Master Saleem: ਕਨ੍ਹਈਆ ਮਿੱਤਲ ਦੇ ਵਿਵਾਦਿਤ ਬਿਆਨ ਤੇ ਭੜਕੇ ਮਾਸਟਰ ਸਲੀਮ, ਬੋਲੇ- ਹਿੰਦੂ-ਮੁਸਲਮਾਨ, ਇਸਾਈ ਤੇ ਸਿੱਖ ਨਹੀਂ ਪਰ ਇਨਸਾਨ ਤਾਂ...
Kanhaiya Mittal s controversial statement On Saleem Master: ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਗਾਇਕ ਦੇ ਜੀਜੇ ਨਾਲ ਜੁੜੀਆਂ ਫੇਕ ਖਬਰਾਂ ਤੋਂ ਬਾਅਦ ਹੁਣ ਪੰਜਾਬੀ
Kanhaiya Mittal s controversial statement On Saleem Master: ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਗਾਇਕ ਦੇ ਜੀਜੇ ਨਾਲ ਜੁੜੀਆਂ ਫੇਕ ਖਬਰਾਂ ਤੋਂ ਬਾਅਦ ਹੁਣ ਪੰਜਾਬੀ ਕਲਾਕਾਰ ਨੇ ਕਨ੍ਹਈਆ ਮਿੱਤਲ ਦੇ ਬਿਆਨ ਤੇ ਕਰਾਰਾ ਜਵਾਬ ਦਿੱਤਾ ਹੈ। ਦੱਸ ਦੇਈਏ ਕਿ ਦੋਵਾਂ ਵਿਚਾਲੇ ਹੋਈ ਇਸ ਸਮੇਂ ਜ਼ੁਬਾਨੀ ਜੰਗ ਜਾਰੀ ਹੈ। ਦਰਅਸਲ, ਹਾਲ ਹੀ ਵਿੱਚ ਭਜਨ ਗਾਇਕ ਮਿੱਤਲ ਨੇ ਇੱਕ ਬਿਆਨ ਦੌਰਾਨ ਕਿਹਾ ਕਿ ਪੰਜਾਬ ਵਿੱਚ ਸਾਰੇ ਖਾਨ ਹਨ, ਉਹ ਕੀ ਕਰਨਗੇ ਮਾਤਾ ਦਾ ਜਾਗਰਣ...ਇਹ ਜ਼ੁਬਾਨ ਤੋਂ ਰਾਮ-ਰਾਮ ਬੋਲਦੇ ਹਨ, ਪਰ ਅੰਦਰੋਂ ਨਹੀਂ... ਮਿੱਤਲ ਦੇ ਇਸ ਵਿਵਾਦਿਤ ਬਿਆਨ ਤੇ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਮੂੰਹ ਤੋੜ ਜਵਾਬ ਦਿੱਤਾ ਹੈ...
View this post on Instagram
ਦੱਸ ਦੇਈਏ ਕਿ Sirf Panjabiyat ਇੰਸਟਾਗ੍ਰਾਮ ਪੇਜ਼ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਬਿਨ੍ਹਾਂ ਕਿਸੇ ਦਾ ਨਾਂਅ ਲੈਂਦੇ ਹੋਏ ਆਪਣੇ ਤਿੱਖੇ ਬੋਲਾਂ ਨਾਲ ਸ਼ਾਨਦਾਰ ਜਵਾਬ ਦਿੱਤਾ। ਇਸ ਵੀਡੀਓ ਵਿੱਚ ਤੁਸੀ ਸੁਣ ਸਕਦੇ ਹੋ ਕਿ ਮਾਸਟਰ ਸਲੀਮ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਇੱਕ ਬੰਦਾ ਕਹਿੰਦਾ ਕਿ ਸਲੀਮ ਹੋਣਾ ਨੂੰ ਤੁਸੀ ਕਿਉਂ ਬੁਲਾਉਂਦੇ ਹੋ... ਉਹ ਕਿਹਡਾ ਹਿੰਦੂ ਨੇ ... ਉਨ੍ਹਾਂ ਕਿਹਾ ਕਿ ਹਿੰਦੂ ਨਹੀਂ ਆ... ਮੁਸਲਮਾਨ ਨਹੀਂ ਆ, ਇਸਾਈ ਤੇ ਸਿੱਖ ਵੀ ਨਹੀਂ ਆ ... ਪਰ ਇਨਸਾਨ ਤਾਂ ਹੈਂਗੇ ਆ ਨਾ... ਉਨ੍ਹਾਂ ਆਪਣੇ ਹੱਥ ਤੇ ਬਣੇ ਭੋਲੇ ਸ਼ੰਕਰ ਦਾ (Tattoo) ਦਿਖਾਉਂਦੇ ਹੋਏ ਕਿਹਾ ਕਿ ਇੱਥੇ ਪੁਆ ਕੇ ਬੈਠਾ ਆ... ਅਜਿਹੇ ਹੋਰ ਕਈ ਵਿਵਵਾਨ ਹਨ ਜਿਨ੍ਹਾਂ ਨੇ ਇਹ ਗੱਲ ਨਹੀਂ ਕਹੀ... ਤੇ ਦੋ ਚਾਰ ਭਜਨ ਚੱਲਣ ਨਾਲ ਤੇਰੀ ਮੱਤ ਮਾਰੀ ਗਈ... ਤੁਸੀ ਵੀ ਵੇਖੋ ਇਹ ਵੀਡੀਓ...
ਹਾਲਾਂਕਿ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਹੋਰ ਕਈ ਅਜਿਹੇ ਦਰਸ਼ਕ ਹਨ ਜੋ ਕਨ੍ਹਈਆ ਮਿੱਤਲ ਦੇ ਇਸ ਵਿਵਾਦਿਤ ਬਿਆਨ ਉੱਪਰ ਹੈਰਾਨ ਹੋ ਰਹੇ ਹਨ। ਦਰਅਸਲ, ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਬਿਆਨ ਵੱਖ-ਵੱਖ ਧਰਮਾਂ ਨਾਲ ਜੁੜੇ ਲੋਕਾਂ ਵਿਚਾਲੇ ਨਫਰਤ ਪੈਦਾ ਕਰਨ ਦਾ ਤਰੀਕਾ ਹੈ। ਇਸ ਉੱਪਰ ਕਨ੍ਹਈਆ ਮਿੱਤਲ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।