ਲੌਕਡਾਊਨ ਦੌਰਾਨ Shree Brar ਕਰਨਾ ਚਾਹੁੰਦੇ ਸੀ ਖੁਦਕੁਸ਼ੀ, ਜਾਣੋ ਕਾਰਨ
ਸ਼੍ਰੀ ਬਰਾੜ ਇੱਕ ਗਾਇਕ, ਸੰਗੀਤਕਾਰ ਅਤੇ ਲੇਖਕ ਹੈ ਜਿਸ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰਿਆ।
ਚੰਡੀਗੜ੍ਹ: ਹਰ ਕੋਈ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਗਾਇਕਾਂ ਅਤੇ ਹੋਰ ਮੁੱਖ ਧਾਰਾ ਦੇ ਕਲਾਕਾਰਾਂ ਨੂੰ ਜੋ ਪ੍ਰਸਿੱਧੀ ਅਤੇ ਫੇਮ ਮਿਲਦਾ ਹੈ, ਉਹ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਜਾਂ ਲੇਖਕਾਂ ਨੂੰ ਮਿਲਣ ਵਾਲੀ ਪਛਾਣ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਗਾਇਕਾਂ, ਸੰਗੀਤ ਨਿਰਦੇਸ਼ਕਾਂ ਅਤੇ ਲੇਖਕਾਂ ਦੀ ਆਮਦਨ ਸੰਗੀਤ ਅਤੇ ਉਤਪਾਦਨ ਕੰਪਨੀਆਂ ਨਾਲੋਂ ਬਹੁਤ ਘੱਟ ਹੁੰਦੀ ਹੈ।
ਸ਼੍ਰੀ ਬਰਾੜ ਇੱਕ ਗਾਇਕ, ਸੰਗੀਤਕਾਰ ਅਤੇ ਲੇਖਕ ਹੈ ਜਿਸ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰਿਆ। ਇਸ ਤੋਂ ਇਲਾਵਾ ਉਸਨੇ ਇਤਿਹਾਸਕ ਕਿਸਾਨ ਅੰਦੋਲਨ ਲਈ Kisaan Anthem ਅਤੇ Kisaan Anthem 2 ਸ਼ਾਨਦਾਰ ਟਰੈਕ ਦਿੱਤੇ। ਜਿਸ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ, ਸ਼੍ਰੀ ਬਰਾੜ ਨੇ ਆਪਣੇ ਨਾਲ ਜੁੜੀ ਇੱਕ ਘਟਨਾ ਦਾ ਖੁਲਾਸਾ ਕੀਤਾ ਜੋ ਕਿ ਬਹੁਤ ਦਿਲ ਦਹਿਲਾ ਦੇਣ ਵਾਲੀ ਹੈ।
ਹਾਲ ਹੀ ਦੇ ਇੱਕ ਇੱਕ ਲਾਈਵ ਸੈਸ਼ਨ ਵਿੱਚ ਸ਼੍ਰੀ ਬਰਾੜ ਨੇ ਖੁਲਾਸਾ ਕੀਤਾ ਕਿ ਉਹ ਕੋਵਿਡ ਦੌਰਾਨ ਲੱਗੇ ਲੌਕਡਾਊਨ ਦੌਰਾਨ ਉਹ ਖੁਦਕੁਸ਼ੀ ਕਰਨ ਦੀ ਕਗਾਰ 'ਤੇ ਸੀ। ਅਤੇ ਇਸਦਾ ਕਾਰਨ ਇਹ ਹੈ ਕਿ ਉਹ ਲੇਖਕ ਹੋਣ ਦੇ ਬਾਵਜੂਦ ਵੀ ਇੰਡਸਟਰੀ ਵਿੱਚ ਮੁਸ਼ਕਲ ਦੌਰ ਚੋਂ ਗੁਜ਼ਰ ਰਿਹਾ ਸੀ। ਉਸਨੇ ਪੋਲੀਵੁੱਡ ਇੰਡਸਟਰੀ ਵਿੱਚ ਇੱਕ ਲੇਖਕ ਅਤੇ ਇੱਕ ਸੰਗੀਤਕਾਰ ਦੀ ਸਥਿਤੀ ਬਾਰੇ ਆਪਣਾ ਦਿਲ ਖੋਲ੍ਹਿਆ।
