ਪੜਚੋਲ ਕਰੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (25-01-2026)

ਸੂਹੀ ਮਹਲਾ ੪ ਘਰੁ ੭  ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥

ਸੂਹੀ ਮਹਲਾ ੪ ਘਰੁ ੭  ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

ਕਵਨ ਕਵਨ = ਕੇਹੜੇ ਕੇਹੜੇ? ਕਹਿ ਕਹਿ = ਆਖ ਆਖ ਕੇ। ਗਾਵਾ = ਗਾਵਾਂ, ਮੈਂ ਗਾਵਾਂ। ਸਾਹਿਬ = ਮਾਲਕ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ। 
ਮਹਿਮਾ = ਵਡਿਆਈ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ ॥੧॥ ਮੈ = ਮੇਰੇ ਵਾਸਤੇ। ਧਰ = ਆਸਰਾ। ਅਵਰੁ = ਹੋਰ ॥੧॥ ਤਾਣੁ = ਬਲ। ਦੀਬਾਣੁ = ਸਹਾਰਾ। ਪਹਿ = ਪਾਸ। ਕਰਉ = ਕਰਉਂ, ਮੈਂ ਕਰਾਂ। ਪਾਸੇ = ਪਾਸਿ ॥੨॥ ਵਿਚੇ ਪਾਣੀ = (ਪਾਣੀ ਦੇ) ਵਿਚ ਹੀ। ਵਿਚੇ ਧਰਤੀ = (ਧਰਤੀ ਦੇ) ਵਿਚ ਹੀ। ਕਾਸਟ = ਕਾਠ, ਲੱਕੜੀ। ਧਰੀਜੈ = ਧਰੀ ਹੋਈ ਹੈ। ਸਿੰਘੁ = ਸ਼ੇਰ। ਇਕ ਤੈ ਥਾਇ = ਇਕੋ ਹੀ ਥਾਂ ਵਿਚ। ਮਨ = ਹੇ ਮਨ! ॥੩॥ ਚਰਣ ਤਲੇ ਤੇ = ਪੈਰਾਂ ਹੇਠੋਂ। ਆਣਿ = ਲਿਆ ਕੇ। ਸਭੁ ਜਗਤੁ = ਸਾਰਾ ਸੰਸਾਰ ॥੪॥੧॥੧੨॥
ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥ ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥ ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥ ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ  ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
Advertisement

ਵੀਡੀਓਜ਼

CM ਮਾਨ ਨੇ BJP ਆਹ ਕੀ ਇਲਜ਼ਾਮ ਲਾ ਦਿੱਤੇ ?
People get sick after seeing Congress and Akalis: CM Mann
ਅਕਾਲੀ ਦਲ ਸੇਵਾ ਦੇ ਨਾਮ ਤੇ ਖਾਂਦੀ ਹੈ ਮੇਵਾ : CM ਮਾਨ
ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ
ਪੰਜਾਬੀਆਂ ਨੂੰ CM ਮਾਨ ਵਲੋਂ ਮਿਲੀ 10 ਲੱਖ ਦੀ ਸੌਗਾਤ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ Alert, ਕੰਧਾਂ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
300 ਸਾਲ ਪਹਿਲਾਂ ਨਹੀਂ ਸਨ ਫਰਿੱਜ ਵਰਗੀਆਂ ਚੀਜ਼ਾਂ, ਫਿਰ ਬਰਫ ਅਤੇ ਕੁਲਫੀ ਕਿਵੇਂ ਜਮਾਉਂਦੇ ਸੀ ਲੋਕ?
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
Budget ਹਮੇਸ਼ਾ 1 ਫਰਵਰੀ ਨੂੰ ਹੀ ਕਿਉਂ ਕੀਤਾ ਜਾਂਦਾ ਪੇਸ਼? ਜਾਣੋ ਇਸ ਦੀ ਵਜ੍ਹਾ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
ਗੱਡੀ 'ਚ Petrol ਪਵਾਉਣ ਵੇਲੇ ਆਹ 3 ਚੀਜ਼ਾਂ 'ਤੇ ਰੱਖੋ ਧਿਆਨ, ਨਹੀਂ ਤਾਂ ਠੱਗੀ ਦੇ ਹੋ ਜਾਓਗੇ ਸ਼ਿਕਾਰ
Sirhind ਧਮਾਕੇ ਦੀ ਖਾਲਿਸਤਾਨੀ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ, ਏਜੰਸੀਆਂ Alert 'ਤੇ
Sirhind ਧਮਾਕੇ ਦੀ ਖਾਲਿਸਤਾਨੀ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ, ਏਜੰਸੀਆਂ Alert 'ਤੇ
ਮਾਨਸਾ 'ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਮਚੀ ਸਨਸਨੀ
ਮਾਨਸਾ 'ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਮਚੀ ਸਨਸਨੀ
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Navjot Sidhu ਨੇ ਰਾਹੁਲ ਗਾਂਧੀ ਦੀ ਮੀਟਿੰਗ 'ਚ ਨਾ ਬੁਲਾਏ ਜਾਣ 'ਤੇ ਸ਼ਾਇਰਾਨਾ ਅੰਦਾਜ਼ 'ਚ ਜ਼ਾਹਰ ਕੀਤੀ ਨਰਾਜ਼ਗੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Jalandhar ਦੇ Palace 'ਚ ਬਾਊਂਸਰਾਂ ਦਾ ਗੁੰਡਾਗਰਦੀ: ਬੱਚੇ 'ਤੇ ਹਮਲਾ, ਬਜ਼ੁਰਗ ਦੀ ਪੱਗ ਉਤਾਰਨ ਦੀ ਧਮਕੀ!
Embed widget