Tunka Tunka: Hardeep Grewal ਦੀ ਫਿਲਮ 16 ਜੁਲਾਈ ਨੂੰ ਨਹੀਂ ਹੋਏਗੀ ਰਿਲੀਜ਼
ਹਰਦੀਪ ਗਰੇਵਾਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ 'ਸਿਨੇਮਾ ਘਰ ਅਜੇ ਨਾ ਖੁੱਲ੍ਹਣ ਕਾਰਨ ਆਪਣੀ ਫਿਲਮ “ਤੁਣਕਾ ਤੁਣਕਾ” ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ ਪਰ ਵਾਅਦਾ ਆਪ ਸਭ ਨਾਲ ਹੈ ਕਿ ਜਲਦੀ ਆਵਾਂਗੇ ਤੇ ਵੱਡੇ ਪਰਦੇ ਤੇ ਹੀ ਆਵਾਂਗੇ।
ਚੰਡੀਗੜ੍ਹ: ਹਰਦੀਪ ਗਰੇਵਾਲ ਦੀ ਫਿਲਮ 'ਤੁਣਕਾ ਤੁਣਕਾ' 16 ਜੁਲਾਈ ਨੂੰ ਰਿਲੀਜ਼ ਨਹੀਂ ਹੋਏਗੀ। ਪੰਜਾਬੀ ਫਿਲਮ 'ਤੁਣਕਾ ਤੁਣਕਾ' ਲਈ ਹਰਦੀਪ ਗਰੇਵਾਲ ਦੇ ਫੈਨਜ਼ ਨੂੰ ਹੋਰ ਇੰਤਜ਼ਾਰ ਕਰਨਾ ਪਏਗਾ। ਪੰਜਾਬੀ ਆਰਟਿਸਟ ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ।
ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਡੈਬਿਊ ਫਿਲਮ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਸਨ ਪਰ ਹਰਦੀਪ ਦੀ ਇਹ ਡੈਬਿਊ ਫਿਲਮ ਪੋਸਟਪੋਨ ਹੋ ਗਈ ਹੈ। ਇਸ ਬਾਰੇ ਜਾਣਕਾਰੀ ਖੁਦ ਹਰਦੀਪ ਨੇ ਸਾਂਝੀ ਕੀਤੀ ਹੈ।
ਹਰਦੀਪ ਗਰੇਵਾਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ 'ਸਿਨੇਮਾ ਘਰ ਅਜੇ ਨਾ ਖੁੱਲ੍ਹਣ ਕਾਰਨ ਆਪਣੀ ਫਿਲਮ “ਤੁਣਕਾ ਤੁਣਕਾ” ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ ਪਰ ਵਾਅਦਾ ਆਪ ਸਭ ਨਾਲ ਹੈ ਕਿ ਜਲਦੀ ਆਵਾਂਗੇ ਤੇ ਵੱਡੇ ਪਰਦੇ ਤੇ ਹੀ ਆਵਾਂਗੇ। ਬੱਸ ਸਾਥ ਬਣਾਈ ਰੱਖਿਓ। ਇਸ ਖਬਰ ਨਾਲ ਫੈਨਜ਼ ਨਿਰਾਸ਼ ਜ਼ਰੂਰ ਹੋਣਗੇ ਪਰ ਇਸ ਫਿਲਮ ਵਿੱਚ ਹਰਦੀਪ ਗਰੇਵਾਲ ਦੀ ਡੈਡੀਕੇਸ਼ਨ ਇੰਨੀ ਕੁ ਹੈ ਕਿ ਜੋ ਫੈਨਜ਼ ਵਿੱਚ ਐਕਸਾਈਟਮੈਂਟ ਬਣਾਈ ਰੱਖੇਗੀ।
ਹਰਦੀਪ ਗਰੇਵਾਲ ਇਸ ਫਿਲਮ ਲਈ ਆਪਣਾ ਵੱਡਾ ਬੌਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ, ਜੋ ਸਭ ਨੂੰ ਹੈਰਾਨ ਕਰਦਾ ਹੈ। ਇਹ ਵੱਡਾ ਟ੍ਰਾਂਸਫੋਰਮੇਸ਼ਨ ਨੇ ਆਪਣੀ ਫਿਲਮ 'ਤੁਣਕਾ ਤੁਣਕਾ' ਨੂੰ ਅਲੱਗ ਦਿਖਾਉਣ ਲਈ ਕੀਤਾ। ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ' 16 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਸੀ ਪਰ ਰਿਲੀਜ਼ ਤੋਂ ਪਹਿਲਾਂ ਹਰਦੀਪ ਗਰੇਵਾਲ ਨੇ ਆਪਣੀ ਨੂੰ ਥੋੜ੍ਹੀ ਹੋਰ ਦੇਰ ਲਈ ਰੋਕਿਆ ਹੈ।
ਹਰਦੀਪ ਨੇ ਇਸ ਫਿਲਮ ਲਈ ਬਹੁਤ ਸਾਰਾ ਵੇਟ ਘਟਾਇਆ ਹੈ ਜੋ ਤਸਵੀਰਾਂ ਵਿੱਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਹਰਦੀਪ ਦੀਆ ਇਹ ਤਸਵੀਰਾਂ ਉਨ੍ਹਾਂ ਦੀ ਇਸ ਫਿਲਮ ਲਈ ਮਿਹਨਤ ਤੇ ਡੈਡੀਕੇਸ਼ਨ ਨੂੰ ਸਾਫ ਦਰਸਾ ਰਿਹਾ ਹੈ।
'ਤੁਣਕਾ ਤੁਣਕਾ' ਦਾ ਹੁਣ ਤਕ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਫਿਲਹਾਲ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣਾ ਵੀ ਬਾਕੀ ਹੈ। ਫਿਲਮ 'ਤੁਣਕਾ ਤੁਣਕਾ' ਦਾ ਪਹਿਲਾ ਗੀਤ 'ਬਾਪੂ' ਰਿਲੀਜ਼ ਹੋਇਆ ਹੈ ਜਿਸ ਨੂੰ ਕੁਲਬੀਰ ਝਿੰਜਰ ਨੇ ਗਾਇਆ ਹੈ। ਹੁਣ ਸਭ ਨੂੰ ਇੰਤਜ਼ਾਰ ਰਹੇਗਾ ਤਾਂ ਇਸ ਫਿਲਮ ਦੀ ਅਗਲੀ ਰਿਲੀਜ਼ਿੰਗ ਡੇਟ ਦਾ।
ਇਹ ਵੀ ਪੜ੍ਹੋ: Red fort violence: ਲਾਲ ਕਿਲਾ ਹਿੰਸਾ ਦੇ ਮੁਲਜ਼ਮ ਬੂਟਾ ਸਿੰਘ ਨੂੰ ਮਿਲੀ ਜ਼ਮਾਨਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904