![ABP Premium](https://cdn.abplive.com/imagebank/Premium-ad-Icon.png)
Jasmine Sandlas: ਜੈਸਮੀਨ ਸੈਂਡਲਾਸ- ਗੁਰ ਸਿੱਧੂ ਦੀ ਜੋੜੀ ਸੁਰਖੀਆਂ 'ਚ, ਦੇਖੋ ਕਿਵੇਂ ਮਸਤੀ 'ਚ ਰੰਗੇ ਆਏ ਨਜ਼ਰ
Jasmine Sandlas and Gur Sidhu Fun Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਤੇ ਗੁਰ ਸਿੱਧੂ ਦੀ ਜੋੜੀ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੋਵੇਂ ਕਲਾਕਾਰ ਆਪਣੇ ਗੀਤ ਦੇ ਨਾਲ-ਨਾਲ ਆਪਣੀ ਮਸ਼ਹੂਰ ਹੋ ਰਹੀ ਜੋੜੀ ਨੂੰ ਲੈ ਚਰਚਾ ਬਟੋਰ ਰਿਹਾ...
![Jasmine Sandlas: ਜੈਸਮੀਨ ਸੈਂਡਲਾਸ- ਗੁਰ ਸਿੱਧੂ ਦੀ ਜੋੜੀ ਸੁਰਖੀਆਂ 'ਚ, ਦੇਖੋ ਕਿਵੇਂ ਮਸਤੀ 'ਚ ਰੰਗੇ ਆਏ ਨਜ਼ਰ Jasmine Sandlas Gur Sidhu couple in headlines see how the punjabi star are colored in fun Jasmine Sandlas: ਜੈਸਮੀਨ ਸੈਂਡਲਾਸ- ਗੁਰ ਸਿੱਧੂ ਦੀ ਜੋੜੀ ਸੁਰਖੀਆਂ 'ਚ, ਦੇਖੋ ਕਿਵੇਂ ਮਸਤੀ 'ਚ ਰੰਗੇ ਆਏ ਨਜ਼ਰ](https://feeds.abplive.com/onecms/images/uploaded-images/2023/04/18/602e297434e884053a4e8c095e3b183d1681802457907709_original.jpg?impolicy=abp_cdn&imwidth=1200&height=675)
Jasmine Sandlas and Gur Sidhu Fun Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਤੇ ਗੁਰ ਸਿੱਧੂ ਦੀ ਜੋੜੀ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੋਵੇਂ ਕਲਾਕਾਰ ਆਪਣੇ ਗੀਤ ਦੇ ਨਾਲ-ਨਾਲ ਆਪਣੀ ਮਸ਼ਹੂਰ ਹੋ ਰਹੀ ਜੋੜੀ ਨੂੰ ਲੈ ਚਰਚਾ ਬਟੋਰ ਰਿਹਾ ਹੈ। ਦੱਸ ਦੇਈਏ ਕਿ ਗੈਰੀ ਸੰਧੂ ਤੋਂ ਬਾਅਦ ਜੈਸਮੀਨ ਦੇ ਗੁਰ ਸਿੱਧੂ ਨਾਲ ਇੱਕ ਤੋਂ ਬਾਅਦ ਇੱਕ ਗੀਤ ਸੁਪਰਹਿੱਟ ਹੋ ਰਿਹਾ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਵਿਚਕਾਰ ਜੈਸਮੀਨ ਨੇ ਗੁਰ ਸਿੱਧੂ ਨਾਲ ਆਪਣਾ ਇੱਕ ਮਸਤੀ ਭਰਿਆ ਵੀਡੀਓ ਸਾਂਝਾ ਕੀਤਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਜੈਸਮੀਨ ਸੈਂਡਲਾਸ ਨੇ ਗੁਰ ਸਿੱਧੂ ਨਾਲ ਆਪਣਾ ਵੀਡੀਓ ਸਾਂਝਾ ਕਰਦੇ ਹੋਏ ਦਰਸ਼ਕਾਂ ਦਾ ਗੀਤ ਰੂਟੀਨ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ। ਹਾਲ ਹੀ ਵਿੱਚ ਇਸ ਜੋੜੀ ਦਾ ਨਵਾਂ ਗੀਤ ਰੂਟੀਨ ਰਿਲੀਜ਼ ਹੋਇਆ ਹੈ। ਜਿਸ ਰਾਹੀਂ ਇੱਕ ਵਾਰ ਫਿਰ ਤੋਂ ਇਹ ਦੋਵੇਂ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਰਹੇ। ਜੈਸਮੀਨ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਜਿੱਥੇ ਕਈ ਇਸ ਜੋੜੀ ਨੂੰ ਸੁਪਰਹਿੱਟ ਦੱਸ ਰਹੇ ਹਨ, ਉੱਥੇ ਹੀ ਕੁਝ ਪ੍ਰਸ਼ੰਸ਼ਕਾਂ ਦਾ ਇਹ ਕਹਿਣਾ ਹੈ ਕਿ ਤੁਸੀ ਹੁਣ ਗੁਰ ਸਿੱਧੂ ਨਾਲ ਗਾਟੀ (ਦੋਸਤੀ) ਨਾਂ ਪਾ ਲੈਣਾ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਜੈਸਮੀਨ ਅਤੇ ਗੁਰ ਸਿੱਧੂ ਦੀ ਇਹ ਜੋੜੀ ਆਉਣ ਵਾਲੇ ਸਮੇਂ ਤੱਕ ਪ੍ਰਸ਼ੰਸ਼ਕਾਂ ਨੂੰ ਕਿਵੇਂ ਲੁਭਾਏਗੀ।
ਦੱਸ ਦੇਈਏ ਕਿ 13 ਅਪ੍ਰੈਲ ਨੂੰ ਰਿਲੀਜ਼ ਹੋਏ ਜੈਸਮੀਨ ਸੈਂਡਲਾਸ ਅਤੇ ਗੁਰ ਸਿੱਧੂ ਦੇ ਗੀਤ ਨੂੰ 10 ਮਿਲੀਅਨ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸ ਗੀਤ ਵਿੱਚ ਇੱਕ ਵਾਰ ਫਿਰ ਤੋਂ ਜੈਸਮੀਨ ਦਾ ਹੌਟ ਅੰਦਾਜ਼ ਪ੍ਰਸ਼ੰਸ਼ਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਿਹਾ। ਜੈਸਮੀਨ ਉਨ੍ਹਾਂ ਗਾਇਕਾ ਵਿੱਚੋਂ ਇੱਕ ਹੈ ਜੋ ਆਪਣੇ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹੀ। ਫਿਲਹਾਲ ਉਹ ਆਪਣੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਨਾਲ ਪ੍ਰਸ਼ੰਸ਼ਕਾਂ ਦਾ ਧਿਆਨ ਖਿੱਚ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)