ਨੀਰੂ ਬਾਜਵਾ ਦੀ ਪ੍ਰੋਡਕਸ਼ਨ ਵਲੋਂ Gur Naalo Ishq Mita ਪੰਜਾਬੀ ਫਿਲਮ ਦਾ ਐਲਾਨ
ਐਕਟਰਸ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੇ ਪਹਿਲੇ ਪੋਸਟਰ ਦੀ ਲੁੱਕ ਨੂੰ ਸ਼ੇਅਰ ਕਰਦੇ ਹੋਏ ਕੀਤਾ। ਇਹ ਇੱਕ ਪ੍ਰੇਮ ਕਹਾਣੀ ਹੋਵੇਗੀ, ਜਿਸ ਦਾ ਅੰਦਾਜ਼ਾ ਫਿਲਮ ਦੇ ਪੋਸਟਰ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਫੈਨਸ ਨੂੰ ਉਤਸ਼ਾਹਿਤ ਕਰਨ ਲਈ ਐਕਟਰਸ ਵਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਮੇਂ ਪੰਜਾਬੀ ਸਿਨੇਮਾ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਇਸੇ ਕੜੀ 'ਚ ਹੁਣ ਪੰਜਾਬੀ ਐਕਰਟਸ ਨੀਰੂ ਬਾਜਵਾ ਆਪਣੇ ਅਗਲੇ ਉੱਦਮ ਲਈ ਪੂਰੀ ਤਰ੍ਹਾਂ ਤਿਆਰ ਹੈ। 'ਗੁੜ ਨਾਲੋ ਇਸ਼ਕ ਮਿੱਠਾ' ਨੀਰੂ ਬਾਜਵਾ ਦੀ ਅਗਲੀ ਫਿਲਮ ਹੋਣ ਜਾ ਰਹੀ ਹੈ।
ਇਸ ਗੱਲ ਦਾ ਐਲਾਨ ਐਕਟਰਸ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੇ ਪਹਿਲੇ ਪੋਸਟਰ ਦੀ ਲੁੱਕ ਨੂੰ ਸ਼ੇਅਰ ਕਰਦੇ ਹੋਏ ਕੀਤਾ। ਇਹ ਇੱਕ ਪ੍ਰੇਮ ਕਹਾਣੀ ਹੋਵੇਗੀ, ਜਿਸ ਦਾ ਅੰਦਾਜ਼ਾ ਫਿਲਮ ਦੇ ਪੋਸਟਰ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
View this post on Instagram
ਇਸ ਵਿੱਚ ਨੀਰੂ ਬਾਜਵਾ ਮੁੱਖ ਭੂਮਿਕਾ ਵਿੱਚ ਹੈ, ਜੋ ਫਿਲਮ ਦੇ ਨਿਰਮਾਤਾ ਵਜੋਂ ਵੀ ਕੰਮ ਕਰਨ ਜਾ ਰਹੀ ਹੈ। ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪ ਨੌਚ ਸਟੂਡੀਓਜ਼ ਯੂਕੇ ਅਧੀਨ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦਈਏ ਕਿ ਨੀਰੂ ਬਾਜਵਾ ਆਖਰੀ ਵਾਰ ਗੁਰਨਾਮ ਭੁੱਲਰ ਦੇ ਨਾਲ ਕੋਕਾ ਵਿੱਚ ਨਜ਼ਰ ਆਈ ਸੀ। ਕੋਕਾ ਨੂੰ ਫੈਨਸ ਤੋਂ ਬਹੁਤ ਪਿਆਰ ਮਿਲਿਆ ਹੈ ਅਤੇ ਇਸਦੀ ਬਾਕਸ ਤੋਂ ਬਾਹਰ ਦੀ ਕਹਾਣੀ ਅਤੇ ਰੂੜ੍ਹੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਲਈ ਸ਼ਲਾਘਾ ਕੀਤੀ ਜਾ ਰਹੀ ਹੈ। ਉਹੀ ਟੀਮ ਹੁਣ ਗੁਰ ਨਾਲੋ ਇਸ਼ਕ ਮਿੱਠਾ ਲੈ ਕੇ ਆ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਫੈਨਸ ਨੂੰ ਇਸ ਫਿਲਮ ਤੋਂ ਪਹਿਲਾਂ ਹੀ ਕਾਫੀ ਉਮੀਦਾਂ ਹਨ।
ਇਹ ਵੀ ਪੜ੍ਹੋ: