Aamir Khan: ਆਮਿਰ ਖਾਨ ਨੇ ਕਿਰਨ ਰਾਓ ਨਾਲ ਮਿਲ ਜੋਤੀ ਨੂਰਾਂ ਦੀ ਖੂਬ ਕੀਤੀ ਤਾਰੀਫ਼, ਅਦਾਕਾਰ ਬੋਲਿਆ- ਅਸੀ ਬਹੁਤ ਵੱਡੇ ਫੈਨ...
Aamir Khan and Kiran Rao praised jyoti nooran: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੈਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦ
Aamir Khan and Kiran Rao praised jyoti nooran: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੈਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਜੋਤੀ ਆਪਣੇ ਕੰਮ ਨੂੰ ਲੈ ਵੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਗਾਇਕਾ ਜੋਤੀ ਨੂਰਾਂ ਵੱਲੋਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਇੱਕ ਖਾਸ ਮਿਊਜ਼ਿਕ ਵੀਡੀਓ ਭੇਜਿਆ ਗਿਆ। ਜਿਸ ਨੂੰ ਦੇਖਣ ਤੋਂ ਬਾਅਦ ਆਮਿਰ ਖਾਨ ਨੇ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਮਿਲ ਸੂਫ਼ੀ ਗਾਇਕਾ ਦੀ ਰੱਜ ਕੇ ਸ਼ਲਾਘਾ ਕੀਤੀ।
ਦੱਸ ਦੇਈਏ ਕਿ ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਆਮਿਰ ਅਤੇ ਕਿਰਨ ਜੋਤੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਰਹੇ ਹਨ। ਇਸ ਦੌਰਾਨ ਆਮਿਰ ਖਾਨ ਨੇ ਕਿਹਾ ਕਿ ਤੁਸੀ ਮੁੰਬਈ ਆਓ ਜਦੋੋਂ ਤੁਸੀ ਗੀਤ ਗਾਉਂਗੇ ਤਾਂ ਅਸੀ ਵੀ ਉੱਥੇ ਮੌਜੂਦ ਰਹਾਂਗੇ। ਇਸਦੇ ਨਾਲ ਹੀ ਆਮਿਰ ਨੇ ਜੋਤੀ ਨੂੰ ਆਪਣੇ ਘਰ ਆਉਣ ਦਾ ਵੀ ਸੱਦਾ ਦਿੱਤਾ। ਤੁਸੀ ਵੀ ਵੇਖੋ ਬਾਲੀਵੁੱਡ ਅਦਾਕਾਰ ਨੇ ਹੋਰ ਕੀ ਕੁਝ ਕਿਹਾ...
View this post on Instagram
ਸੂਫੀ ਗਾਇਕ ਵੱਲੋਂ ਵੀ ਇਸ ਵੀਡੀਓ ਉੱਪਰ ਪ੍ਰਤੀਕਿਰਿਆ ਦਿੱਤੀ ਗਈ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀਡੀਓ ਸ਼ੇਅਰ ਕਰ ਉਸਦੀ ਕੈਪਸ਼ਨ ਵਿੱਚ ਬਾਲੀਵੁੱਡ ਅਦਾਕਾਰ ਦਾ ਸ਼ਲਾਘਾ ਲਈ ਧੰਨਵਾਦ ਕੀਤਾ।
ਵਰਕਫਰੰਟ ਦੀ ਗੱਲ ਕਰਿਏ ਤਾਂ ਜੋਤੀ ਨੂਰਾਂ ਲਗਾਤਾਰ ਸਟੇਜ ਸ਼ੋਅ ਲਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਗਾਇਕਾ ਵੱਲੋਂ ਆਪਣੇ ਪਲ-ਪਲ ਦੀ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੋਤੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਪਤੀ ਕੁਨਾਲ ਪਾਸੀ ਨੂੰ ਛੱਡ ਜੋਤੀ ਨੂੰ ਉਸਮਾਨ ਨੂਰ ਨਾਲ ਦੇਖਿਆ ਜਾ ਰਿਹਾ ਹੈ। ਫਿਲਹਾਲ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।