(Source: ECI/ABP News)
Diljit Dosanjh: ਦਿਲਜੀਤ ਦੋਸਾਂਝ-ਨੀਰੂ ਬਾਜਵਾ ਫਿਰ ਕਰਨਗੇ ਸਕ੍ਰੀਨ ਸ਼ੇਅਰ, ਜਗਦੀਪ ਸਿੱਧੂ ਨੇ 'ਜੱਟ ਐਂਡ ਜੂਲੀਅਟ 3' ਦਾ ਕੀਤਾ ਐਲਾਨ
Jatt and Juliet 3 Announcement: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਈ ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ
![Diljit Dosanjh: ਦਿਲਜੀਤ ਦੋਸਾਂਝ-ਨੀਰੂ ਬਾਜਵਾ ਫਿਰ ਕਰਨਗੇ ਸਕ੍ਰੀਨ ਸ਼ੇਅਰ, ਜਗਦੀਪ ਸਿੱਧੂ ਨੇ 'ਜੱਟ ਐਂਡ ਜੂਲੀਅਟ 3' ਦਾ ਕੀਤਾ ਐਲਾਨ Diljit Dosanjh Neeru Bajwa will share the screen again Jagdeep Sidhu announced Jatt and Juliet 3 Diljit Dosanjh: ਦਿਲਜੀਤ ਦੋਸਾਂਝ-ਨੀਰੂ ਬਾਜਵਾ ਫਿਰ ਕਰਨਗੇ ਸਕ੍ਰੀਨ ਸ਼ੇਅਰ, ਜਗਦੀਪ ਸਿੱਧੂ ਨੇ 'ਜੱਟ ਐਂਡ ਜੂਲੀਅਟ 3' ਦਾ ਕੀਤਾ ਐਲਾਨ](https://feeds.abplive.com/onecms/images/uploaded-images/2023/09/11/1517187664c786f05378b483d256a5ef1694409930304709_original.jpg?impolicy=abp_cdn&imwidth=1200&height=675)
Jatt and Juliet 3 Announcement: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਈ ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਇੱਕ-ਦੂਜੇ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਫਿਲਮ ਮੇਕਰ ਜਗਦੀਪ ਸਿੱਧੂ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ 'ਜੱਟ ਐਂਡ ਜੂਲੀਅਟ 3' ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਫਿਲਮ ਨੂੰ ਲੈ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ।
View this post on Instagram
ਪੰਜਾਬੀ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਜਦੋਂ 'ਜੱਟ ਐਂਡ ਜੂਲੀਅਟ 3' ਆਈ ਸੀ... ਜਿਹੜਾ ਸੁਪਨਾ ਲੈ ਕੇ ਮੁੰਬਈ ਦੀਆਂ ਸੜਕਾਂ ਤੇ ਫਿਰਦੇ ਸੀ ਇਸ ਫਿਲਮ ਨੇ ਉਹ ਮੁਕਾਮ ਹੋਰ ਉੱਚਾ ਕਰਤਾ ਸੀ... ਸੱਚ ਪੁੱਛੋ ਤਾਂ ਉਦੋਂ ਮੰਜ਼ਿਲ ਇੰਨੀ ਦੂਰ ਲੱਗਦੀ ਸੀ ਵੀ ਪਤਾ ਨੀ ਕਿਦਾ ਪਹੁੰਚਾਂਗੇ ਉੱਥੇ... ਮਨ ਵਿੱਚ ਇੱਕ ਰੀਝ ਹੁੰਦੀ ਸੀ ਕੋਈ ਇਸ ਟੀਮ ਦਾ ਹਿੱਸਾ ਬਣਾ ਦੇ... ਇਹ ਦੁਆਵਾਂ ਮੰਗਦੇ ਰਹੇ ਵੀ ਅਨੁਰਾਗ ਸਰ ਨੂੰ ਅਸੀਸਚ ਕਰਨ ਦਾ ਮੌਕਾ ਮਿਲ ਜੇ... ਪਰ ਇਹ ਮੈਜ਼ਿਕ ਲਿਖਦਾ ਉਨ੍ਹਾਂ ਮੇਰੀ ਕਿਸਮਤ ਵਿੱਚ...
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਇਸ ਤੋਂ ਪਹਿਲਾਂ ਫਿਲਮ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2' ਸਾਲ 2012 ਅਤੇ 2013 ਵਿੱਚ ਰਿਲੀਜ਼ ਹੋਈ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਫਿਲਹਾਲ ਪ੍ਰਸ਼ੰਸਕਾਂ ਨੂੰ ਦਿਲਜੀਤ ਅਤੇ ਨੀਰੂ ਦੀ ਜੱਟ ਐਂਡ ਜੂਲੀਅਟ 3 ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)