![ABP Premium](https://cdn.abplive.com/imagebank/Premium-ad-Icon.png)
Diljit Dosanjh: ਦਿਲਜੀਤ ਦੋਸਾਂਝ ਨਾਲ Ed Sheeran ਨੇ ਸਟੇਜ 'ਤੇ ਲਗਾਈਆਂ ਰੌਣਕਾਂ, ਗਲੋਬਲ ਸਿੰਗਰ ਨੇ ਗਾਇਆ ਪੰਜਾਬੀ ਗੀਤ
Ed Sheeran Diljit Dosanjh On Stage: ਮਸ਼ਹੂਰ ਬ੍ਰਿਟਿਸ਼ ਗਾਇਕ ਐਡ ਸ਼ਿਰੀਨ (Ed Sheeran) ਇਨ੍ਹੀਂ ਦਿਨੀਂ ਭਾਰਤੀ ਸਿਤਾਰਿਆਂ ਦੇ ਰੰਗਾਂ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ
![Diljit Dosanjh: ਦਿਲਜੀਤ ਦੋਸਾਂਝ ਨਾਲ Ed Sheeran ਨੇ ਸਟੇਜ 'ਤੇ ਲਗਾਈਆਂ ਰੌਣਕਾਂ, ਗਲੋਬਲ ਸਿੰਗਰ ਨੇ ਗਾਇਆ ਪੰਜਾਬੀ ਗੀਤ Ed Sheeran sings in Punjabi with Diljit Dosanjh at Mumbai concert watch video Diljit Dosanjh: ਦਿਲਜੀਤ ਦੋਸਾਂਝ ਨਾਲ Ed Sheeran ਨੇ ਸਟੇਜ 'ਤੇ ਲਗਾਈਆਂ ਰੌਣਕਾਂ, ਗਲੋਬਲ ਸਿੰਗਰ ਨੇ ਗਾਇਆ ਪੰਜਾਬੀ ਗੀਤ](https://feeds.abplive.com/onecms/images/uploaded-images/2024/03/17/1eabf700ad9a573cb1ed3dd499c6cb9b1710649592595709_original.jpg?impolicy=abp_cdn&imwidth=1200&height=675)
Ed Sheeran Diljit Dosanjh On Stage: ਮਸ਼ਹੂਰ ਬ੍ਰਿਟਿਸ਼ ਗਾਇਕ ਐਡ ਸ਼ਿਰੀਨ (Ed Sheeran) ਇਨ੍ਹੀਂ ਦਿਨੀਂ ਭਾਰਤੀ ਸਿਤਾਰਿਆਂ ਦੇ ਰੰਗਾਂ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸ਼ਾਹਰੁਖ ਖਾਨ ਸਣੇ ਹੋਰ ਸਿਤਾਰਿਆਂ ਨਾਲ ਮਸਤੀ ਕਰਦੇ ਹੋਏ ਵੀ ਵੇਖਿਆ ਗਿਆ। ਦੱਸ ਦੇਈਏ ਕਿ ਜੈਸਮੀਨ ਸੈਂਡਲਾਸ ਤੋਂ ਬਾਅਦ Ed Sheeran ਨੂੰ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਨਾਲ ਮਸਤੀ ਭਰੇ ਅੰਦਾਜ਼ ਵਿੱਚ ਵੇਖਿਆ ਗਿਆ। ਇਸ ਵਿਚਾਲੇ ਖਾਸ ਗੱਲ ਇਹ ਹੈ ਕਿ ਦੋਵੇਂ ਹੀ ਕਲਾਕਾਰ ਸਟੇਜ ਉੱਪਰ ਦੋਸਾਂਝਾਵਾਲੇ ਦਾ ਗੀਤ 'ਤੇਰਾ ਨੀ ਮੈਂ, ਤੇਰਾ ਨੀ ਮੈਂ ਲਵਰ' ਗਾਉਂਦੇ ਹੋਏ ਨਜ਼ਰ ਆਏ।
