Gurnam-Sonam Upcoming Film: ਗੁਰਨਾਮ-ਸੋਨਮ ਸਟਾਰਰ ਆਉਣ ਵਾਲੀ ਫਿਲਮ 'ਮੈਂ ਵਿਆਹ ਨਹੀਂ ਕਰੋਨਾ ਤੇਰੇ ਨਾਲ' ਦਾ ਟੀਜ਼ਰ ਰਿਲੀਜ਼
ਦੱਸ ਦਈਏ ਕਿ ਫਿਲਮ 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' 4 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਪ੍ਰਸ਼ੰਸਕ ਇਸ ਘੋਸ਼ਣਾ ਨੂੰ ਲੈ ਕੇ ਪਹਿਲਾਂ ਹੀ ਉਤਸ਼ਾਹਿਤ ਹਨ। ਪਿਛਲੇ ਹਫਤੇ ਫਿਲਮ ਦੇ ਸਿਤਾਰਿਆਂ ਨੇ ਪੋਸਟਰ ਦੇ ਨਾਲ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ।
ਚੰਡੀਗੜ੍ਹ: ਇਹ ਤਾਂ ਸਾਰੇ ਜਾਣਦੇ ਹਾਂ ਕਿ ਫਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਅਤੇ ਇਸ ਸਮੇਂ ਤਾਂ ਦੁਨੀਆ ਦੀ ਫੀਜ਼ਾ 'ਚ ਪਿਆਰ ਮਹਿਕ ਰਿਹਾ ਹੈ। ਫਿਰ ਫਿਲਮ ਇੰਡਸਟਰੀ ਇਸ ਤੋਂ ਕਿਵੇਂ ਪਿੱਛੇ ਰਹੀ ਸਕਦੀ ਹੈ। ਹਾਲ ਹੀ 'ਚ ਪੰਜਾਬੀ ਸਿੰਗਰ ਅਤੇ ਐਕਟਰ ਗੁਰਨਾਮ ਭੁੱਲਰ ਨੇ ਐਕਟਰਸ ਸੋਨਮ ਬਾਜਵਾ ਨੂੰ ਸੋਸ਼ਲ ਮੀਡੀਆ 'ਤੇ ਪ੍ਰਪੋਜ਼ ਕੀਤਾ ਸੀ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਦੋਵੇਂ ਇੱਕ ਫਿਲਮ 'ਚ ਇੱਕਠੇ ਨਜ਼ਰ ਆਉਣ ਵਾਲੇ ਹਨ ਜਿਸ ਦਾ ਨਾਂ ਹੈਂ 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ'।
View this post on Instagram
ਦੱਸ ਦਈਏ ਕਿ ਉਨ੍ਹਾਂ ਦੀ ਫਿਲਮ 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' 4 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਪ੍ਰਸ਼ੰਸਕ ਇਸ ਘੋਸ਼ਣਾ ਨੂੰ ਲੈ ਕੇ ਪਹਿਲਾਂ ਹੀ ਉਤਸ਼ਾਹਿਤ ਹਨ। ਪਿਛਲੇ ਹਫਤੇ ਫਿਲਮ ਦੇ ਸਿਤਾਰਿਆਂ ਨੇ ਪੋਸਟਰ ਦੇ ਨਾਲ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਬੀਤੇ ਦਿਨ ਗੁਰਨਾਮ ਭੁੱਲਰ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਨਾ ਸਿਰਫ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਬਲਕਿ ਫਿਲਮ ਦੇ ਕਿਰਦਾਰ ਦੇ ਨਾਨਾਂ ਦਾ ਵੀ ਖੁਲਾਸਾ ਕੀਤਾ। ਗੁਰਨਾਮ ਇਸ ਫਿਲਮ 'ਚ ਪੂਰਨ ਦਾ ਰੋਲ ਅਦਾ ਕਰਨਗੇ ਜਦਕਿ ਸੋਨਮ ਮੰਨਤ ਦਾ ਕਿਰਦਾਰ ਨਿਭਾਏਗੀ। ਫਿਲਮ ਦੀ ਲੀਡ ਜੋੜੀ ਦੀ ਮੁਸਕੁਰਾਹਟ ਅਤੇ ਖੁਸ਼ੀ ਦਿਲਾਂ ਨੂੰ ਖਿੱਚਣ ਲਈ ਯਕੀਨੀ ਹੈ।
ਇਸ ਤੋਂ ਇਲਾਵਾ ਟੀਮ ਨੇ ਕਲਾਕਾਰ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਹੈ। ਟੀਜ਼ਰ ਨੂੰ ਵੇਖ ਹਰ ਕਿਸੇ ਨੂੰ ਇਸ ਜੋੜੀ ਨਾਲ ਪਿਆਰ ਹੋ ਜਾਵੇਗਾ। ਹੁਣ ਜੇਕਰ ਇੰਤਜ਼ਾਰ ਹੈ ਤਾਂ ਉਹ ਹੈ ਫਿਲਮ ਦੇ ਰਿਲੀਜ਼ ਹੋਣ ਦਾ, ਜੋ 4 ਮਾਰਚ ਨੂੰ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼, 11 ਗ੍ਰਿਫਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin