ਜਸਵਿੰਦਰ ਭੱਲਾ ਨੇ ਇੰਝ ਦਿੱਤੀ ਸੀਐੱਮ ਮਾਨ ਨੂੰ ਵਿਆਹ ਦੀ ਵਧਾਈ, ਤੁਹਾਡਾ ਵੀ ਨਹੀਂ ਰੁਕੇਗਾ ਹਾਸਾ
Bhagwant Mann Wedding: ਸੀਐੱਮ ਮਾਨ ਦੇ ਵਿਆਹ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ। ਸਿਆਸਤਦਾਨਾਂ ਤੋਂ ਪੰਜਾਬੀ ਕਲਾਕਾਰਾਂ ਤੱਕ ਹਰ ਕੋਈ ਉਹਨਾਂ ਲਈ ਖੁਸ਼ੀਆਂ ਭਰੇ ਜੀਵਨ ਦੀ ਕਾਮਨਾ ਕਰ ਰਿਹਾ ਹੈ।
Bhagwant Mann Wedding: ਸੀਐੱਮ ਮਾਨ ਦੇ ਵਿਆਹ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ। ਸਿਆਸਤਦਾਨਾਂ ਤੋਂ ਪੰਜਾਬੀ ਕਲਾਕਾਰਾਂ ਤੱਕ ਹਰ ਕੋਈ ਉਹਨਾਂ ਲਈ ਖੁਸ਼ੀਆਂ ਭਰੇ ਜੀਵਨ ਦੀ ਕਾਮਨਾ ਕਰ ਰਿਹਾ ਹੈ।
ਅਜਿਹੇ 'ਚ ਕਾਮੇਡੀਅਨ ਅਤੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੇ ਵੀ ਆਪਣੇ ਅੰਦਾਜ਼ 'ਚ ਸੀਐੱਮ ਨੂੰ ਵਧਾਈਆਂ ਦਿੱਤੀਆਂ ਹਨ। ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ, ਜਿਸ ਨੂੰ ਪੜ੍ਹ ਕੇ ਸ਼ਾਇਦ ਤੁਸੀਂ ਵੀ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਓਗੇ। ਜਸਵਿੰਦਰ ਭੱਲਾ ਨੇ ਲਿਖਿਆ ਕਿ ਕਹਿੰਦੇ ਨੇ ਕਿ ਜੋੜੀਆਂ ਉੱਪਰੋਂ ਬਣਦੀਆਂ ਹਨ ਇਹਦਾ ਮਤਲਬ ਕੰਮ ਤਾਂ ਉੱਪਰ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ। ਹੇਠਾਂ ਸੀਐੱਮ ਮਾਨ ਇਕੱਲੇ ਕੀ ਕਰਨ। ਵਿਆਹ ਮੁਬਾਰਕ
View this post on Instagram
ਦਰਅਸਲ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 7 ਜੁਲਾਈ ਨੂੰ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। 48 ਸਾਲਾ ਭਗਵੰਤ ਮਾਨ ਕੱਲ ਚੰਡੀਗੜ੍ਹ ਵਿੱਚ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਦੱਸਿਆ ਜਾ ਰਿਹਾ ਹੈ ਕਿ ਡਾ: ਗੁਰਪ੍ਰੀਤ ਕੌਰ ਹਰਿਆਣਾ ਦੀ ਰਹਿਣ ਵਾਲੀ ਹੈ। ਸੀਐਮ ਮਾਨ ਦਾ ਇਹ ਦੂਜਾ ਵਿਆਹ ਹੋਵੇਗਾ।
ਚਾਰ ਸਾਲ ਪਹਿਲਾਂ ਉਸ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਸੀ। ਸੀਐਮ ਭਗਵੰਤ ਮਾਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵਿਆਹ ਦੀ ਸਜਾਵਟ ਲਈ ਟੈਂਟਾਂ ਅਤੇ ਫੁੱਲਾਂ ਦੀ ਸਜਾਵਟ ਨਾਲ ਭਰਿਆ ਟਰੱਕ ਪੰਜਾਬ ਸੀਐਮ ਹਾਊਸ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨ ਦੀ ਮਾਂ-ਭੈਣ ਨੇ ਪੰਜਾਬ ਦੇ CM ਭਗਵੰਤ ਮਾਨ ਦੀ ਦੁਲਹਨ ਨੂੰ ਚੁਣਿਆ ਹੈ।