Sidhu Moose Wala: ਸਿੱਧੂ ਮੂਸੇਵਾਲਾ ਤੋਂ ਇੱਕ ਦਿਨ ਪਹਿਲਾ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਦਾ ਜਨਮਦਿਨ, ਤਸਵੀਰ ਸਾਂਝੀ ਕਰ 'ਮੂਸਾ ਜੱਟ' ਨੂੰ ਕੀਤਾ ਯਾਦ
Sahibpartap Sidhu s Birthday Special: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾ ਸਿਰਫ ਆਪਣੇ ਪਰਿਵਾਰ ਸਗੋਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੀ ਜ਼ਿੰਦਾ ਹਨ। ਉਨ੍ਹਾਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ
Sahibpartap Sidhu s Birthday Special: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾ ਸਿਰਫ ਆਪਣੇ ਪਰਿਵਾਰ ਸਗੋਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੀ ਜ਼ਿੰਦਾ ਹਨ। ਉਨ੍ਹਾਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਦੱਸ ਦੇਈਏ ਕਿ 11 ਜੂਨ ਨੂੰ ਮੂਸਾ ਜੱਟ ਦਾ ਜਨਮਦਿਨ ਮਨਾਇਆ ਜਾਵੇਗਾ। ਉਸ ਤੋਂ ਪਹਿਲਾਂ ਉਨ੍ਹਾਂ ਦਾ ਭਤੀਜਾ ਸਾਹਿਬ ਪ੍ਰਤਾਪ ਸਿੱਧੂ ਆਪਣਾ ਜਨਮਦਿਨ ਮਨਾ ਰਿਹਾ ਹੈ। ਹਾਲਾਂਕਿ ਇਸ ਮੌਕੇ ਸਾਹਿਬ ਪ੍ਰਤਾਪ ਆਪਣੇ ਚਾਚੇ ਨੂੰ ਯਾਦ ਕਰਦਾ ਹੋਇਆ ਦਿਖਾਈ ਦਿੱਤਾ। ਦਰਅਸਲ, ਸਾਹਿਬ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ, ਹੈਪੀ ਬਰਥ੍ਡੇ ਸਾਹਿਬ ਪੁੱਤ ਲਿਖਿਆ ਗਿਆ ਹੈ।
View this post on Instagram
ਦੱਸ ਦੇਈਏ ਕਿ ਸਾਹਿਬ ਪ੍ਰਤਾਪ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੈਪੀ ਬਰਥ੍ਡੇ ਲਿਟਲ ਸਿੱਧੂ... ਇਸ ਤੋਂ ਇਲਾਵਾ ਦਰਸ਼ਕਾਂ ਵੱਲੋਂ ਤਸਵੀਰ ਉੱਪਰ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹੈ।
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਦੇ ਬੇਹੱਦ ਕਰੀਬ ਸੀ। ਉਹ ਅਕਸਰ ਉਸ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਸੀ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਿਆਰ ਦਿੱਤਾ ਜਾਂਦਾ ਸੀ। ਫਿਲਹਾਲ ਸਾਹਿਬ ਪ੍ਰਤਾਪ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਅਕਸਰ ਸਿੱਧੂ ਦੀਆਂ ਤਸਵੀਰਾਂ ਸ਼ੇਅਰ ਕਰ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਦਾ ਜਨਮਦਿਨ 11 ਜੂਨ ਨੂੰ ਮਨਾਇਆ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦਾ ਭਤੀਜਾ ਆਪਣਾ ਜਨਮਦਿਨ ਸੈਲਿਬ੍ਰੇਟ ਕਰ ਰਿਹਾ ਹੈ। ਇਸ ਮੌਕੇ ਸਿੱਧੂ ਦੇ ਚੌਹਣ ਵਾਲਿਆਂ ਵੱਲੋਂ ਖਾਸ ਤਰੀਕੇ ਨਾਲ ਸਿੱਧੂ ਨੂੰ ਯਾਦ ਕੀਤਾ ਜਾਵੇਗਾ। ਰੈਪਰ ਸੰਨੀ ਮਾਲਟਨ ਵੱਲੋਂ ਆਪਣੇ ਦੋਸਤ ਸਿੱਧੂ ਲਈ ਗੀਤ ਸਾਨ ਜੱਟ ਰਿਲੀਜ਼ ਕੀਤਾ ਜਾਵੇਗਾ।