ਪੜਚੋਲ ਕਰੋ

Jaspal Bhatti Death Anniversary: 'ਫਲਾਪ ਸ਼ੋਅ' ਨਾਲ ਜਸਪਾਲ ਭੱਟੀ ਨੇ ਕਮਾਇਆ ਨਾਂਅ, ਕਾਰਟੂਨਿਸਟ ਤੋਂ ਇੰਝ ਬਣੇ ਮਸ਼ਹੂਰ ਕਾਮੇਡੀਅਨ

Jaspal Bhatti Death Anniversary: ਜਸਪਾਲ ਭੱਟੀ ਦਾ ਨਾਮ ਕਾਮੇਡੀ ਦੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੋਇਆ। ਪਰ, ਲੋਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਅੱਜ ਸਾਡੇ ਵਿਚਕਾਰ ਨਹੀਂ ਹਨ। ਪਰ ਕਾਮੇਡੀਅਨ ਦੀ ਯਾਦ ਅੱਜ ਵੀ

Jaspal Bhatti Death Anniversary: ਜਸਪਾਲ ਭੱਟੀ ਦਾ ਨਾਮ ਕਾਮੇਡੀ ਦੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੋਇਆ। ਪਰ, ਲੋਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਅੱਜ ਸਾਡੇ ਵਿਚਕਾਰ ਨਹੀਂ ਹਨ। ਪਰ ਕਾਮੇਡੀਅਨ ਦੀ ਯਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਅੱਜ ਦੇ ਦਿਨ 2012 ਵਿੱਚ 25 ਅਕਤੂਬਰ ਨੂੰ ਜਸਪਾਲ ਭੱਟੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।

ਬੁਲੰਦੀਆਂ 'ਤੇ ਪਹੁੰਚਣ ਦਾ ਸਫ਼ਰ ਕਿਸੇ ਵੀ ਕਲਾਕਾਰ ਲਈ ਆਸਾਨ ਨਹੀਂ ਹੁੰਦਾ। ਪਰ ਇੱਕ ਕਲਾਕਾਰ ਆਪਣੀ ਛੁਪੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਕਿਵੇਂ ਲਿਆਉਂਦਾ ਹੈ ਅਤੇ ਮਸ਼ਹੂਰ ਹੋ ਜਾਂਦਾ ਹੈ, ਇਹ ਜਸਪਾਲ ਭੱਟੀ ਦੇ ਜੀਵਨ ਤੋਂ ਸਿੱਖਿਆ ਜਾ ਸਕਦਾ ਹੈ।

ਕਾਲਜ ਵਿੱਚ ਬਣਾਇਆ ਕਾਮੇਡੀ ਕਲੱਬ 

ਜਸਪਾਲ ਭੱਟੀ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਸਭ ਤੋਂ ਪਹਿਲਾਂ ਇੰਜਨੀਅਰ ਬਣੇ। ਜਸਪਾਲ ਭੱਟੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। ਪਰ ਪੜ੍ਹਾਈ ਦੇ ਨਾਲ-ਨਾਲ ਜਸਪਾਲ ਭੱਟੀ ਦਾ ਧਿਆਨ ਸ਼ੁਰੂ ਤੋਂ ਹੀ ਕਾਮੇਡੀ ਵੱਲ ਵੀ ਸੀ। ਕਾਮੇਡੀਅਨ ਨੇ ਕਾਲਜ ਵਿੱਚ ਹੀ ਆਪਣਾ ਕਲੱਬ ਬਣਾਇਆ। ਇਸਦੇ ਨਾਲ ਹੀ ਉਨ੍ਹਾਂ ਨੇ ਨੁੱਕੜ ਨਾਟਕ ਵੀ ਕਰਨੇ ਸ਼ੁਰੂ ਕੀਤੇ। ਜਿਸ ਤੋਂ ਬਾਅਦ ਜਸਪਾਲ ਭੱਟੀ ਦੇ ਕੰਮ ਨੂੰ ਪਸੰਦ ਕੀਤਾ ਜਾਣ ਲੱਗਾ।

Jaspal Bhatti Death Anniversary: 'ਫਲਾਪ ਸ਼ੋਅ' ਨਾਲ ਜਸਪਾਲ ਭੱਟੀ ਨੇ ਕਮਾਇਆ ਨਾਂਅ, ਕਾਰਟੂਨਿਸਟ ਤੋਂ ਇੰਝ ਬਣੇ ਮਸ਼ਹੂਰ ਕਾਮੇਡੀਅਨ

ਅਖ਼ਬਾਰ ਤੋਂ ਟੀਵੀ ਤੱਕ ਦਾ ਸਫ਼ਰ

ਜਸਪਾਲ ਭੱਟੀ ਨੇ ਅੱਗੇ ਵਧ ਕੇ ਚੰਡੀਗੜ੍ਹ ਵਿੱਚ ਇੱਕ ਅਖਬਾਰ ਲਈ ਕੰਮ ਕੀਤਾ। ਜਸਪਾਲ ਭੱਟੀ ਟ੍ਰਿਬਿਊਨ ਅਖਬਾਰ ਵਿੱਚ ਕਾਰਟੂਨਿਸਟ ਵਜੋਂ ਕੰਮ ਕਰਦੇ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਟੀਵੀ 'ਤੇ ਆਉਣ ਦਾ ਮੌਕਾ ਮਿਲਿਆ ਤਾਂ ਜਸਪਾਲ ਭੱਟੀ ਪਿੱਛੇ ਨਹੀਂ ਹਟਿਆ। ਜਸਪਾਲ ਭੱਟੀ ਨੂੰ ਪਹਿਲੀ ਵਾਰ ਇੱਕ ਟੀਵੀ ਸੀਰੀਅਲ 'ਉਲਟਾ-ਪੁਲਟਾ' ਵਿੱਚ ਦੇਖਿਆ ਗਿਆ ਸੀ।

ਕਾਰਟੂਨਿਸਟ ਤੋਂ ਇੰਝ ਬਣੇ ਕਾਮੇਡੀਅਨ 

ਕਾਰਟੂਨਿਸਟ ਬਣਨ ਤੋਂ ਬਾਅਦ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨ ਤੋਂ ਬਾਅਦ ਜਸਪਾਲ ਭੱਟੀ ਦੂਰਦਰਸ਼ਨ 'ਤੇ ਇੱਕ ਸ਼ੋਅ ਲੈ ਕੇ ਆਏ। ਇਸ ਨਵੇਂ ਸ਼ੋਅ ਦਾ ਨਾਂ ਸੀ- ਫਲਾਪ ਸ਼ੋਅ। ਜਸਪਾਲ ਭੱਟੀ ਦਾ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ। ਇਸ ਕਾਮੇਡੀ ਸੀਰੀਅਲ ਤੋਂ ਜਸਪਾਲ ਭੱਟੀ ਨੂੰ ਵੱਖਰੀ ਪਛਾਣ ਮਿਲੀ।

ਕਿਵੇਂ ਰਿਹਾ ਜਸਪਾਲ ਭੱਟੀ ਦਾ ਫਿਲਮੀ ਸਫਰ?

ਜਸਪਾਲ ਭੱਟੀ ਦੀ ਸਾਂਝ ਸਿਰਫ਼ ਟੀਵੀ ਸੀਰੀਅਲਾਂ ਅਤੇ ਕਾਮੇਡੀ ਸ਼ੋਅ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਕਾਮੇਡੀ ਦੇ ਦਮ 'ਤੇ ਜਸਪਾਲ ਭੱਟੀ ਨੇ ਅਦਾਕਾਰੀ ਦੀ ਦੁਨੀਆ 'ਚ ਵੀ ਆਪਣਾ ਹੱਥ ਅਜ਼ਮਾਇਆ। ਜਸਪਾਲ ਭੱਟੀ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਜਸਪਾਲ ਭੱਟੀ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਆ ਅਬ ਲੋਟ ਚਲੇਂ, ਹਮਾਰਾ ਦਿਲ ਆਪਕੇ ਪਾਸ ਹੈ, ਇਕਬਾਲ, ਕਾਰਤੂਸ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਵਿੱਚ ਜਸਪਾਲ ਭੱਟੀ ਨੇ ਸਹਾਇਕ ਭੂਮਿਕਾਵਾਂ ਨਿਭਾ ਕੇ ਫ਼ਿਲਮ ਜਗਤ ਵਿੱਚ ਆਪਣੀ ਵੱਖਰੀ ਛਾਪ ਛੱਡੀ। ਅੱਜ ਭਲੇ ਹੀ ਕਾਮੇਡੀਅਨ ਸਾਡੇ ਵਿਚਾਲੇ ਮੌਜੂਦ ਨਹੀੰ ਹਨ, ਪਰ ਉਨ੍ਹਾਂ ਦਾ ਨਾਂਅ ਸਾਡੇ ਵਿਚਕਾਰੇ ਹਮੇਸ਼ਾ ਜਿ਼ੰਦਾ ਰਹੇਗਾ। 

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ

Embed widget