Diljit Dosanjh: ਦਿਲਜੀਤ ਦੋਸਾਂਝ ਨਾਲ WhatsApp 'ਤੇ ਜੁੜ ਸਕਣਗੇ ਫੈਨਜ਼, ਦੋਸਾਂਝਾਵਾਲੇ ਨਾਲ ਇੰਝ ਕਰ ਸਕੋਗੇ ਗੱਲਾਂ
Diljit Dosanjh Connect With Fans On WhatsApp: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਤੁਹਾਡਾ ਆਪਣਾ ਪਸੰਦੀਦਾ ਕੋਚੈਲਾ ਸਟਾਰ ਹੁਣ
Diljit Dosanjh Connect With Fans On WhatsApp: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਤੁਹਾਡਾ ਆਪਣਾ ਪਸੰਦੀਦਾ ਕੋਚੈਲਾ ਸਟਾਰ ਹੁਣ ਤੁਹਾਡੇ ਨਾਲ ਵਟਸਐਪ (WhatsApp) ਤੇ ਵੀ ਜੁੜ ਗਿਆ ਹੈ। ਦੋਸਾਂਝਾਵਾਲੇ ਨੇ ਇਹ ਖੁਸ਼ਖਬਰੀ ਖੁਦ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵਟਸਐਪ ਉੱਪਰ ਜੁੜਨ ਦਾ ਲਿੰਕ ਸ਼ੇਅਰ ਕੀਤਾ ਹੈ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਲਿੰਕ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਤੁਸੀ, ਮੈਂ ਅਤੇ ਵਟਸਐਪ...ਆਓ ਜੁੜੀਏ... ਇਸਦੇ ਨਾਲ ਹੀ ਆਪਣੀ ਅਗਲੀ ਸਟੋਰੀ ਵਿੱਚ ਪੰਜਾਬੀ ਗਾਇਕ ਨੇ ਵਟਸਐਪ ਚੈੱਟ ਸ਼ੇਅਰ ਕਰਦੇ ਹੋਏ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਬੱਸ ਇਹ ਨਹੀਂ ਕਰਨਾ ਤੁਸੀ, ਸਕ੍ਰੀਨ ਸ਼ੌਟ ਲੈ ਕੇ ਸ਼ੇਅਰ ਨਹੀਂ ਕਰਨੀਆਂ ਗੱਲਾਂ...
ਦੱਸ ਦੇਈਏ ਕਿ ਵਟਸਐਪ ਰਾਹੀਂ ਦਿਲਜੀਤ ਦੋਸਾਂਝ ਨਾਲ ਗੱਲਾਂ ਕਰਨ ਵਾਲੇ ਬਹੁਤ ਫੈਨਜ਼ ਹਨ। ਜੋ ਕਿ ਉਨ੍ਹਾਂ ਨਾਲ ਐਡ ਵੀ ਹੋ ਚੁੱਕੇ ਹਨ। ਤੁਸੀ ਵੀ ਇਸ ਲਿੰਕ ਰਾਹੀਂ ਪੰਜਾਬੀ ਗਾਇਕ ਦਿਲਜੀਤ ਨਾਲ ਜੁੜ ਸਕਦੇ ਹੋ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਦੋ ਵੱਡੀਆਂ ਪੰਜਾਬੀ ਫਿਲਮਾਂ ਨਾਲ ਫਿਰ ਤੋਂ ਪਰਦੇ ਉੱਪਰ ਵਾਪਸੀ ਕਰਨ ਜਾ ਰਹੇ ਹਨ। ਦਰਅਸਲ, ਪੰਜਾਬੀ ਗਾਇਕ ਫਿਲਮ ਜੱਟ ਐਂਡ ਜੂਲੀਅਟ ਸਣੇ ਫਿਲਮ ਰੰਨਾ 'ਚ ਧੰਨਾਂ ਵਿੱਚ ਵਿਖਾਈ ਦੇਣਗੇ। ਫਿਲਮ ਰੰਨਾ 'ਚ ਧੰਨਾਂ ਵਿੱਚ ਦਿਲਜੀਤ ਅਦਾਕਾਰਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਜੱਟ ਐਂਡ ਜੂਲੀਅਟ ਵਿੱਚ 10 ਸਾਲ ਬਾਅਦ ਨੀਰੂ ਬਾਜਵਾ ਨਾਲ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਇਹ ਦੋਵੇਂ ਫਿਲਮਾਂ ਅਗਲੇ ਸਾਲ 2024 ਵਿੱਚ ਰਿਲੀਜ਼ ਹੋਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।