Guggu Gill: ਗੁੱਗੂ ਗਿੱਲ ਦੀ ਫਿਲਮ 'ਜੱਟ ਜਿਊਣਾ ਮੌੜ' ਨੂੰ ਫਿਰ ਦੇਖ ਸਕਣਗੇ ਫੈਨਜ਼, 31 ਸਾਲ ਬਾਅਦ ਸਿਨੇਮਾਘਰਾਂ 'ਚ ਕਰੇਗੀ ਧਮਾਕਾ
Guggu Gills film Jatt jeona Maurh: ਪੰਜਾਬੀ ਸਿਨੇਮਾ ਜਗਤ ਦੇ ਦਿੱਗਜ਼ ਕਲਾਕਾਰ ਗੁੱਗੂ ਗਿੱਲ ਇੰਨੀਂ ਦਿਨੀਂ ਸੁਰਖੀਆਂ ‘ਚ ਹਨ। ਦੱਸ ਦੇਈਏ ਕਿ ਗੁੱਗੂ ਗਿੱਲ ਜਲਦ ਹੀ ਆਪਣੀ ਫਿਲਮ 'ਜੱਟ ਜਿਊਣਾ ਮੌੜ' ਨਾਲ ਸਿਨੇਮਾਘਰਾਂ ਵਿੱਚ ਧਮਾਕਾ ਕਰਨ ਆ ਰਹੇ
Guggu Gills film Jatt jeona Maurh: ਪੰਜਾਬੀ ਸਿਨੇਮਾ ਜਗਤ ਦੇ ਦਿੱਗਜ਼ ਕਲਾਕਾਰ ਗੁੱਗੂ ਗਿੱਲ ਇੰਨੀਂ ਦਿਨੀਂ ਸੁਰਖੀਆਂ ‘ਚ ਹਨ। ਦੱਸ ਦੇਈਏ ਕਿ ਗੁੱਗੂ ਗਿੱਲ ਜਲਦ ਹੀ ਆਪਣੀ ਫਿਲਮ 'ਜੱਟ ਜਿਊਣਾ ਮੌੜ' ਨਾਲ ਸਿਨੇਮਾਘਰਾਂ ਵਿੱਚ ਧਮਾਕਾ ਕਰਨ ਆ ਰਹੇ ਹਨ। ਦਰਅਸਲ, 31 ਸਾਲ ਬਾਅਦ ਗੁੱਗੂ ਗਿੱਲ ਦੀ ਫਿਲਮ ਫਿਰ ਤੋਂ ਦਰਸ਼ਕਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸਦੀ ਜਾਣਕਾਰੀ ਗੁੱਗੂ ਗਿੱਲ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦਿੱਤੀ ਗਈ ਹੈ। ਉਨ੍ਹਾਂ ਫਿਲਮ ਦੇ ਪੋਸਟਰ ਦੇ ਨਾਲ-ਨਾਲ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਹੈ।
View this post on Instagram
ਅਦਾਕਾਰ ਗੁੱਗੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 31 ਸਾਲ ਬਾਅਦ ਨਵੀਂ ਪੀੜ੍ਹੀ ਦੀ ਭਾਰੀ ਮੰਗ 'ਤੇ 'ਜੱਟ ਜਿਊਣਾ ਮੌੜ' ਦੋਬਾਰਾ ਤੋਂ ਸਿਨੇਮਾਂਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸਦੇ ਨਾਲ ਹੀ ਕਲਾਕਾਰ ਵੱਲੋਂ ਦੱਸਿਆ ਗਿਆ ਕਿ ਇਹ ਫਿਲਮ 9 ਜੂਨ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।
ਉੱਥੇ ਹੀ ਗੁੱਗੂ ਗਿੱਲ ਦੀ ਇਹ ਪੋਸਟ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਬੇਹੱਦ ਖੁਸ਼ ਹੋ ਗਏ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਸਾਡੇ ਪਿੰਡ ਸ਼ੂਟਿੰਗ ਹੋਈ ਸੀ। ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਇਹ ਹੁੰਦੀਆਂ ਸੀ ਅਸਲੀ ਪੰਜਾਬੀ ਫਿਲਮਾਂ ਹੁਣ ਤਾਂ ਸਾਲੇ ਜੋਕਰ ਜਿਹੇ ਕਮੇਡੀ ਹੀ ਕਰੀ ਜਾਂਦੇ ਆ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਬਚਪਨ ਵਿੱਚ ਇਸ ਫਿਲਮ ਕਰਕੇ ਘਰੇ ਨਵਾਂ VCR ਆਇਆ ਸੀ …. ਬਹੁਤ ਵਧੀਆ 👏👏...
ਗੁੱਗੂ ਗਿੱਲ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ 63 ਸਾਲ ਦੀ ਉਮਰ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਐਮੀ ਵਿਰਕ ਅਤੇ ਤਾਨੀਆ ਦੀ ਫਿਲਮ ਓਏ ਮੱਖਣਾ ਵਿੱਚ ਵੇਖਿਆ ਗਿਆ। ਇਸ ਤੋਂ ਇਲ਼ਾਵਾ ਗੁੱਗੂ ਗਿੱਲ ਵੈੱਬ ਸੀਰੀਜ਼ "ਪਿੰਡ ਚੱਕਾਂ ਦੇ ਸ਼ਿਕਾਰੀ" ਵਿੱਚ ਵੀ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਦਰਸ਼ਕ CHAUPAL ਐਪ ਤੇ ਦੇਖ ਸਕਦੇ ਹਨ।