ਦੱਸ ਦੇਈਏ ਕਿ ਇਸ ਵੀਡੀਓ ਨੂੰ ਮਸ਼ਹੂਰ ਪੋਪ-ਸਟਾਰ ਏਡ ਸ਼ੀਰਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਦਿਲਜੀਤ ਦੋਸਾਂਝ ਨੂੰ ਟੈਗ ਵੀ ਕੀਤਾ ਹੈ। ਜਾਣਕਾਰੀ ਮੁਤਾਬਕ ਮਾਇਆਨਗਰੀ ਮੁੰਬਈ 'ਚ ਗਾਇਕ ਦਾ ਲਾਈਵ ਕੰਸਰਟ ਹੋਇਆ, ਜਿਸ 'ਚ ਪੰਜਾਬੀ ਗਾਇਕ ਦਿਲਜੀਤ ਉਨ੍ਹਾਂ ਨਾਲ ਸਟੇਜ ਸ਼ੇਅਰ ਕਰਦੇ ਨਜ਼ਰ ਆਏ। ਦੋਵਾਂ ਨੇ ਆਪਣੇ ਲਾਈਵ ਕੰਸਰਟ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ, ਜਿਸਦਾ ਪ੍ਰਸ਼ੰਸਕਾਂ ਨੇ ਖੂਬ ਆਨੰਦ ਮਾਣਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸੰਗੀਤ ਸਮਾਰੋਹ ਏਡ ਸ਼ੀਰਨ ਦੇ ਏਸ਼ੀਆ ਅਤੇ ਯੂਰਪ ਦੌਰੇ ਦਾ ਹਿੱਸਾ ਸੀ। ਆਪਣੇ ਪ੍ਰਦਰਸ਼ਨ ਦੌਰਾਨ ਉਸਨੇ ਕੁਝ ਪ੍ਰਸਿੱਧ ਭਾਰਤੀ ਕਲਾਕਾਰਾਂ ਨਾਲ ਸਟੇਜ ਸਾਂਝੀ ਕੀਤੀ। ਦੋਸਾਂਝਾਵਾਲੇ ਨਾਲ ਸਟੇਜ 'ਤੇ ਉਸ ਦਾ ਵੀਡੀਓ ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
View this post on Instagram
ਕਾਬਿਲੇਗੌਰ ਹੈ ਕਿ ਸ਼ਿਰੀਨ ਦੇ ਇਵੈਂਟ ਵਿੱਚ ਮਸ਼ਹੂਰ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ। ਇਨ੍ਹਾਂ ਵਿੱਚ ਮਾਧੁਰੀ ਦੀਕਸ਼ਿਤ, ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹ ਖਾਨ ਅਤੇ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਮਸਤੀ ਕਰਦੇ ਹੋਏ ਵਿਖਾਈ ਦਿੱਤੇ। ਦੱਸ ਦੇਈਏ ਕਿ ਇਸ ਸ਼ੋਅ ਦਾ ਪ੍ਰਚਾਰ BookMyShow Live ਦੁਆਰਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਫਰਾਹ ਖਾਨ ਨੇ ਮੁੰਬਈ ਦੇ ਇਕ ਪੌਸ਼ ਰੈਸਟੋਰੈਂਟ 'ਚ ਬ੍ਰਿਟਿਸ਼ ਸਿੰਗਰ ਲਈ ਸ਼ਾਨਦਾਰ ਪਾਰਟੀ ਰੱਖੀ ਸੀ, ਜਿਸ ਵਿੱਚ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ।
Read More: Sidhu Moose Wala: ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੂੰਜੀਆਂ ਕਿਲਕਾਰੀਆਂ, ਮਾਤਾ ਚਰਨ ਕੌਰ ਨੇ ਦਿੱਤਾ ਬੇਟੇ ਨੂੰ ਜਨਮ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)