Jasmeen Akhtar: ਜੈਸਮੀਨ ਅਖਤਰ ਪਤੀ ਲਾਲੀ ਕਾਹਲੋਂ ਨਾਲ ਗਾਉਂਦੇ ਹੋਏ ਆਵੇਗੀ ਨਜ਼ਰ, ਗੀਤ 'Sohneya' ਦਾ ਕੀਤਾ ਐਲਾਨ
Jasmeen Akhtar- Lally Kahlon Song: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਪੇਸ਼ੇ ਤੋਂ ਇੱਕ ਗਾਇਕਾ ਹੈ। ਉਹ ਸੋਸ਼ਲ ਮੀਡੀਆ ਉੱਪਰ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਜੈਸਮੀਨ...
Jasmeen Akhtar- Lally Kahlon Song: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਪੇਸ਼ੇ ਤੋਂ ਇੱਕ ਗਾਇਕਾ ਹੈ। ਉਹ ਸੋਸ਼ਲ ਮੀਡੀਆ ਉੱਪਰ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਜੈਸਮੀਨ ਆਪਣੇ ਵਿਆਹ ਤੋਂ ਬਾਅਦ ਵੀ ਦਰਸ਼ਕਾਂ ਵਿੱਚ ਐਕਟਿਵ ਹੈ। ਉਹ ਆਪਣੇ ਨਾਲ-ਨਾਲ ਪਤੀ ਲਾਲੀ ਕਾਹਲੋਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰ ਰਹੀ ਹੈ। ਇਸ ਵਿਚਕਾਰ ਗਾਇਕਾ ਨੇ ਇੱਕ ਐਲਾਨ ਕੀਤਾ ਹੈ। ਜੀ ਹਾਂ, ਗਾਇਕਾ ਆਪਣੇ ਪਤੀ ਲਾਲੀ ਨਾਲ ਨਵਾਂ ਗੀਤ ਸੋਹਣਿਆ ਲੈ ਕੇ ਪੇਸ਼ ਹੋਵੇਗੀ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਹ ਗੀਤ ਨਾ ਸਿਰਫ ਦੋਵਾਂ ਵੱਲੋਂ ਗਾਇਆ ਗਿਆ ਹੈ, ਬਲਕਿ ਲਿਖਿਆ ਵੀ ਗਿਆ ਹੈ...
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਜੈਸਮੀਨ ਵੱਲੋਂ ਇਹ ਪੋਸਟ ਬੀਤੇ ਦਿਨ ਸਾਂਝੀ ਕੀਤੀ ਗਈ ਸੀ। ਇਸ ਨੂੰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਜੈਸਮੀਨ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, ਪਹਿਲੀ ਵਾਰ ਅਸੀਂ ਕੁਝ ਵੱਖਰਾ ਅਤੇ ਖਾਸ ਕਰ ਰਹੇ ਹਾਂ। ਸਾਡੀ ਗਾਰੰਟੀ ਹੈ ਕਿ ਤੁਸੀਂ ਲੋਕ ਇਸਨੂੰ ਪਸੰਦ ਕਰੋਗੇ... ਇਸ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਜੈਸਮੀਨ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹੈ। ਉਹ ਆਪਣੇ ਸ਼ਾਨਦਾਰ ਵੀਡੀਓ ਰਾਹੀਂ ਪ੍ਰਸ਼ੰਸ਼ਕਾਂ ਦਾ ਧਿਆਨ ਖਿੱਚ ਰਹੀ ਹੈ।
View this post on Instagram
ਦੱਸ ਦੇਈਏ ਕਿ ਜੈਸਮੀਨ ਪੇਸ਼ੇ ਤੋਂ ਗਾਇਕਾ ਹੈ। ਹਾਲਾਂਕਿ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਉਹ ਜ਼ਿਆਦਾ ਸੁਰਖੀਆਂ ਵਿੱਚ ਨਹੀਂ ਰਹਿੰਦੀ। ਪਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਖੂਬ ਪਿਆਰ ਮਿਲਦਾ ਹੈ। ਫਿਲਹਾਲ ਨਵੀਂ ਵਿਆਹੀ ਜੋੜੀ ਆਪਣੇ ਪਹਿਲੇ ਗੀਤ ਰਾਹੀਂ ਦਰਸ਼ਕਾਂ ਨੂੰ ਲਭਾਉਣ ਵਿੱਚ ਕਿਵੇਂ ਕਾਮਯਾਬ ਹੋਵੇਗੀ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।