Harbhajan Singh: ਹਰਭਜਨ ਸਿੰਘ ਨੂੰ ਕਰਨ ਔਜਲਾ ਦੇ ਗੀਤ ਦਾ ਚੜ੍ਹਿਆ ਖੁਮਾਰ, ਕ੍ਰਿਕਟਰ ਨੇ ਇੰਝ ਬੰਨ੍ਹੇ ਤਾਰੀਫ਼ਾ ਦੇ ਪੁੱਲ
Harbhajan Singh On Karan Aujla: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਹਰਭਜਨ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਵਿਸ਼ਵ ਕ੍ਰਿਕਟ ਵਿੱਚ ਇੱਕ ਦਿੱਗਜ ਆਫ ਸਪਿਨਰ ਵਜੋਂ ਜਾਣਿਆ ਜਾਂਦਾ ਹੈ
Harbhajan Singh On Karan Aujla: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਹਰਭਜਨ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਵਿਸ਼ਵ ਕ੍ਰਿਕਟ ਵਿੱਚ ਇੱਕ ਦਿੱਗਜ ਆਫ ਸਪਿਨਰ ਵਜੋਂ ਜਾਣਿਆ ਜਾਂਦਾ ਹੈ। ਜਲੰਧਰ ਵਿੱਚ ਜਨਮੇ ਹਰਭਜਨ ਸਿੰਘ ਪਹਿਲਾਂ ਟਰੱਕ ਡਰਾਈਵਰ ਬਣਨਾ ਚਾਹੁੰਦੇ ਸੀ। ਪਰ ਕਿਸਮਤ ਨੇ ਉਨ੍ਹਾਂ ਨੂੰ ਇੱਕ ਕ੍ਰਿਕਟਰ ਬਣਾਇਆ। ਇਨ੍ਹੀਂ ਦਿਨੀਂ ਭਲੇ ਹੀ ਹਰਭਜਨ ਸਿੰਘ ਖੇਡ ਦੇ ਮੈਦਾਨ ਤੋਂ ਦੂਰ ਹਨ ਅਤੇ ਲਾਈਮਲਾਈਟ ਵਿੱਚ ਘੱਟ ਨਜ਼ਰ ਆਉਂਦੇ ਹਨ। ਪਰ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਸਾਬਕਾ ਖਿਡਾਰੀ ਨੂੰ ਪੰਜਾਬੀ ਗਾਇਕ ਕਰਨ ਔਜਲਾ ਦੀ ਤਾਰੀਫ ਕਰਦੇ ਹੋਏ ਵੇਖਿਆ ਗਿਆ।
ਦਰਅਸਲ, ਇਨ੍ਹੀਂ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਦੀ ਨਵੀਂ ਐਲਬਮ ‘ਮੇਕਿੰਗ ਮੈਮਰੀਜ਼’ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਹ ਐਲਬਮ ਨਾ ਸਿਰਫ ਪ੍ਰਸ਼ੰਸਕਾਂ ਸਗੋਂ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਕ੍ਰਿਕਟ ਅਤੇ ਟੇਲੀਵਿਜ਼ਨ ਜਗਤ ਨਾਲ ਜੁੜੇ ਸਿਤਾਰਿਆਂ ਨੂੰ ਵੀ ਪਸੰਦ ਆ ਰਹੀ ਹੈ। ਦੱਸ ਦੇਈਏ ਕਿ ਕਰਨ ਔਜਲਾ ਦੀ ਇਹ ਐਲਬਮ ਬਿਲਬੋਰਡ ’ਤੇ ਵੀ ਸਥਾਨ ਹਾਸਿਲ ਕਰ ਚੁੱਕੀ ਹੈ। ਇਸ ਵਿਚਾਲੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀ ਕਰਨ ਔਜਲਾ ਦੇ ਮੁਰੀਦ ਹੋ ਗਏ ਹਨ। ਹਰਭਜਨ ਸਿੰਘ ਨੇ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦਿਆਂ ਕਰਨ ਔਜਲਾ ਦੀ ਰੱਜ ਕੇ ਤਾਰੀਫ ਕੀਤੀ ਹੈ।
ਸਾਬਕਾ ਕ੍ਰਿਕਟਰ ਨੇ ਕਰਨ ਔਜਲਾ ਦੀ ਤਾਰੀਫ ਕਰਦੇ ਹੋਏ ਲਿਖਿਆ, ‘‘ਵੱਖਰਾ ਲੈਵਲ ਕਰਨ ਔਜਲਾ, ਚੁੰਨੀ ਗੀਤ ਰਿਪੀਟ ’ਤੇ ਚੱਲ ਰਿਹਾ।’’ ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਗਾਣੇ ਦਾ ਯੂਟਿਊਬ ਲਿੰਕ ਵੀ ਸ਼ੇਅਰ ਕੀਤਾ ਹੈ। ਕਰਨ ਔਜਲਾ ਦੀ ‘ਮੇਕਿੰਗ ਮੈਮਰੀਜ਼’ ਐਲਬਮ ’ਚ ਕੁੱਲ 9 ਗੀਤ ਹਨ, ਜਿਨ੍ਹਾਂ ’ਚੋਂ 3 ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਪੰਜਾਬੀ ਸਿਤਾਰੇ ਇਸ ਉੱਪਰ ਰੀਲਜ਼ ਬਣਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।