(Source: ECI/ABP News)
ਗੈਂਗਸਟਰ ਦੇ ਰੋਲ ਕਰਨ ਵਾਲੇ Dev Kharoud ਨੇ ਕੀਤਾ ਖੁਦ ਨੂੰ ਸਰੈਂਡਰ, ਪਰ ਕਿਉਂ ਇੱਥੇ ਜਾਣੋ
ਦੇਵ ਨੇ ਹੁਣ ਤਕ ਵੱਡੇ ਪਰਦੇ 'ਤੇ ਹੀ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਵ ਕਿਸੇ ਪੰਜਾਬੀ ਗਾਣੇ ਦੇ ਵਿਚ ਨਜ਼ਰ ਆਉਣਗੇ। ਹਾਲ ਹੀ 'ਚ ਇਸ ਗੀਤ ਦੀ ਪੂਰੀ ਟੀਮ ਨੇ ਗੀਤ ਦੇ ਪੋਸਟਰ ਨੂੰ ਸ਼ੇਅਰ ਕੀਤਾ।
![ਗੈਂਗਸਟਰ ਦੇ ਰੋਲ ਕਰਨ ਵਾਲੇ Dev Kharoud ਨੇ ਕੀਤਾ ਖੁਦ ਨੂੰ ਸਰੈਂਡਰ, ਪਰ ਕਿਉਂ ਇੱਥੇ ਜਾਣੋ Dev Kharoud will soon be featured in singer Afsana Khan's upcoming song Surrender ਗੈਂਗਸਟਰ ਦੇ ਰੋਲ ਕਰਨ ਵਾਲੇ Dev Kharoud ਨੇ ਕੀਤਾ ਖੁਦ ਨੂੰ ਸਰੈਂਡਰ, ਪਰ ਕਿਉਂ ਇੱਥੇ ਜਾਣੋ](https://feeds.abplive.com/onecms/images/uploaded-images/2021/04/17/4047dab83d5c66e4a31df74ce73591ff_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦਾ ਸੁਪਰਸਟਾਰ ਐਕਸ਼ਨ ਹੀਰੋ ਹੁਣ ਪੰਜਾਬੀ ਗਾਣੇ 'ਚ ਵੀ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਕਿ ਤੁਸੀਂ ਸੋਚਾ 'ਚ ਪੈ ਜਾਓ ਤਾਂ ਦੱਸ ਦਈਏ ਕਿ ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਐਕਟਰ ਦੇਵ ਖਰੌੜ ਦੀ। ਜੀ ਹਾਂ, ਬਿਲਕੁਲ ਤੁਸੀਂ ਸਹੀ ਪੜ੍ਹਿਆ। ਅਸੀਂ ਉਸੇ ਦੇਵ ਖਰੌੜ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਅਸਕਰ ਤੁਸੀਂ ਗੈਂਗਸਟਰ ਦੇ ਰੋਲ ਪਲੇਅ ਕਰਦੇ ਹੀ ਵੇਖਿਆ ਹੈ।
ਦੇਵ ਦੇ ਫੈਨਜ਼ ਹੁਣ ਆਪਣੇ ਐਕਸ਼ਨ ਹੀਰੇ ਨੂੰ ਪੰਜਾਬੀ ਗਾਣੇ ਦੇ ਵਿਚ ਵੀ ਫ਼ੀਚਰ ਹੁੰਦੇ ਦਿਖਣਗੇ। ਦੇਵ ਖਰੌੜ ਜਲਦੀ ਹੀ ਗਾਈਕਾ ਅਫਸਾਨਾ ਖ਼ਾਨ ਦੇ ਆਉਣ ਵਾਲੇ ਗੀਤ 'ਸਰੈਂਡਰ' ਵਿਚ ਫ਼ੀਚਰ ਹੋਣਗੇ। ਜਿਸਨੂੰ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਪੇਸ਼ ਕਰ ਰਹੇ ਹਨ। ਦੇਵ ਖਰੌੜ ਦੇ ਨਾਲ ਇਸ ਗੀਤ ਵਿਚ ਪੰਜਾਬੀ ਅਦਾਕਾਰਾ ਜਪਜੀ ਖੈਰਾ ਵੀ ਨਜ਼ਰ ਆਵੇਗੀ।
ਦੇਵ ਨੇ ਹੁਣ ਤਕ ਵੱਡੇ ਪਰਦੇ 'ਤੇ ਹੀ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਵ ਕਿਸੇ ਪੰਜਾਬੀ ਗਾਣੇ ਦੇ ਵਿਚ ਨਜ਼ਰ ਆਉਣਗੇ। ਹਾਲ ਹੀ 'ਚ ਇਸ ਗੀਤ ਦੀ ਪੂਰੀ ਟੀਮ ਨੇ ਗੀਤ ਦੇ ਪੋਸਟਰ ਨੂੰ ਸ਼ੇਅਰ ਕੀਤਾ। ਜਿਸ ਵਿਚ ਲਿਖਿਆ ਹੈ ਟ੍ਰੇਲਰ ਕਮਿੰਗ ਸੂਨ। ਇਸ ਗਾਣੇ ਨੂੰ ਬੰਟੀ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ। ਨਾਲ ਹੀ ਬੰਟੀ ਬੈਂਸ ਹੀ ਇਸ ਗਾਣੇ ਨੂੰ ਪ੍ਰੋਡਿਊਸ ਕਰ ਰਹੇ ਹਨ।
ਦੱਸ ਦਈਏ ਕਿ ਪੰਜਾਬੀ ਐਕਟਰ ਦੇਵ ਖਰੌੜ ਇੰਨੀ ਦਿੰਨੀ ਕੋਵਿਡ ਦੇ ਕਰਕੇ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੇ। ਅਜਿਹੇ ਵਿਚ ਆਪਣੇ ਆਪ ਨੂੰ ਫੈਨਜ਼ ਦੇ ਰੂਬਰੂ ਕਰਨ ਦਾ ਦੇਵ ਦਾ ਇਹ ਫੈਸਲਾ ਵੀ ਬਿਲਕੁਲ ਸਹੀ ਹੈ। ਪੰਜਾਬੀ ਫ਼ਿਲਮਾਂ 'ਚ ਐਕਸ਼ਨ ਕਰਨ ਵਾਲੇ ਦੇਵ ਦੀ ਵੱਡੀ ਫੈਨ ਫੋਲੋਵਿੰਗ ਹੈ, ਹੁਣ ਇਸ ਪੋਸਟਰ ਦੇ ਰਿਲੀਜ਼ ਹੋਣ ਤੋਂ ਬਾਅਦ ਦੇਵ ਨੂੰ ਦੇਖਣ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਜ਼ 'ਚ ਹੋਰ ਵੱਧ ਗਿਆ ਹੈ।
ਇਸ ਤੋਂ ਇਲਾਵਾ ਦੇਵ ਖਰੌੜ ਅਤੇ ਜਪਜੀ ਖੈਰਾ ਦੀ ਜੋੜੀ ਫ਼ਿਲਮ 'ਡਾਕੂਆਂ ਦਾ ਮੁੰਡਾ -2' ਵਿਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਵੀ ਬਣ ਕੇ ਤਿਆਰ ਹੈ। ਜੇਕਰ ਕੋਵਿਡ ਕਾਰਨ ਸਿਨੇਮਾ ਦੀ ਹਾਲਤ ਹੋਰ ਨਾ ਵਿਗੜੀ ਤਾਂ ਫਿਲਮ 'ਡਾਕੂਆਂ ਦਾ ਮੁੰਡਾ -2' 23 ਜੁਲਾਈ 2021 ਨੂੰ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: Punjab Lottery Winners Announced: ਪੰਜਾਬ ਸਟੇਟ ਵੀਕਲੀ ਲਾਟਰੀ ਨੇ ਮਜ਼ਦੂਰ ਅਤੇ ਠੇਕੇਦਾਰ ਨੂੰ ਬਣਾਇਆ ਕਰੋੜਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)