Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਪੰਜਾਬੀ ਅਦਾਕਾਰ ਕਰਮੀਜਤ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਆਪਣਾ ਹੱਥ ਆਜ਼ਮਾਇਆ।
Karamjit Anmol: ਪੰਜਾਬੀ ਅਦਾਕਾਰ ਕਰਮੀਜਤ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਆਪਣਾ ਹੱਥ ਆਜ਼ਮਾਇਆ। ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਸਿਆਸਤ ਵਿੱਚ ਸਫਲਤਾ ਹਾਸਿਲ ਨਹੀਂ ਹੋਈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਸਿਆਸੀ ਸਮੇਂ ਵਿੱਚੋਂ ਲੰਘ ਪੰਜਾਬੀ ਕਲਾਕਾਰ ਨੇ ਫਿਲਮਾਂ ਵਿੱਚ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਹੈ।
ਦੱਸ ਦੇਈਏ ਕਿ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਵਿੱਚ ਫਿਲਮ ਦੀ ਸਟਾਰਕਾਸਟ ਸਣੇ ਨਿਰਦੇਸ਼ਕ ਵੀ ਨਜ਼ਰ ਆ ਰਿਹਾ ਹੈ। ਪੰਜਾਬੀ ਕਲਾਕਾਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, Saunkan Saunkanay 2 de set ton...
View this post on Instagram
ਕਰਮਜੀਤ ਅਨਮੋਲ ਨੇ ਨਫਰਤ ਫੈਲਾਉਣ ਵਾਲਿਆਂ ਤੇ ਕੱਸਿਆ ਤੰਜ
ਦੱਸ ਦੇਈਏ ਕਿ ਸਿਆਸਤ ਵਿੱਚ ਕਿਸਮਤ ਅਜ਼ਮਾਉਣ ਵਾਲੇ ਇਸ ਕਲਾਕਾਰ ਨੂੰ ਲੋਕਾਂ ਵੱਲੋਂ ਬਹੁਤ ਜ਼ਲੀਲ ਕੀਤਾ ਗਿਆ। ਕਲਾਕਾਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਉੱਪਰ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਕਮੈਂਟ ਕੀਤੇ ਗਏ। ਹੁਣ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ, ਅਤੇ ਨਫਰਤ ਫੈਲਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਲਿਖਦੇ ਹੋਏ ਕਿਹਾ...ਤੁਹਾਡੇ ਚੰਗੇ ਵਕਤ ਵਿੱਚ ਤੁਹਾਨੂੰ ਛੱਡਣ ਵਾਲੇ ਮਾੜੇ ਨਹੀਂ ਹੁੰਦੇ...ਤੁਹਾਡੇ ਮਾੜੇ ਵਕਤ ਵਿੱਚ ਤੁਹਾਨੂੰ ਛੱਡਣ ਵਾਲੇ ਚੰਗੇ ਨਹੀਂ ਹੁੰਦੇ...। ਹਾਲਾਂਕਿ ਕਲਾਕਾਰ ਨੇ ਇਹ ਗੱਲ ਕਿਸ ਲਈ ਕਹੀ ਇਹ ਸਪਸ਼ਟ ਨਹੀਂ ਹੋਇਆ ਹੈ।
ਦੱਸਣਯੋਗ ਹੈ ਕਿ ਫਿਲਮ ਸ਼ੌਕਣ ਸ਼ੌਕਣੇ 2 ਸਾਲ 2022 ਵਿੱਚ ਰਿਲੀਜ਼ ਹੋਈ ਫਿਲਮ ਦਾ ਦੂਜਾ ਭਾਗ ਹੈ। ਇਸ ਫਿਲਮ ਵਿੱਚ ਨਿਮਰਤ ਖਹਿਰਾ, ਸਰਗੁਣ ਮਹਿਤਾ ਸਣੇ ਐਮੀ ਵਿਰਕ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸੀ। ਇਸ ਫਿਲਮ ਨੇ ਬਾੱਕਸ ਆਫਿਸ ਉੱਪਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਇਸ ਫਿਲਮ ਵਿੱਚ ਤੁਹਾਨੂੰ ਅਦਾਕਾਰ ਬੀਨੂੰ ਢਿੱਲੋਂ ਵੀ ਵੱਖਰੇ ਅੰਦਾਜ਼ ਵਿੱਚ ਵਿਖਾਈ ਦੇਣਗੇ।
ਕਰਮਜੀਤ ਅਨਮੋਲ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਮ ਸ਼ੌਕਣ ਸ਼ੌਕਣੇ 2 ਤੋਂ ਇਲਾਵਾ ਉਨ੍ਹਾਂ ਨੂੰ ਜਾਗੋ ਆਈ ਆ ਵਿੱਚ ਵੀ ਵੇਖਿਆ ਜਾਏਗਾ। ਇਸ ਫਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਸਿਆਸੀ ਸਫਰ ਦੌਰਾਨ ਕਲਾਕਾਰ ਨੂੰ ਫਰੀਦਕੋਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਆਮ ਆਦਮੀ ਪਾਰਟੀ ਦਾ ਹੱਥ ਫੜ੍ਹਦੇ ਹੋਏ ਸਿਆਸਤ ਵਿੱਚ ਕਦਮ ਰੱਖਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।