Elvish Yadav: ਐਲਵਿਸ਼ ਯਾਦਵ ਨੇ ਬਾਦਸ਼ਾਹ ਦਾ ਬੁਰੇ ਸਮੇਂ 'ਚ ਇੰਝ ਦਿੱਤਾ ਸੀ ਸਾਥ, ਰੈਪਰ ਨੇ ਦੱਸਿਆ ਕਿਉਂ ਕੀਤਾ Support
Rapper Badshah On Elvish Yadav: ‘ਬਿੱਗ ਬੌਸ OTT 2’ ਨੂੰ ਆਪਣਾ ਜੇਤੂ ਮਿਲ ਗਿਆ ਹੈ। ਐਲਵਿਸ਼ ਯਾਦਵ ਸ਼ੋਅ ਦੇ ਜੇਤੂ ਬਣ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਐਲਵਿਸ਼ ਯਾਦਵ 25 ਲੱਖ ਰੁਪਏ ਨਾਲ ‘ਬਿੱਗ ਬੌਸ’ ਟਰਾਫੀ ਆਪਣੇ
Rapper Badshah On Elvish Yadav: ‘ਬਿੱਗ ਬੌਸ OTT 2’ ਨੂੰ ਆਪਣਾ ਜੇਤੂ ਮਿਲ ਗਿਆ ਹੈ। ਐਲਵਿਸ਼ ਯਾਦਵ ਸ਼ੋਅ ਦੇ ਜੇਤੂ ਬਣ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਐਲਵਿਸ਼ ਯਾਦਵ 25 ਲੱਖ ਰੁਪਏ ਨਾਲ ‘ਬਿੱਗ ਬੌਸ’ ਟਰਾਫੀ ਆਪਣੇ ਨਾਂਅ ਕੀਤੀ। ਜਦਕਿ ਅਭਿਸ਼ੇਕ ਮਲਹਾਨ ਰਨਰਅੱਪ ਰਿਹਾ। ਐਲਵਿਸ਼ ਨੇ ਵਾਈਲਡ ਕਾਰਡ ਦੇ ਤੌਰ ’ਤੇ ਐਂਟਰੀ ਲੈਣ ਤੋਂ ਬਾਅਦ ਵੀ ਇਹ ਖਿਤਾਬ ਆਪਣੇ ਨਾਂਅ ਕੀਤਾ। ਇਸ ਦੌਰਾਨ ਆਮ ਜਨਤਾ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਐਲਵਿਸ਼ ਯਾਦਵ ਦਾ ਸਮਰਥਨ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਪਰਮਿਸ਼ ਵਰਮਾ ਅਤੇ ਰੈਪਰ ਬਾਦਸ਼ਾਹ ਵੱਲੋਂ ਖਾਸ ਤਰੀਕੇ ਨਾਲ ਐਲਵਿਸ਼ ਦਾ ਸਪੋਰਟ ਕੀਤਾ ਗਿਆ। ਇਸ ਵਿਚਾਲੇ ਬਾਦਸ਼ਾਹ ਨੇ ਬਿੱਗ ਬੌਸ ਵਿਜੇਤਾ ਦਾ ਸਪੋਰਟ ਕਿਉਂ ਕੀਤਾ ਇਸਦੀ ਵਜ੍ਹਾ ਵੀ ਦੱਸੀ।
ਦਰਅਸਲ, ਰੈਪਰ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਆਪਣਾ ਵੀਡੀਓ ਕਲਿੱਪ ਸਾਂਝਾ ਕੀਤਾ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਕਾਫੀ ਲੋਕਾਂ ਨੇ ਪੁੱਛਿਆ ਕੀ ਮੈਂ ਐਲਵਿਸ਼ ਨੂੰ ਕਿਉ ਸਪੋਰਟ ਕਰ ਰਿਹਾਂ ਹਾਂ ਜਦਕਿ ਮੈਂ ਅਭਿਸ਼ੇਕ ਮਲਹਾਨ ਨੂੰ ਵੀ ਕਾਫੀ ਪਸੰਦ ਕਰਦਾ ਹਾਂ। ਪਰ ਐਲਵਿਸ਼ ਨਾਲ ਮੇਰਾ ਕਿੱਸਾ ਪੁਰਾਣਾ ਆ... ਇੱਕ ਕਿੱਸਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, 2019 ਵਿੱਚ ਮੇਰਾ ਇੱਕ ਗਾਣਾ ਆਇਆ ਸੀ ਪਾਗਲ...ਜਦੋਂ ਉਹ ਰਿਲੀਜ਼ ਹੋਇਆ ਤਾਂ ਕਾਫੀ ਵਿਵਾਦਾਂ ਵਿੱਚ ਘਿਰ ਗਿਆ। ਉਸ ਦੌਰਾਨ ਐਲਵਿਸ਼ ਹੀ ਇੱਕ ਅਜਿਹਾ ਬੰਦਾ ਸੀ ਜਿਸਨੇ ਮੈਨੂੰ ਉਸ ਸਮੇਂ ਸਪੋਰਟ ਕੀਤਾ। ਜੋ ਇਨਸਾਨ ਮੇਰੇ ਬੁਰੇ ਵਕਤ ਵਿੱਚ ਮੇਰੇ ਨਾਲ ਹੁੰਦਾ ਮੈਂ ਉਸਨੂੰ ਭੁੱਲਦਾ ਨਹੀਂ ਆ... ਤੇ ਮੈਂ ਉਸਦਾ ਸਫ਼ਰ ਦੇਖਿਆ ਹੈ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਨੂੰ ਆਸ ਹੈ ਕਿ ਤੁਹਾਨੂੰ ਵੀ ਪਸੰਦ ਹੋਵੇਗਾ।
View this post on Instagram
ਦੱਸ ਦੇਈਏ ਕਿ ਰੈਪਰ ਬਾਦਸ਼ਾਹ ਤੋਂ ਇਲਾਵਾ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਵੀ ਐਲਵਿਸ਼ ਯਾਦਵ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਐਲਵਿਸ਼ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਵੀਡੀਓ ਸਾਂਝਾ ਕੀਤਾ ਸੀ।