Harmanjeet Singh: ਕਵੀ ਅਤੇ ਗੀਤਕਾਰ ਹਰਮਨਜੀਤ ਸਿੰਘ ਦੇ ਘਰ ਧੀ ਨੇ ਲਿਆ ਜਨਮ, ਸਰਵਰ ਕੌਰ ਰੱਖਿਆ ਨਾਂਅ
Harmanjeet Singh Welcome Baby Girl: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਵੀ ਅਤੇ ਗੀਤਕਾਰ ਹਰਮਨਜੀਤ ਸਿੰਘ ਦੇ ਘਰੋਂ ਖੁਸ਼ੀ ਭਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਕਵੀ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਧੀ...
Harmanjeet Singh Welcome Baby Girl: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਵੀ ਅਤੇ ਗੀਤਕਾਰ ਹਰਮਨਜੀਤ ਸਿੰਘ ਦੇ ਘਰੋਂ ਖੁਸ਼ੀ ਭਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਕਵੀ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਦੀ ਜਾਣਕਾਰੀ ਕਲਾਕਾਰ ਵੱਲੋਂ ਇੱਕ ਖਾਸ ਪੋਸਟ ਰਾਹੀ ਦਿੱਤੀ ਗਈ ਹੈ। ਉਨ੍ਹਾਂ ਆਪਣੀ ਧੀ ਦੀ ਤਸਵੀਰ ਦੇ ਨਾਲ-ਨਾਲ ਇੱਕ ਵੱਡੀ ਖਾਸ ਕੈਪਸ਼ਨ ਲਿਖਿਆ ਹੈ। ਜੋ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੀ ਹੈ। ਤੁਸੀ ਵੀ ਵੇਖੋ ਕਲਾਕਾਰ ਦੀ ਇਹ ਪੋਸਟ...
View this post on Instagram
ਕਵੀ ਅਤੇ ਗੀਤਕਾਰ ਨੇ ਆਪਣੀ ਧੀ ਸਰਵਰ ਕੌਰ ਦੀ ਖੂਬਸੂਰਤ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਸਵਾਗਤ ! ਸਰਵਰ ਕੌਰ / Sarvar Kaur ♥️ ਤਕਰੀਬਨ 10 ਕੁ ਸਾਲ ਪਹਿਲਾਂ ਹਿਮਾਚਲ ‘ਚ ਘੁੰਮਦਿਆਂ ਇੱਕ ਪਹਾੜੀ ਪਿੰਡ ‘ਸਰੂ’ ‘ਚੋਂ ਲੰਘੇ ਸੀ । ਕਿਤੇ ਨਾ ਕਿਤੇ ਮੇਰੇ ਅੰਦਰ ਉਸ ਪਿੰਡ ਦਾ ਨਾਮ ਆਪਣੇ ਭਰਵੇਂ ਅਹਿਸਾਸ ਨਾਲ਼ ਅਟਕਿਆ ਰਹਿ ਗਿਆ ਹੋਣਾ ਜਿਹੜਾ ਹੁਣ ਘਰੇ ਧੀ ਦੀ ਆਮਦ ਉੱਤੇ ਪੂਰੇ ਬਲ ਸਮੇਤ ਦੁਬਾਰਾ ਓਸੇ ਤਾਜ਼ਗੀ ਸੰਗ ਹਾਜ਼ਰ ਹੋ ਗਿਆ । ਜ਼ਿੰਦਗੀ ਦੇ ਵਹਿਣ ਕਿੰਝ ਸਮੇਂ ਦੇ ਆਰ-ਪਾਰ ਹੋ ਕੇ ਆਪਣੀ ਸੰਪੂਰਨ ਵਿਵਸਥਾ ਅੰਦਰ ਫੇਰ-ਬਦਲ ਕਰਦਿਆਂ ਅਗਾਂਹ ਹੋਣ ਦੇ ਨਾਂ-ਨਕਸ਼ ਉਲੀਕਦੇ ਨੇ, ਅਜੀਬ ਵਿਉਂਤਬੰਦੀ ਹੈ। ਇਕਾਂਤ ਤੋਂ ਬਾਅਦ ਇਸ ਦੂਜੇ ਬੱਚੇ ਦੇ ਆਉਣ ਨਾਲ਼ ਨਵੀਂ ਤਰ੍ਹਾਂ ਦੀ ਤਰਬ ਲਰਜ਼ੀ ਹੈ । ਮੈਂ ਜਦ ਵੀ ਸਰਵਰ ਦਾ ਚਿਹਰਾ ਦੇਖਦਾਂ ਤਾਂ ਓਹਦੇ ਉੱਪਰ ਸੰਪੂਰਨ ਔਰਤ ਜ਼ਾਤ ਦੀ ਗੁੱਝੀ ਤੇ ਪਰਗਟ ਦਿਆਨਤਦਾਰੀ ਕੋਸੇ ਜਿਹੇ ਢੰਗ ਨਾਲ਼ ਪਸਰੀ ਹੋਈ ਤੱਕਦਾਂ ।ਅਗਲੇ-ਪਿਛਲੇ ਵਕਤ ਦੀਆਂ ਵਿਰਲਾਂ 'ਚੋਂ ਹਜ਼ਾਰ ਭਾਂਤੇ ਰਾਗ ਰਿਸ ਰਹੇ ਨੇ। ਜਿਉਂਦੀ ਰਹਿ !
ਇਸ ਤਸਵੀਰ ਉੱਪਰ ਗਾਇਕ Avvy Sra ਨੇ ਕਮੈਂਟ ਕਰਦੇ ਹੋਏ ਲਿਖਿਆ ਮੁਬਾਰਕਾਂ ਵੀਰੇ...ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਹਲ਼ੀਆਂ ਵਧਾਈਆਂ ਹਰਮਨ ਵੀਰੇ❤️ਜਿਉਂਦੀ ਵਸਦੀ ਰਹਿ ਸਰਵਰ ਕੌਰੇ💫... ਇੱਕ ਹੋਰ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਬਾਬਾ , ਤੂੰ ਤੇ ਮੈਂ ਮੇਰੀ ਨਿੱਕੀ ਧੀ ਦੇ ਪੈਰਾਂ ਵਿੱਚ ਨੱਚਿਆ ਕਰਾਂਗੇ " 🌸 ਮੁਬਾਰਕਾਂ...
ਵਰਕਫਰੰਟ ਦੀ ਗੱਲ ਕਰਿਏ ਤਾਂ ਹਰਮਨਜੀਤ ਸਿੰਘ ਉਨ੍ਹਾਂ ਲੇਖਕਾਂ ਵਿੱਚੋਂ ਇੱਕ ਹਨ ਜੋ ਐਮੀ ਵਿਰਕ, ਅਮਰਦਿੰਰ ਗਿੱਲ ਅਤੇ ਪ੍ਰਭ ਗਿੱਲ ਸਣੇ ਕਈ ਮਸ਼ਹੂਰ ਸਿਤਾਰਿਆਂ ਨੂੰ ਗੀਤ ਲਿਖ ਕੇ ਦੇ ਚੁੱਕੇ ਹਨ। ਉਨ੍ਹਾਂ ਵੱਲੋਂ ਲਿਖੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ।