Kanwar Grewal: ਕੰਵਰ ਗਰੇਵਾਲ ਕਨੈਡੀਅਨ ਭਤੀਜੇ ਦੀ ਪੰਜਾਬੀ ਸੁਣ ਹੋਏ ਖੁਸ਼, ਮਾਂ ਬੋਲੀ ਨੂੰ ਲੈ ਲਿਖਿਆ ਇਹ ਗੀਤ
Kanwar Grewal Song MUNDA JAMEYA: ਪੰਜਾਬੀ ਗਾਇਕ ਕੰਵਰ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕੰਵਰ ਗਰੇਵਾਲ ਇਨ੍ਹੀਂ ਦਿਨੀਂ ਆਪਣੇ ਗੀਤ ਮੁੰਡਾ ਜੰਮਿਆ...
Kanwar Grewal Song MUNDA JAMEYA: ਪੰਜਾਬੀ ਗਾਇਕ ਕੰਵਰ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕੰਵਰ ਗਰੇਵਾਲ ਇਨ੍ਹੀਂ ਦਿਨੀਂ ਆਪਣੇ ਗੀਤ ਮੁੰਡਾ ਜੰਮਿਆਂ ਨੂੰ ਲੈ ਚਰਚਾ ਵਿੱਚ ਹਨ। ਇਸ ਗੀਤ ਰਾਹੀਂ ਕਲਾਕਾਰ ਨੇ ਵਿਦੇਸ਼ ਬੈਠੇ ਬੱਚਿਆਂ ਨੂੰ ਖਾਸ ਸੁਨੇਹਾ ਦਿੱਤਾ ਹੈ। ਦਰਅਸਲ, ਇਹ ਗੀਤ ਕਲਾਕਾਰ ਵੱਲ਼ੋਂ ਆਪਣੇ ਕਨੈਡੀਅਨ ਭਤੀਜੇ ਦੀ ਪੰਜਾਬੀ ਸੁਣਨ ਤੋਂ ਬਾਅਦ ਬਣਾਇਆ ਗਿਆ ਹੈ। ਜੋ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੰਵਰ ਗਰੇਵਾਲ ਨੇ ਆਪਣੇ ਗੀਤ ਰਾਹੀਂ ਵਿਦੇਸ਼ ਬੈਠੇ ਪੰਜਾਬੀ ਬੱਚਿਆਂ ਨੂੰ ਖਾਸ ਸੁਨੇਹਾ ਦਿੱਤਾ ਹੈ। ਜੋ ਕਿ ਪੰਜਾਬੀ ਮਾਂ ਬੋਲੀ ਦਾ ਵਿਦੇਸ਼ ਵਿੱਚ ਬੋਲੇ ਜਾਣਾ ਬੇਹੱਦ ਮਾਣ ਦੀ ਗੱਲ ਹੈ।
ਦਰਅਸਲ, ਕੰਵਰ ਗਰੇਵਾਲ ਬੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ। ਜਿਸ ਵਿੱਚ ਉਹ ਆਪਣੇ ਭਤੀਜੇ ਨਾਲ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਭਤੀਜਾ ਜਿਸਦਾ ਜਨਮ ਕੈਨੇਡਾ ਵਿੱਚ ਹੋਇਆ ਪਰ ਉਹ ਪੰਜਾਬੀ ਬੋਲਣ ਅਤੇ ਪੜ੍ਹਨ ਵਿੱਚ ਬੇਹੱਦ ਹੁਸ਼ਿਆਰ ਹੈ। ਉੱਥੇ ਹੀ ਵਿਦੇਸ਼ ਬੈਠੇ ਬੱਚਿਆਂ ਦਾ ਪੰਜਾਬੀ ਬੋਲਣਾ ਅਤੇ ਪੜ੍ਹਨਾ ਮਾਣ ਵਾਲੀ ਗੱਲ ਹੈ। ਜਿਸ ਨੂੰ ਲੈ ਕਲਾਕਾਰ ਵੱਲੋਂ ਇਹ ਗੀਤ ਬਣਾਇਆ ਗਿਆ। ਤੁਸੀ ਵੀ ਸੁਣੋ ਇਹ ਵੀਡੀਓ...
View this post on Instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੰਵਰ ਗਰੇਵਾਲ ਨੇ ਕੈਪਸ਼ਨ ਵਿੱਚ ਲਿਖਿਆ, ਪ੍ਰਦੇਸਾਂ ਵਿਚ ਵਸਦੇ, ਮਾਂ ਬੋਲੀ ਪੰਜਾਬੀ ਬੋਲਦੇ ਬੱਚਿਆਂ ਲਈ ਇਕ ਸੁਨੇਹਾ... ਉੱਥੇ ਹੀ ਕਲਾਕਾਰ ਦੇ ਇਸ ਗੀਤ ਦੀ ਪ੍ਰਸ਼ੰਸ਼ਕ ਵੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਉਨ੍ਹਾ ਦੇ ਵੀਡੀਓ ਉੱਪਰ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਸਹੀ ਕੀਤਾ ਤੁਸੀ ਪੰਜਾਬ ਲਯੀ ਹਮੇਸ਼ਾ ਪਰਮਾਤਮਾ ਮੇਹਰ ਕਰੇ ਤੁਸੀਂ ਹੋਰ ਵੀ ਵਧੀਆ ਕਰੋ ❤️🙏👍... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਤੁਸੀਂ ਸਾਡੀ ਮਾਂ ਬੋਲੀ ਲਈ ਸਭ ਤੋਂ ਵਧੀਆ ਕੰਮ ਕਰ ਰਹੇ ਹੋ। ਮੈਂ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਪੰਜਾਬ ਪਾਕਿਸਤਾਨ ਵੱਲੋਂ ਸ਼ੁਭਕਾਮਨਾਵਾਂ....
ਵਰਕਫੰਰਟ ਦੀ ਗੱਲ ਕਰਿਏ ਤਾਂ ਗੀਤ ਮੁੰਡਾ ਜੰਮਿਆਂ ਤੋਂ ਪਹਿਲਾਂ ਕਲਾਕਾਰ ਆਪਣੇ ਕਈ ਸ਼ਾਨਦਾਰ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਹੈ।