Diljit Dosanjh: ਦਿਲਜੀਤ ਦੋਸਾਂਝ ਦੀ ਕੋਚੈਲਾ 'ਚ ਨਵੀਂ ਲੁੱਕ ਮੋਹ ਰਹੀ ਦਿਲ, ਅਦਾਕਾਰਾ ਤਾਨੀਆ ਨੇ ਕੀਤਾ ਇਹ ਕਮੈਂਟ
Diljit Dosanjh at Coachella: ਪੰਜਾਬੀਆਂ ਦੀ ਜਾਨ ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮਸ ਨੂੰ ਲੈ ਲਗਾਤਾਰ ਚਰਚਾ ਵਿੱਚ ਹਨ। ਦੱਸ ਦੇਈਏ ਕਿ ਇੱਕ ਤੋਂ ਬਾਅਦ ਇੱਕ ਉਹ ਲਗਾਤਾਰ ਸਟੇਜ ਸ਼ੋਅ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਇਸ ਉਪਲੱਬਧੀ ਨਾਲ ਪੂਰੀ...
Diljit Dosanjh at Coachella: ਪੰਜਾਬੀਆਂ ਦੀ ਜਾਨ ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮਸ ਨੂੰ ਲੈ ਲਗਾਤਾਰ ਚਰਚਾ ਵਿੱਚ ਹਨ। ਦੱਸ ਦੇਈਏ ਕਿ ਇੱਕ ਤੋਂ ਬਾਅਦ ਇੱਕ ਉਹ ਲਗਾਤਾਰ ਸਟੇਜ ਸ਼ੋਅ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਇਸ ਉਪਲੱਬਧੀ ਨਾਲ ਪੂਰੀ ਦੁਨੀਆ ਵਿੱਚ ਵਾਹੋ ਵਾਹੀ ਖੱਟੀ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਨੇ ਵੀ ਦਿਲਜੀਤ ਦੀ ਖੂਬ ਸ਼ਲਾਘਾ ਕੀਤੀ ਹੈ। ਇਸ ਵਿਚਕਾਰ ਦਿਲਜੀਤ ਵੱਲੋਂ ਆਪਣੀ ਕੋਚੈਲਾ ਪਰਫਾਰਮ ਦੀਆਂ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੇਖੋ ਇਨ੍ਹਾਂ ਤਸਵੀਰਾਂ ਵਿੱਚ ਦਿਲਜੀਤ ਦਾ ਸ਼ਾਨਦਾਰ ਲੁੱਕ...
View this post on Instagram
ਦਿਲਜੀਤ ਦੋਸਾਂਝ ਵੱਲੋਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀ ਇਹ ਵੀ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਉੱਪਰ ਵਿਦੇਸ਼ੀ ਕਿਸ ਤਰ੍ਹਾਂ ਆਪਣਾ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪੰਜਾਬੀ ਅਦਾਕਾਰਾ ਤਾਨੀਆ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ। ਅਦਾਕਾਰਾ ਨੇ ਕਮੈਂਟ ਕਰ ਲਿਖਿਆ, ਮਾਣ ਵਾਲਾ ਪਲ...
View this post on Instagram
ਕਾਬਿਲੇਗੌਰ ਹੈ ਕਿ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੀ ਫਿਲਮ ਜੋੜੀ ਦੇ ਨਾਲ-ਨਾਲ ਕੋਚੈਲਾ ਪਰਫਾਰਮ ਨੂੰ ਲੈ ਚਰਚਾ ਵਿੱਚ ਹਨ। ਗੱਲ ਜੇਕਰ ਫਿਲਮ ਦੀ ਕਰਿਏ ਤਾਂ ਇਸ ਵਿੱਚ ਦਿਲਜੀਤ ਨਾਲ ਗਾਇਕਾ ਅਤੇ ਅਦਾਕਾਰਾ ਨਿਮਰਕ ਖਹਿਰਾ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ। ਫਿਲਮ ਦੇ ਗੀਤਾਂ ਨੂੰ ਦਰਸ਼ਕ ਭਰਮਾ ਹੁੰਗਾਰਾ ਦੇ ਰਹੇ ਹਨ। ਇਸ ਤੋਂ ਪਹਿਲਾ ਟ੍ਰੇਲਰ ਨੇ ਵੀ ਖੂਹ ਵਾਹੋ ਵਾਹੀ ਲੁੱਟੀ। ਦੱਸ ਦੇਈਏ ਕਿ ਇਹ ਫਿਲਮ 5 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਦਿਲਜੀਤ ਪਰਦੇ ਉੱਪਰ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਉਂਦੇ ਹੋਏ ਵੀ ਦਿਖਾਈ ਦੇਣਗੇ।