(Source: ECI/ABP News)
Pradeep Rawat: ਬਾਲੀਵੁੱਡ ਗਜ਼ਨੀ 'ਪ੍ਰਦੀਪ ਰਾਵਤ' ਜੈ ਰੰਧਾਵਾ ਦੇ ਕੱਢੇਗਾ ਵੱਟ, ਬਾਣੀ ਸੰਧੂ ਦੀ ਫਿਲਮ ਮੈਡਲ 'ਚ ਬਣਿਆ ਖਲਨਾਇਕ
Pradeep Ram Singh Rawat In Medal Movie: ਬਾਲੀਵੁੱਡ ਅਤੇ ਸਾਉਥ ਫਿਲਮ ਇੰਡਸਟਰੀ ਵਿੱਚ ਖਲਨਾਇਕ ਬਣ ਸਭ ਦੀ ਨੀਂਦ ਉਡਾਉਣ ਵਾਲੇ ਅਦਾਕਾਰਾ ਪ੍ਰਦੀਪ ਰਾਮ ਸਿੰਘ ਰਾਵਤ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ
![Pradeep Rawat: ਬਾਲੀਵੁੱਡ ਗਜ਼ਨੀ 'ਪ੍ਰਦੀਪ ਰਾਵਤ' ਜੈ ਰੰਧਾਵਾ ਦੇ ਕੱਢੇਗਾ ਵੱਟ, ਬਾਣੀ ਸੰਧੂ ਦੀ ਫਿਲਮ ਮੈਡਲ 'ਚ ਬਣਿਆ ਖਲਨਾਇਕ Bollywood Ghajini Pradeep Ram Singh Rawat is a villain in Punjabi films Jay Randhawa- Baani Sandhu s film medal made villain Pradeep Rawat: ਬਾਲੀਵੁੱਡ ਗਜ਼ਨੀ 'ਪ੍ਰਦੀਪ ਰਾਵਤ' ਜੈ ਰੰਧਾਵਾ ਦੇ ਕੱਢੇਗਾ ਵੱਟ, ਬਾਣੀ ਸੰਧੂ ਦੀ ਫਿਲਮ ਮੈਡਲ 'ਚ ਬਣਿਆ ਖਲਨਾਇਕ](https://feeds.abplive.com/onecms/images/uploaded-images/2023/05/28/27b302072234ba3337c0a1aeb3b32b251685247748959709_original.jpg?impolicy=abp_cdn&imwidth=1200&height=675)
Pradeep Ram Singh Rawat In Medal Movie: ਬਾਲੀਵੁੱਡ ਅਤੇ ਸਾਉਥ ਫਿਲਮ ਇੰਡਸਟਰੀ ਵਿੱਚ ਖਲਨਾਇਕ ਬਣ ਸਭ ਦੀ ਨੀਂਦ ਉਡਾਉਣ ਵਾਲੇ ਅਦਾਕਾਰਾ ਪ੍ਰਦੀਪ ਰਾਮ ਸਿੰਘ ਰਾਵਤ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਨੇ ਆਪਣੀ ਖਲਨਾਇਕੀ ਦੇ ਦਮ ਤੇ ਦੁਨੀਆ ਦਾ ਖੂਬ ਮਨੋਰੰਜਨ ਕੀਤਾ ਹੈ। ਖਾਸ ਗੱਲ਼ ਇਹ ਹੈ ਕਿ ਬਾਲੀਵੁੱਡ ਅਤੇ ਸਾਉਥ ਫਿਲਮਾਂ ਵਿੱਚ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਪ੍ਰਦੀਪ ਰਾਵਤ ਪੰਜਾਬੀ ਸਿਨੇਮਾ ਜਗਤ ਵਿੱਚ ਆਪਣਾ ਕਮਾਲ ਦਿਖਾ ਰਹੇ ਹਨ। ਜੀ ਹਾਂ, ਜਲਦ ਹੀ ਪ੍ਰਦੀਪ ਰਾਵਤ ਜੈ ਰੰਧਾਵਾ ਅਤੇ ਬਾਣੀ ਸੰਧੂ ਦੀ ਫਿਲਮ ਮੈਡਲ ਵਿੱਚ ਦਿਖਾਈ ਦੇਣ ਜਾ ਰਹੇ ਹਨ। ਇਸ ਦੀ ਇੱਕ ਝਲਕ ਜੈ ਰੰਧਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ।
View this post on Instagram
ਦਰਅਸਲ, ਜੈ ਰੰਧਾਵਾ ਨੇ ਪ੍ਰਦੀਪ ਰਾਵਤ ਨਾਲ ਫਿਲਮ ਮੈਡਲ ਦੇ ਇੱਕ ਸੀਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੈਡਲ 2 ਜੂਨ, ਸਾਰੇ ਜਾਇਓ ਦੇਖਣ... ਇਸ ਤਸਵੀਰ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੈਨੂੰ ਇਸਦਾ ਬਹੁਤ ਜ਼ਿਆਦਾ ਇੰਤਜ਼ਾਰ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਅਰੇ ਭਾਈ ਇਹ ਸਾਉਥ ਫਿਲਮਾਂ ਦਾ ਬਦਮਾਸ਼ ਵੀ ਹੈ ਇਸ ਵਿੱਚ...ਫਿਲਹਾਲ ਜੈ ਰੰਧਾਵਾ ਅਤੇ ਬਾਣੀ ਦੀ ਇਸ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਬਾਣੀ ਸੰਧੂ ਗਾਇਕੀ ਵਿੱਚ ਜਲਵਾ ਦਿਖਾਉਣ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚ ਹੱਥ ਅਜਮਾਉਣ ਜਾ ਰਹੀ ਹੈ। ਇਹ ਬਾਣੀ ਦੀ ਡੈਬਿਊ ਫਿਲਮ ਹੈ। ਦੱਸ ਦੇਈਏ ਕਿ 'ਮੈਡਲ' 2 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਦੇ ਨਾਲ ਗਾਇਕਾ ਕਾਰੋਬਾਰੀ ਵੀ ਬਣਨ ਜਾ ਰਹੀ ਹੈ। ਬਾਣੀ ਨੇ ਆਪਣਾ ਸਪਿਰੀਚੂਅਲ ਹੀਲਿੰਗ ਦਾ ਬਿਜ਼ਨਸ ਸ਼ੁਰੂ ਕੀਤਾ ਹੈ। ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਸੀ। ਫਿਲਹਾਲ ਆਪਣੀ ਡੈਬਿਊ ਫਿਲਮ ਰਾਹੀਂ ਬਾਣੀ ਦਰਸ਼ਕਾਂ ਵਿੱਚ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
Read More:- Jaani Family: ਗਾਇਕ ਜਾਨੀ ਦਾ ਪੁੱਤਰ ਹੈ ਬੇਹੱਦ ਕਿਊਟ, ਦੇਖੋ ਪਤਨੀ ਨੇਹਾ 'ਤੇ Shivaay ਨਾਲ ਖੂਬਸੂਰਤ ਪਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)