Sidhu Moose Wala: ਸਿੱਧੂ ਮੂਸੇਵਾਲਾ ਦੀ ਸਮਾਧ 'ਤੇ ਸੈਂਕੜੇ ਭੈਣਾਂ ਨੇ ਬੰਨ੍ਹੀ ਰੱਖੜੀ, ਇਹ ਸਭ ਦੇਖ ਪਿਤਾ ਬਲਕੌਰ ਭੁੱਬਾ ਮਾਰ ਰੋਏ
Sisters Tie Rakhdi To Sidhu Moose wala Grave: ਅੱਜ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਗਾਇਕਾ ਨੇ ਮੂਸੇਵਾਲਾ
Sisters Tie Rakhdi To Sidhu Moose wala Grave: ਅੱਜ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਗਾਇਕਾ ਨੇ ਮੂਸੇਵਾਲਾ ਨਾਲ ਰੱਖੜੀ ਮੌਕੇ ਦਾ ਪੁਰਾਣਾ ਵੀਡੀਓ ਸ਼ੇਅਰ ਕਰ ਸਰਕਾਰ ਉੱਪਰ ਵੀ ਨਿਸ਼ਾਨਾ ਸਾਧਿਆ। ਦੱਸ ਦੇਈਏ ਕਿ ਅਫਸਾਨਾ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਸਮਾਧ 'ਤੇ ਸੈਂਕੜੇ ਭੈਣਾਂ ਰੱਖੜੀ ਬੰਨ੍ਹਣ ਲਈ ਪੁੱਜੀਆਂ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਉੱਥੇ ਮੌਜੂਦ ਸੀ। ਇਸ ਦੌਰਾਨ ਸੈਂਕੜੇ ਭੈਣਾਂ ਦਾ ਆਪਣੇ ਪੁੱਤਰ ਲਈ ਪਿਆਰ ਦੇਖ ਬਲਕੌਰ ਸਿੰਘ ਬਹੁਤ ਭਾਵੁਕ ਹੋ ਗਏ ਅਤੇ ਭੁੱਬਾ ਮਾਰ ਰੋਣ ਲੱਗੇ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂਅ ਅਤੇ ਤਸਵੀਰਾਂ ਨਾਲ ਜੁੜੀਆਂ ਕਈ ਰੱਖੜੀਆਂ ਦੀ ਬਜ਼ਾਰਾਂ ਵਿੱਚ ਮੰਗ ਦੇਖਣ ਨੂੰ ਮਿਲੀ। ਬੱਚਿਆਂ ਤੋਂ ਲੈ ਨੌਜਵਾਨਾਂ ਵਿੱਚ ਵੀ ਮੂਸੇਵਾਲਾ ਦੀ ਤਸਵੀਰ ਅਤੇ ਨਾਂਅ ਦੀਆਂ ਰੱਖੜੀਆਂ ਦਾ ਕ੍ਰੇਜ਼ ਦੇਖਣ ਨੂੰ ਮਿਲਿਆ। ਅੱਜ ਦਾ ਦਿਨ ਉਨ੍ਹਾਂ ਭੈਣਾਂ ਨੂੰ ਬੇਹੱਦ ਪਰੇਸ਼ਾਨ ਕਰਨ ਵਾਲਾ ਰਿਹਾ ਜੋ ਸਿੱਧੂ ਨੂੰ ਰੱਖੜੀਆਂ ਬੰਨਣ ਲਈ ਪੁੱਜੀਆਂ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਲਈ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪਿਤਾ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਆਪਣੇ ਪੁੱਤਰ ਦੀ ਖੂਨ ਨਾਲ ਲਥਪੱਥ ਟੀ-ਸ਼ਰਟ ਪਾ ਕੇ ਅਦਾਲਤੀ ਪੇਸ਼ੀਆਂ ’ਤੇ ਜਾਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਨ, ਰੱਬ ਤੋਂ ਬਾਅਦ, ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਵਿਸ਼ਵਾਸ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ। ਜੇ ਸਰਕਾਰ ਨੇ ਆਪਣੀ ਨੀਤੀ ਨਾ ਬਦਲੀ ਤਾਂ ਉਹ ਆਪਣੇ ਪੁੱਤਰ ਦੇ ਖੂਨ ਨਾਲ ਲਥਪੱਥ ਕੱਪੜੇ ਪਾ ਕੇ ਸੜਕਾਂ ’ਤੇ ਨਿਕਲ ਆਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।