(Source: ECI/ABP News)
ਪੰਜਾਬੀ ਫਿਲਮ 'Qismat 2' ਦੀ ਟੀਮ ਪਹੁੰਚੀ ਇੰਗਲੈਂਡ, ਜਾਣੋ ਕਦੋਂ ਮੁੱਕੇਗੀ ਉਡੀਕ
ਇਸ ਫ਼ਿਲਮ ‘ਚ ਐਮੀ ਅਤੇ ਸਰਗੁਣ ਦੀ ਕੈਮਿਸਟਰੀ ਕਰਕੇ ਫ਼ਿਲਮ ਵੱਡੀ ਹਿੱਟ ਹੋਈ। ਜਿਸ ਤੋਂ ਬਾਅਦ ਤੋਂ ਹੀ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਇੱਕ ਵਾਰ ਫਿਰ ਤੋਂ ਸਕਰੀਨ ‘ਤੇ ਵੇਖਣ ਦੀ ਜ਼ੋਰਦਾਰ ਮੰਗ ਹੋਈ।
![ਪੰਜਾਬੀ ਫਿਲਮ 'Qismat 2' ਦੀ ਟੀਮ ਪਹੁੰਚੀ ਇੰਗਲੈਂਡ, ਜਾਣੋ ਕਦੋਂ ਮੁੱਕੇਗੀ ਉਡੀਕ after completing the schedule of the film Qismat 2 in India, film team arrived in England ਪੰਜਾਬੀ ਫਿਲਮ 'Qismat 2' ਦੀ ਟੀਮ ਪਹੁੰਚੀ ਇੰਗਲੈਂਡ, ਜਾਣੋ ਕਦੋਂ ਮੁੱਕੇਗੀ ਉਡੀਕ](https://feeds.abplive.com/onecms/images/uploaded-images/2021/04/13/493024ecc96443e9eb6b1619bde2f891_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਫ਼ਿਲਮ ਦੇ ਸੀਕੁਅਲ ਦਾ ਬੜਾ ਹੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਅਤੇ ਇਹ ਫ਼ਿਲਮ ਹੈ ਕਿਸਮਤ ਦਾ ਸੀਕੁਅਲ। ਜੀ ਹਾਂ, ਫੈਨਸ ਇਸ ਫ਼ਿਲਮ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਨੂੰ ਦੱਸ ਦਈਏ ਕਿ ਕਿਸਮਤ ਫ਼ਿਲਮ ਸਾਲ 2018 ਵਿਚ ਆਈ ਸੀ। ਜਿਸ ਦੇ ਲੀਡ ਕਿਰਦਾਰ ‘ਚ ਸਾਨੂੰ ਅੰਮੀ ਵਿਰਕ ਅਤੇ ਸਰਗੁਣ ਮਹਿਤਾ ਨਜ਼ਰ ਆਏ ਸੀ।
ਇਸ ਫ਼ਿਲਮ ‘ਚ ਐਮੀ ਅਤੇ ਸਰਗੁਣ ਦੀ ਕੈਮਿਸਟਰੀ ਕਰਕੇ ਫ਼ਿਲਮ ਵੱਡੀ ਹਿੱਟ ਹੋਈ। ਜਿਸ ਤੋਂ ਬਾਅਦ ਤੋਂ ਹੀ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਇੱਕ ਵਾਰ ਫਿਰ ਤੋਂ ਸਕਰੀਨ ‘ਤੇ ਵੇਖਣ ਦੀ ਜ਼ੋਰਦਾਰ ਮੰਗ ਹੋਈ ਅਤੇ ਫ਼ਿਲਮ ਦੀ ਟੀਮ ਨੇ ਵੀ ਫੈਨਸ ਦਾ ਦਿਲ ਨਾ ਤੋੜਦਿਆਂ ਇਸ ਦੇ ਸਿਕੁਅਲ ਦਾ ਐਲਾਲ ਕਰ ਦਿੱਤਾ।
ਜੇਕਰ ਕਿਸਮਤ 2 ਦੇ ਰਿਲੀਜ਼ ਦੀ ਗੱਲ ਕਰੀਏ ਤਾਂ ਉਮੀਦ ਹੈ ਕਿ ਫ਼ਿਲਮ ਇਸੇ ਸਾਲ 2021 ਵਿਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵਾਰੀ ਫਿਲਮ ‘ਚ ਭਾਰਤ ਦੇ ਨਾਲ ਇੰਗਲੈਂਡ ਦੇ ਦਰਸ਼ਨ ਵੀ ਹੋਣਗੇ। ਖ਼ਬਰਾਂ ਨੇ ਕਿ ਟੀਮ ਨੇ ਫ਼ਿਲਮ ਦਾ ਇੰਡੀਆ ਦਾ ਸ਼ੂਟ ਪੂਰਾ ਕਰ ਲਿਆ ਹੈ ਅਤੇ ਹੁਣ ਟੀਮ ਇਸ ਦੇ ਅਗਲੇ ਸ਼ੂਟ ਲਈ ਇੰਗਲੈਂਡ ਪਹੁੰਚ ਗਈ ਹੈ।
ਜੀ ਹਾਂ ਫ਼ਿਲਮ ਦੇ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਇੰਗਲੈਂਡ ਪਹੁੰਚ ਕੇ, ਸਾਰੀਆਂ ਲਈ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਕਿਸਮਤ-2 ਦੇ ਸ਼ੂਟ ਬਾਰੇ ਦੱਸਿਆ। ਜਗਦੀਪ ਦੇ ਮੁਤਾਬਿਕ ਇਹ ਸੀਕੁਅਲ ਫਿਲਮ ਕਿਸਮਤ ਪਾਰਟ 1 ਤੋਂ ਵੱਧ ਦਰਸ਼ਕਾਂ ਨੂੰ ਰੁਆਵੇਗੀ।
ਪਿਛਲੀ ਫਿਲਮ ਕਿਸਮਤ ਦੇ ਗਾਣੇ ਵੀ ਸੁਪਰ ਡੁਪਰ ਹਿੱਟ ਹੋਏ ਸੀ। ਜਿੰਨਾ ਨੂੰ ਅੱਜ ਵੀ ਸੁਣਿਆ ਜਾਂਦਾ ਹੈ। ਤੇ ਇਸ ਦਾ ਸਾਰਾ ਕ੍ਰੈਡਿਟ ਬੀ ਪ੍ਰੈਕ ਅਤੇ ਜਾਨੀ ਨੂੰ ਜਾਂਦਾ ਹੈ। ਇਸ ਵਾਰ ਵੀ ਕਿਸਮਤ-2 ਦੇ ਮਿਊਜ਼ਿਕ ਦੀ ਡਿਊਟੀ ਜਾਨੀ ਤੇ ਬੀ ਪ੍ਰੈਕ ਦੀ ਹੀ ਹੈ। ਜੇਕਰ ਹੁਣ ਦਰਸ਼ਕਾਂ ਨੂੰ ਇੰਤਜ਼ਾਰ ਹੈ ਤਾਂ ਉਹ ਹੈ ਸਿਰਫ 21 ਸਤਬਰ 2021 ਦਾ, ਜਦੋਂ ਇਹ ਫ਼ਿਲਮ ਲੋਕਾਂ ਨੂੰ ਵੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਵਿਸਫੋਟ, ਹਫ਼ਤੇ 'ਚ ਹੀ ਨਵੇਂ ਕੇਸਾਂ 'ਚ 300% ਦਾ ਵਾਧਾ, ਇਨ੍ਹਾਂ ਸੂਬਿਆਂ 'ਚ ਡਰਾਉਣ ਵਾਲੇ ਅੰਕੜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)