View this post on Instagram
ਸ਼੍ਰੀ ਬਰਾੜ ਨੇ ਕਿਹਾ, “ਪੰਜਾਬੀ ਇੰਡਸਟਰੀ ਹਰ ਸਾਲ 700 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀ ਹੈ ਪਰ ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਨੂੰ ਇਸ ਰਕਮ ਦਾ ਸਿਰਫ਼ ਇੱਕ ਤਿਹਾਈ ਹਿੱਸਾ ਮਿਲਦਾ ਹੈ, ਬਾਕੀ ਰਕਮ ਬਾਅਦ ਵਿੱਚ ਸੰਗੀਤ ਕੰਪਨੀਆਂ ਨੂੰ ਜਾਂਦੀ ਹੈ। ਇੱਕ ਗਾਇਕ ਅਤੇ ਲੇਖਕ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇੱਕ ਗੀਤ ਨੂੰ ਹਿੱਟ ਕਰਨ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਜਦੋਂ ਸਾਨੂੰ ਕੰਪਨੀਆਂ ਦੇ ਬਰਾਬਰ ਆਮਦਨ ਨਹੀਂ ਮਿਲਦੀ ਤਾਂ ਇਸਦਾ ਬਚਣਾ ਮੁਸ਼ਕਲ ਹੁੰਦਾ ਹੈ।"
ਉਸ ਨੇ ਅੱਗੇ ਕਿਹਾ ਕਿ ਪੱਖਪਾਤ ਅਤੇ ਪੈਸੇ ਦੀ ਘਾਟ ਕਾਰਨ ਉਹ ਲਗਪਗ ਖੁਦਕੁਸ਼ੀ ਕਰਨ ਦੇ ਕੰਢੇ ਸੀ ਪਰ ਅਚਾਨਕ ਉਸ ਨੂੰ ਕਿਸੇ ਚੀਜ਼ ਨੇ ਘੇਰ ਲਿਆ ਅਤੇ ਉਸ ਨੇ ਇਹ ਕਦਮ ਨਹੀਂ ਚੁੱਕਿਆ, ਸਗੋਂ ਹੱਕਾਂ ਲਈ ਲੜਨ ਅਤੇ ਇੰਨੀ ਆਸਾਨੀ ਨਾਲ ਹਾਰ ਨਾਹ ਮੰਨਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੇ ਸਾਥੀ ਸੰਗੀਤਕ ਦੋਸਤਾਂ ਨਾਲ ਗੱਲ ਕੀਤੀ।
ਸ਼੍ਰੀ ਬਰਾੜ ਨੇ ਗੱਲ ਸਮਾਪਤ ਕਰਦੇ ਹੋਏ ਕਿਹਾ, 'ਮੈਂ ਖੁਦਕੁਸ਼ੀ ਕਰਨ ਤੋਂ ਪਿੱਛੇ ਹਟ ਗਿਆ ਅਤੇ ਇਸੇ ਲਈ ਤੁਹਾਨੂੰ 'ਵੈਲ', 'ਭਾਬੀ', '8 ਰਫਲਾਂ' ਅਤੇ ਹੋਰ ਬਹੁਤ ਵਧੀਆ ਗੀਤ ਸੁਣਨ ਨੂੰ ਮਿਲੇ ਅਤੇ ਅਸੀਂ ਯਕੀਨਨ ਕਲਾਕਾਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕਦਮ ਤੋਂ ਪਿੱਛੇ ਹਟਣ ਲਈ ਮੇਰੀ ਮਦਦ ਕੀਤੀ।
ਇਹ ਵੀ ਪੜ੍ਹੋ: Farmer Accident: ਘਰ ਵਾਪਸੀ ਕਰ ਰਹੇ ਕਿਸਾਨਾਂ ਨਾਲ ਵਾਪਰਿਆ ਹਾਦਸਾ, ਦੋ ਕਿਸਾਨ ਗੰਭੀਰ ਜ਼ਖ਼ਮੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: