Mandy Takhar: ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ ਕਰਦਾ ਕੀ ਕੰਮ ? ਪੰਜਾਬੀ ਅਦਾਕਾਰਾ ਦੇ ਫੈਨਜ਼ ਜ਼ਰੂਰ ਜਾਣੋ
Mandy Takhar Husband: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦਾ ਵਿਆਹ ਸ਼ੇਖਰ ਕੌਸ਼ਲ ਨਾਂਅ ਦੇ ਸ਼ਖਸ ਨਾਲ ਹੋਇਆ ਹੈ। ਜ਼ਿਆਦਾਤਰ ਫੈਨਜ਼ ਇਹ
Mandy Takhar Husband: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦਾ ਵਿਆਹ ਸ਼ੇਖਰ ਕੌਸ਼ਲ ਨਾਂਅ ਦੇ ਸ਼ਖਸ ਨਾਲ ਹੋਇਆ ਹੈ। ਜ਼ਿਆਦਾਤਰ ਫੈਨਜ਼ ਇਹ ਜਾਣਨਾ ਚਾਹੁੰਦੇ ਹਨ ਕਿ ਸ਼ੇਖਰ ਕੌਸ਼ਲ ਆਖਿਰ ਹੈ ਕੌਣ ਅਤੇ ਕੀ ਕੰਮ ਕਰਦਾ ਹੈ। ਇਸ ਖਬਰ ਰਾਹੀਂ ਅੱਜ ਅਸੀ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। ਭਲੇ ਹੀ ਮੈਂਡੀ ਆਪਣੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਐਕਟਿਵ ਨਜ਼ਰ ਆਉਂਦੀ ਹੈ, ਪਰ ਉਸਨੇ ਆਪਣੇ ਪਿਆਰ ਨੂੰ ਹਰ ਕਿਸੇ ਦੀਆਂ ਨਜ਼ਰਾਂ ਕੋਲੋਂ ਲੁੱਕਾ ਕੇ ਰੱਖਿਆ। ਅਦਾਕਾਰਾ ਦੇ ਵਿਆਹ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਸ਼ੇਖਰ ਕੌਸ਼ਲ ਕੌਣ ?
ਦੱਸ ਦਈਏ ਕਿ ਸ਼ੇਖਰ ਕੌਸ਼ਲ ਪੇਸ਼ੇ ਤੋਂ ਇੱਕ ਜਿੰਮ ਤੇ ਫਿੱਟਨੈੱਸ ਟ੍ਰੇਨਰ ਹਨ। ਇਹ ਗੱਲ ਉਨ੍ਹਾਂ ਦੇ ਸੋਸ਼ਲ ਮੀਡੀਆ ਤੋਂ ਸਪੱਸ਼ਟ ਹੁੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਉਨ੍ਹਾਂ ਦੀਆਂ ਕਈ ਜਿੰਮ ਦੀਆਂ ਤਸਵੀਰਾਂ ਅਤੇ ਵੀਡੀਓ ਵੇਖਿਆ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਸ਼ੇਖਰ THE MAKER'S FITNESS ਦੇ ਸੰਸਥਾਪਕ ਅਤੇ ਸੀ.ਈ.ਓ ਵੀ ਹਨ। ਇਸ ਤੋਂ ਇਲਾਵਾ ਮੈਂਡੀ ਨੂੰ ਵੀ ਇਸ ਜਿੰਮ ਵਿੱਚ ਵੇਖਿਆ ਜਾ ਚੁੱਕਿਆ ਹੈ, ਜਿਸ ਤੋਂ ਅਦਾਕਾਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ।
View this post on Instagram
ਪੰਜਾਬੀ ਅਦਾਕਾਰਾ ਮੈਂਡੀ ਦੇ ਵਿਆਹ ਵਿੱਚ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਸ਼ਾਮਲ ਹੋਏ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਮੈਂਡੀ ਦੇ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ਼ ਮੀਡੀਆ ਉੱਪਰ ਛਾਏ ਹੋਏ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਮੈਂਡੀ ਤੱਖਰ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚ ਹੁੰਦੀ ਹੈ। ਉਹ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਸ ਦੀ ਐਕਟਿੰਗ ਨੂੰ ਕਾਫੀ ਤਾਰੀਫਾਂ ਵੀ ਮਿਲਦੀਆਂ ਹਨ। ਫਿਲਹਾਲ ਅਦਾਕਾਰਾ ਨੇ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦੀਆਂ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਖੂਬ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
View this post on Instagram