ ਪਾਏ ਹਨ ਜਿਨ੍ਹਾਂ ‘ਚ ਮੋਦੀ ਵ੍ਹਾਈਟ ਕਲਰ ਦਾ ਕੁਰਤਾ ਪਾਏ ਖੜ੍ਹੇ ਹਨ। ਸੋਸ਼ਲ ਮੀਡੀਆ ‘ਤੇ ਪੋਸਟਰ ਕਾਪੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਤਰਨ ਆਦਰਸ਼ ਨੇ ਟਵੀਟ ਕੀਤਾ ਹੈ।
ਪੀਐਮ ਨਰੇਂਦਰ ਮੋਦੀ ਦੀ ਫ਼ਿਲਮ ਦਾ ਡਾਇਰੈਕਸ਼ਨ ਰਾਸ਼ਟਰੀ ਪੁਰਸਕਾਰ ਜੈਤੂ ਉਮੰਡ ਕੁਮਾਰ ਨੇ ਕੀਤਾ ਹੈ। ਨਰੇਂਦਰ ਮੋਦੀ ਦੇ ਚਾਹੁਣ ਵਾਲੇ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।New release date... #PMNarendraModi will arrive one week *earlier*: 5 April 2019... And here's the second poster of the biopic... Stars Vivek Anand Oberoi in the title role... Directed by Omung Kumar B... Produced by Sandip Ssingh, Suresh Oberoi, Anand Pandit and Acharya Manish. pic.twitter.com/R0CkZChSID
— taran adarsh (@taran_adarsh) March 19, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















