Gippy Grewal: ਗਿੱਪੀ ਗਰੇਵਾਲ ਨੇ ਪਰਿਵਾਰ ਨਾਲ ਮਨਾਇਆ ਜਸ਼ਨ, ਕੈਰੀ ਆਨ ਜੱਟਾ 3 ਨੇ ਕਮਾਏ 100 ਕਰੋੜ
Carry On Jatta 3 Successful Party: ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ਤੇ ਹਨ। ਦਰਅਸਲ, ਗਿੱਪੀ ਦੀ ਫਿਲਮ ਕੈਰੀ ਆਨ ਜੱਟਾ 3 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ
Carry On Jatta 3 Successful Party: ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ ਤੇ ਹਨ। ਦਰਅਸਲ, ਗਿੱਪੀ ਦੀ ਫਿਲਮ ਕੈਰੀ ਆਨ ਜੱਟਾ 3 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਇਸ ਮੌਕੇ ਫਿਲਮ ਕੈਰੀ ਆਨ ਜੱਟਾ 3 ਦੀ ਪੂਰੀ ਟੀਮ ਜਸ਼ਨ ਮਨਾ ਰਹੀ ਹੈ। ਇਸ ਮੌਕੇ ਗਾਇਕ ਗਿੱਪੀ ਗਰੇਵਾਲ ਨੇ ਆਪਣੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦੇ ਸੈੱਟ ਉੱਪਰ ਪੂਰੇ ਪਰਿਵਾਰ ਨਾਲ ਮਿਲ ਬਹੁਤ ਵੱਡਾ ਕੇਕ ਕੱਟਿਆ। ਇਸਦਾ ਵੀਡੀਓ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਦੇ ਤਿੰਨੋਂ ਪੁੱਤਰਾਂ ਸਣੇ ਪਤਨੀ ਰਵਨੀਤ ਵੀ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਲਿਖਿਆ, ਸਾਰੀਆਂ ਦਾ ਧੰਨਵਾਦ... ਇਸ ਉੱਪਰ ਪ੍ਰਸ਼ੰਸਕ ਵੀ ਗਿੱਪੀ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਦੀ ਸਫਲਤਾ ਵਿੱਚ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕ ਵੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਕੋਰੀਓਗ੍ਰਾਫਰ ਅਰਵਿੰਦ ਸਿੰਘ ਠਾਕੁਰ ਨੇ ਕਮੈਂਟ ਕਰ ਕਿਹਾ ਮਾਣ ਵਾਲਾ ਪਲ ਸਰ 🎉🎉🎉 ਬਹੁਤ ਸਾਰੀਆਂ ਵਧਾਈਆਂ....
ਗਿੱਪੀ ਗਰੇਵਾਲ ਹੋਇਆ ਟ੍ਰੋਲ
ਹਾਲਾਂਕਿ ਇਸ ਵਿਚਾਲੇ ਗਿੱਪੀ ਨੂੰ ਕੁਝ ਪ੍ਰਸ਼ੰਸਕਾਂ ਵੱਲੋਂ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸ਼ਰਮ ਕਰੋ ਯਾਰ ਸਾਰਾ ਪੰਜਾਬ ਡੁੱਬ ਰਿਹਾ ਉਨ੍ਹਾਂ ਦੀ ਬਾਂਹ ਕੀ ਫੜ੍ਹਨੀ ਆਪਣੀਆਂ ਹੀ ਚਵਲਾਂ ਮਾਰੀ ਜਾਂਦਾ ਆ... ਇਹ ਵੀ ਦੱਸ ਦਿਓ ਇੰਨੀ ਫਿਲਮ ਹਿੱਟ ਹੋਈ ਇੰਨਾ ਹੜ੍ਹ ਆਇਆ... ਕਿੰਨੀ ਕੀ ਸੇਾ ਕੀਤੀ ਕਿਸੇ ਗਰੀਬ ਦੀ
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਰਿਲੀਜ਼ ਹੁੰਦੇ ਸਾਰ ਹੀ ਕਈ ਰਿਕਾਰਡ ਬਣਾਏ। ਫਿਲਮ ;ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਫਿਲਮ ਨੂੰ ਕਾਮੇਡੀ ਕਿੰਗ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।