ਪੰਜਾਬੀਆਂ ਲਈ ਆ ਰਹੀਆਂ ਪੰਜ ਫ਼ਿਲਮਾਂ, ਰਿਲੀਜ਼ ਲਈ ਬਿਲਕੁਲ ਤਿਆਰ
ਪੰਜਾਬੀ ਸਿਨੇਮਾ ਨੇ ਦਰਸ਼ਕਾਂ ਵਿਚਕਾਰ ਆਪਣੇ ਲਈ ਇੱਕ ਥਾਂ ਬਣਾ ਲਈ ਹੈ ਅਤੇ ਦਰਸ਼ਕ ਸ਼ਰਧਾ ਤੋਂ ਲੈ ਕੇ ਰੋਮਾਂਸ ਤੱਕ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ਦੇਖਣ ਦਾ ਆਨੰਦ ਲੈਂਦੇ ਹਨ। ਇਸ ਨੇ ਚੰਨ ਪ੍ਰਦੇਸੀ (1981) ਅਤੇ ਮੜ੍ਹੀ ਦਾ ਦੀਵਾ
ਪੰਜਾਬੀ ਸਿਨੇਮਾ ਨੇ ਦਰਸ਼ਕਾਂ ਵਿਚਕਾਰ ਆਪਣੇ ਲਈ ਇੱਕ ਥਾਂ ਬਣਾ ਲਈ ਹੈ ਅਤੇ ਦਰਸ਼ਕ ਸ਼ਰਧਾ ਤੋਂ ਲੈ ਕੇ ਰੋਮਾਂਸ ਤੱਕ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ਦੇਖਣ ਦਾ ਆਨੰਦ ਲੈਂਦੇ ਹਨ। ਇਸ ਨੇ ਚੰਨ ਪ੍ਰਦੇਸੀ (1981) ਅਤੇ ਮੜ੍ਹੀ ਦਾ ਦੀਵਾ (1989) ਵਰਗੀਆਂ ਰਾਸ਼ਟਰੀ ਐਵਾਰਡ ਜੇਤੂ ਕਲਾਸਿਕਾਂ ਨੂੰ 'ਕੈਰੀ ਆਨ ਜੱਟਾ' ਵਰਗੀਆਂ ਆਲ-ਟਾਈਮ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇੱਥੇ ਅਸੀਂ ਕੁਝ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਦੀ ਲਿਸਟ ਵੇਖਦੇ ਹਾਂ, ਜਿਨ੍ਹਾਂ ਦਾ ਆਨੰਦ ਫ਼ਿਲਮ ਪ੍ਰੇਮੀ ਮਾਣ ਸਕਦੇ ਹਨ।
ਓਏ ਮੱਖਨਾ
ਫ਼ਿਲਮ ਐਮੀ ਵਿਰਕ ਅਤੇ ਤਾਨੀਆ ਸਿੰਘ ਦੀ ਆਨ-ਸਕ੍ਰੀਨ ਕੈਮਿਸਟਰੀ ਨੂੰ ਸਾਹਮਣੇ ਲਿਆਉਂਦੀ ਹੈ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਗੁੱਗੂ ਗਿੱਲ ਅਤੇ ਸਿੱਧਿਕਾ ਸ਼ਰਮਾ ਵੀ ਹਨ। 'ਓਏ ਮੱਖਨਾ' 4 ਨਵੰਬਰ ਨੂੰ ਰਿਲੀਜ਼ ਹੋਵੇਗੀ।
ਵੈਲਕਮ ਭੂਆ ਜੀ
ਇੱਕ ਪਰਿਵਾਰਕ ਮਨੋਰੰਜਨ, ਕਾਮੇਡੀ ਫ਼ਿਲਮ ਬਿਨੂੰ ਢਿੱਲੋਂ, ਨਿਰਮਲ ਰਿਸ਼ੀ ਅਤੇ ਪੋਪੀ ਜੱਬਲ ਵੱਲੋਂ ਨਿਰਦੇਸ਼ਤ ਹੈ ਅਤੇ ਇਸ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਸਮੀਪ ਕੰਗ ਪ੍ਰੋਡਕਸ਼ਨ, ਰੰਗਰੇਜਾ ਫ਼ਿਲਮਜ਼ ਅਤੇ ਓਮਜੀ ਗਰੁੱਪ 2 ਸਤੰਬਰ ਨੂੰ ਸਿਨੇਮਾ ਘਰਾਂ 'ਚ ਆਪਣੀ ਕਾਮੇਡੀ 'ਵੈਲਕਮ ਭੂਆ ਜੀ' ਨੂੰ ਰਿਲੀਜ਼ ਕਰਨ ਲਈ ਤਿਆਰ ਹਨ।
