Jaswinder Bhalla: ਜਸਵਿੰਦਰ ਭੱਲਾ ਨੇ ਕਪਿਲ ਸ਼ਰਮਾ ਸਣੇ ਅਰਚਨਾ ਪੂਰਨ ਦੀ ਬੋਲਤੀ ਕੀਤੀ ਬੰਦ, ਕਾਮੇਡੀ ਨਾਲ ਇੰਝ ਕੱਢੇ ਵੱਟ
Jaswinder Bhalla On the Kapil Sharma Show: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਕਾਮੇਡੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਰੱਜ ਕੇ ਮਨੋਰੰਜਨ ਕੀਤਾ
Jaswinder Bhalla On the Kapil Sharma Show: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਕਾਮੇਡੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਰੱਜ ਕੇ ਮਨੋਰੰਜਨ ਕੀਤਾ ਹੈ। ਖਾਸ ਗੱਲ਼ ਇਹ ਹੈ ਕਿ 63 ਸਾਲ ਦੀ ਉਮਰ 'ਚ ਵੀ ਪੂਰੀ ਤਰ੍ਹਾਂ ਐਕਟਿਵ ਹਨ। ਉਹ ਨਾ ਸਿਰਫ ਫਿਲਮਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ, ਬਲਕਿ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਨੂੰ ਹਸਾਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਜਸਵਿੰਦਰ ਭੱਲਾ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦ ਕਪਿਲ ਸ਼ਰਮਾ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਦੇ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਨਜ਼ਰ ਆਈ। ਹਾਲਾਂਕਿ ਇਸ ਦੌਰਾਨ ਜਸਵਿੰਦਰ ਭੱਲਾ ਨੇ ਕੁਝ ਅਜਿਹਾ ਕਿਹਾ ਜਿਸ ਨਾਲ ਕਪਿਲ ਸ਼ਰਮਾ ਦੇ ਨਾਲ-ਨਾਲ ਅਰਚਨਾ ਪੂਰਨ ਸਿੰਘ ਦੀ ਬੋਲਤੀ ਬੰਦ ਹੋ ਗਈ।
View this post on Instagram
ਦਰਅਸਲ, ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੋਅ ਦਾ ਵੀਡੀਓ ਕਲਿੱਪ ਸਾਂਂਝਾ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਕਪੈਸ਼ਨ ਵਿੱਚ ਲਿਖਿਆ, ਮੈਨੂੰ ਅਪਣੇ ਪੰਜਾਬੀ ਹੋਣ ਤੇ ਮਾਣ ਹੈ… ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਜਸਵਿੰਦਰ ਭੱਲਾ ਪੰਜਾਬੀ ਵਿੱਚ ਗੱਲ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਕਪਿਲ ਸ਼ਰਮਾ ਪੰਜਾਬੀ ਕਾਮੇਡੀ ਸਟਾਰ ਨੂੰ ਟੋਕਦੇ ਹੋਏ ਕਹਿੰਦੇ ਹਨ ਕਿ ਅਰਚਨਾ ਜੀ ਕਹਿ ਰਹੇ ਹਨ ਕਿ ਹਿੰਦੀ ਵਿੱਚ ਗੱਲ ਕਰੋ ਇਸ ਤੇ ਜਸਵਿੰਦਰ ਭੱਲਾ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦੇ ਹਨ ਕਿ ਜੋ ਪਰਸੋਂ ਅੰਗਰੇਜ਼ ਆਏ ਸੀ ਉਹ ਹਿੰਦੀ ਵਿੱਚ ਗੱਲ ਕਰਕੇ ਗਏ ਸੀ। ਇਸ ਤੋਂ ਬਾਅਦ ਸਾਰੇ ਹੱਸਣ ਲੱਗਦੇ ਹਨ।
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਭੱਲਾ ਦੇ ਨਾਲ-ਨਾਲ ਸੋਨਮ ਬਾਜਵਾ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
Read More: Master Saleem: ਕਨ੍ਹਈਆ ਮਿੱਤਲ ਦੇ ਵਿਵਾਦਿਤ ਬਿਆਨ ਤੇ ਭੜਕੇ ਮਾਸਟਰ ਸਲੀਮ, ਬੋਲੇ- ਹਿੰਦੂ-ਮੁਸਲਮਾਨ, ਇਸਾਈ ਤੇ ਸਿੱਖ ਨਹੀਂ ਪਰ ਇਨਸਾਨ ਤਾਂ...