Sidhu Moose Wala: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਬੋਲੀ ਪਾਕਿਸਤਾਨ ਤੋਂ ਆਈ ਮੁਸਲਿਮ ਕੁੜੀ- 'ਉੱਧਰਲੇ ਹੀ ਨਹੀਂ ਸਗੋਂ ਇੱਧਰਲੇ ਪੰਜਾਬ ਦਾ ਪੁੱਤ...'
Pakistan Muslim Girl On Sidhu Moose Wala: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਦਰਸ਼ਕਾਂ ਦੇ ਦਿਲਾਂ ਵਿੱਚ ਹੌਲੀ-ਹੌਲੀ ਘਰ ਬਣਾ ਚੁੱਕੀਆਂ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵਿੱਚ
Pakistan Muslim Girl On Sidhu Moose Wala: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਦਰਸ਼ਕਾਂ ਦੇ ਦਿਲਾਂ ਵਿੱਚ ਹੌਲੀ-ਹੌਲੀ ਘਰ ਬਣਾ ਚੁੱਕੀਆਂ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਬੋਲਬਾਲਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੌਤ ਦੇ ਇੱਕ ਸਾਲ ਤੋਂ ਵੱਧ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਦੀ ਪ੍ਰਸਿੱਧੀ ਹੋਰ ਵੀ ਵੱਧਦੀ ਜਾ ਰਹੀ ਹੈ। ਕਲਾਕਾਰ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕਰਨ ਦੁਰ- ਦੁਰਾਡਿਆਂ ਲੋਕ ਉਨ੍ਹਾਂ ਦੇ ਘਰ ਪਹੁੰਚਦੇ ਹਨ। ਇਸ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਪਾਕਿਸਤਾਨ ਤੋਂ ਆਈ ਮੁਸਲਿਮ ਕੁੜੀ ਨਮ ਅੱਖਾਂ ਨਾਲ ਸਿੱਧੂ ਦੇ ਮਾਤਾ ਅਤੇ ਪਿਤਾ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ।
View this post on Instagram
ਦੱਸ ਦੇਈਏ ਕਿ ਇਹ ਵੀਡੀਓ moosewala itthe ikko mitthiye ਇੰਸਟਾਗ੍ਰਾਮ ਪੇਜ਼ ਉੱਪਰ ਸਾਂਝੀ ਕੀਤੀ ਗਈ ਹੈ। ਇਸ ਵਿੱਚ ਮੁਸਲਿਮ ਕੁੜੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਮੁਸਲਿਮ ਕੁੜੀ ਕਹਿ ਰਹਿ ਹੈ ਕਿ ਸਾਡੇ ਘਰ ਵਿੱਚ ਸਵੇਰ ਹੁੰਦੀ ਆ ਤਾਂ ਸਿੱਧੂ ਮੂਸੇਵਾਲਾ ਦੇ ਗਾਣੇ ਨਾਲ ਸ਼ਾਮ ਹੁੰਦੀ ਆ ਤਾਂ ਉਹਦੇ ਗਾਣੇ ਨਾਲ... ਉਸਦੇ ਗਾਣੇ ਇਸ ਤਰ੍ਹਾਂ ਦੇ ਨੇ ਕੀ ਹਿੰਮਤ ਦਿੰਦੇ ਨੇ ਇਨਸਾਨ ਨੂੰ... ਤੁਸੀ ਵੀ ਵੇਖੋ ਪਾਕਿਸਤਾਨ ਤੋਂ ਆਈ ਕੁੜੀ ਨੇ ਹੋਰ ਕੀ-ਕੀ ਕਿਹਾ...
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਉਹ ਦਿਲ ਤੋਂ ਇਹ ਸ਼ਬਦ ਬੋਲ ਰਹੀ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਧੰਨਵਾਦ ਮੇਰੀ ਭੈਣ... ਮੈਂ ਪਾਕਿਸਤਾਨ ਦੇ ਲੋਕਾਂ ਨਾਲ ਕੰਮ ਕੀਤਾ... ਲੋਕਾਂ ਨੇ ਐਂਵੇ ਬਦਮਾਨ ਕੀਤਾ ਪਾਕਿਸਤਾਨ... ਬਹੁਤ ਵਧੀਆ ਦੇਸ਼ ਹੈ... ਮੈਂ ਭਾਰਤ ਪੰਜਾਬ ਤੋਂ ਤੁਹਾਨੂੰ ਦਿਲੋਂ ਸੈਲਿਊਟ ਕਰਦਾ...