ਲੌਂਗ ਲਾਚੀ-2
'ਲੌਂਗ ਲਾਚੀ-2' 2018 ਦੇ ਰੋਮਾਂਟਿਕ ਡਰਾਮੇ 'ਲੌਂਗ ਲਾਚੀ' ਦਾ ਸੀਕਵਲ ਹੈ, ਜਿਸ 'ਚ ਅੰਬਰਦੀਪ ਸਿੰਘ, ਨੀਰੂ ਬਾਜਵਾ ਅਤੇ ਐਮੀ ਵਿਰਕ ਨੇ ਅਦਾਕਾਰੀ ਕੀਤੀ ਸੀ। ਅੰਬਰਦੀਪ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇਹ ਸੰਯੁਕਤ ਰੂਪ ਤੋਂ ਵਿਲੇਜ਼ਰਸ ਫ਼ਿਲਮ ਸਟੂਡੀਓਜ਼, ਅੰਬਰਦੀਪ ਪ੍ਰੋਡਕਸ਼ਨ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਵੱਲੋਂ ਨਿਰਮਿਤ ਹੈ। ਇਹ ਫ਼ਿਲਮ 19 ਅਗਸਤ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਯਾਰ ਮੇਰਾ ਤਿਤਲੀਆਂ ਵਰਗਾ
ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਅਤੇ ਤਨੂ ਗਰੇਵਾਲ-ਸਟਾਰਰ ਫ਼ਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਇੱਕ ਜੋੜੇ ਬਾਰੇ ਹੈ, ਜੋ 6 ਸਾਲਾਂ ਦੀ ਵਿਆਹੁਤਾ ਬੋਰੀਅਤ ਨੂੰ ਦੂਰ ਕਰਨ ਲਈ ਜਾਅਲੀ ਫੇਸਬੁੱਕ ਅਕਾਊਂਟ ਬਣਾਉਂਦੇ ਹਨ। ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਨਿਰਮਿਤ ਅਤੇ ਨਵੇਂ ਨਿਰਦੇਸ਼ਕ ਵਿਕਾਸ ਵਸ਼ਿਸ਼ਟ ਵੱਲੋਂ ਨਿਰਦੇਸ਼ਿਤ 'ਯਾਰ ਮੇਰਾ ਤਿਤਲੀਆਂ ਵਰਗਾ' 2 ਸਤੰਬਰ ਨੂੰ ਰਿਲੀਜ਼ ਹੋਵੇਗੀ।
ਜਿੰਦ ਮਾਹੀ
ਜਿੰਦ ਮਾਹੀ ਇੱਕ ਰੋਮਾਂਟਿਕ ਡਰਾਮਾ ਹੈ, ਜੋ ਸਮੀਰ ਪੰਨੂ ਵੱਲੋਂ ਨਿਰਦੇਸ਼ਤ ਹੈ ਅਤੇ ਇਸ 'ਚ ਸੋਨਮ ਬਾਜਵਾ, ਅਜੇ ਸਰਕਾਰੀਆ ਅਤੇ ਗੁਰਨਾਮ ਭੁੱਲਰ ਮੁੱਖ ਭੂਮਿਕਾਵਾਂ 'ਚ ਹਨ। 'ਜਿੰਦ ਮਾਹੀ' 5 ਅਗਸਤ ਨੂੰ ਰਿਲੀਜ਼ ਹੋਵੇਗੀ।