'Desi Crew' ਨੇ ਮੋਹਾਲੀ 'ਚ ਨਵਾਂ ਸਟੂਡੀਓ ਕੀਤਾ ਲਾਂਚ, ਪਹਿਲੇ ਪ੍ਰਾਜੈਕਟ ਦੀ ਵੀ ਸ਼ੁਰੂਆਤ
ਸਤਪਾਲ ਤੇ ਗੋਲਡੀ ਨੇ ਪੰਜਾਬੀ ਗਾਇਕ ਜੱਸੀ ਗਿੱਲ ਨਾਲ ਸਟੂਡੀਓ ਦੀ ਇੱਕ ਤਸਵੀਰ ਸਾਂਝੀ ਕੀਤੀ, ਜੋ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟ ਦਾ ਅਨੁਮਾਨ ਲਾਉਣ ਲਈ ਵੀ ਕਾਫ਼ੀ ਹੈ।
ਮੋਹਾਲੀ: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਪਸੰਦੀਦਾ ਸੰਗੀਤ ਕੰਪਨੀਆਂ 'ਚੋਂ ਇੱਕ 'ਦੇਸੀ ਕਰੂ' ਨੇ ਧਿਆਨ ਆਪਣੇ ਵੱਲ ਖਿੱਚਿਆ ਹੈ। ਸੱਤਪਾਲ ਮੱਲ੍ਹੀ ਤੇ ਗੋਲਡੀ ਕਾਹਲੋਂ ਦੀ ਮਲਕੀਅਤ ਵਾਲੀ ਦੇਸੀ ਕਰੂ ਨੇ ਮੁਹਾਲੀ ਦੇ ਸੈਕਟਰ-82 'ਚ ਆਪਣਾ ਬਿਲਕੁਲ ਨਵਾਂ ਸਟੂਡੀਓ ਲਾਂਚ ਕੀਤਾ ਹੈ।
ਦੇਸੀ ਕਰੂ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ। ਸਟੂਡੀਓ ਦੇ ਅੰਦਰ ਖੂਬਸੂਰਤ ਨਜ਼ਾਰਾ ਸੱਚਮੁੱਚ ਮਨਮੋਹਕ ਤੇ ਸ਼ਾਨਦਾਰ ਹੈ। ਪ੍ਰਸ਼ੰਸਕਾਂ ਨਾਲ ਇਸ ਖੁਸ਼ਖ਼ਬਰੀ ਨੂੰ ਸਾਂਝਾ ਕਰਨ ਲਈ ਸਤਪਾਲ ਤੇ ਗੋਲਡੀ ਨੇ ਪੰਜਾਬੀ ਗਾਇਕ ਜੱਸੀ ਗਿੱਲ ਨਾਲ ਸਟੂਡੀਓ ਦੀ ਇੱਕ ਤਸਵੀਰ ਸਾਂਝੀ ਕੀਤੀ, ਜੋ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟ ਦਾ ਅਨੁਮਾਨ ਲਾਉਣ ਲਈ ਵੀ ਕਾਫ਼ੀ ਹੈ।
ਦੇਸੀ ਕਰੂ ਨੇ ਵੀ ਇਸ ਬਾਰੇ ਕੈਪਸ਼ਨ 'ਚ ਸ਼ੇਅਰ ਕੀਤਾ ਤੇ ਖੁਲਾਸਾ ਕੀਤਾ ਕਿ ਸਟੂਡੀਓ ਦਾ ਪਹਿਲਾ ਪ੍ਰਾਜੈਕਟ ਵੀ ਜੱਸੀ ਗਿੱਲ ਦੇ ਨਾਲ ਹੀ ਹੋਵੇਗਾ। ਕੈਪਸ਼ਨ 'ਚ ਉਨ੍ਹਾਂ ਨੇ ਸਾਰਿਆਂ ਦੇ ਪਿਆਰ ਤੇ ਮਦਦ ਲਈ ਧੰਨਵਾਦ ਕੀਤਾ। ਪੰਜਾਬੀ ਇੰਡਸਟਰੀ ਦੀਆਂ ਵੱਖ-ਵੱਖ ਹਸਤੀਆਂ ਜਿਵੇਂ ਜੱਸੀ ਗਿੱਲ, ਬੱਬਲ ਰਾਏ, ਬੰਟੀ ਬੈਂਸ ਤੇ ਹਾਰਵੀ ਸੰਧੂ ਨੇ ਇਸ ਪੋਸਟ 'ਚ ਕੁਮੈਂਟ ਕਰਕੇ ਵਧਾਈਆਂ ਦਿੱਤੀਆਂ ਹਨ।
ਉੱਥੇ ਹੀ ਜੱਸੀ ਗਿੱਲ ਨੇ ਸਟੂਡੀਓ ਦੇ ਅੰਦਰੋਂ ਕੁਝ ਸਪੈਸ਼ਲ ਵੀਡੀਓ ਕਲਿੱਪਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸੰਗੀਤ ਜਗਤ ਦੀ ਜੋੜੀ ਨਾਲ ਮਸਤੀ ਕਰ ਰਹੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਦੇਸੀ ਕਰੂ ਦੇ ਨਵੇਂ ਸਟੂਡੀਓ ਦੇ ਪਹਿਲੇ ਪ੍ਰੋਡਕਟ ਦੀ ਰਿਕਾਰਡਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin