Punjabi Actor: ਪੰਜਾਬੀ ਅਦਾਕਾਰ ਅੱਖਾਂ ਕਰ ਗਿਆ ਨਮ, ਭੋਗ ਤੇ ਅੰਤਿਮ ਅਰਦਾਸ ਮੌਕੇ ਫੁੱਟ-ਫੁੱਟ ਰੋਇਆ ਪਰਿਵਾਰ
Punjabi Actor Death: ਪੰਜਾਬੀ ਅਦਾਕਾਰ ਰਣਦੀਪ ਭੰਗੂ ਦੀ ਮੌਤ ਦੇ ਗਮ ਵਿੱਚੋਂ ਨਾ ਸਿਰਫ ਪਰਿਵਾਰ ਬਲਕਿ ਪ੍ਰਸ਼ੰਸਕ ਵੀ ਹਾਲੇ ਤੱਕ ਬਾਹਰ ਨਹੀਂ ਆਏ ਹਨ। ਕਲਾਕਾਰ ਦੀਆਂ ਯਾਦਾਂ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਰਹੀਆਂ
Punjabi Actor Death: ਪੰਜਾਬੀ ਅਦਾਕਾਰ ਰਣਦੀਪ ਭੰਗੂ ਦੀ ਮੌਤ ਦੇ ਗਮ ਵਿੱਚੋਂ ਨਾ ਸਿਰਫ ਪਰਿਵਾਰ ਬਲਕਿ ਪ੍ਰਸ਼ੰਸਕ ਵੀ ਹਾਲੇ ਤੱਕ ਬਾਹਰ ਨਹੀਂ ਆਏ ਹਨ। ਕਲਾਕਾਰ ਦੀਆਂ ਯਾਦਾਂ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ 30 ਜੂਨ ਨੂੰ ਭੋਗ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਨਮ ਅੱਖਾਂ ਨਾਲ ਭੰਗੂ ਨੂੰ ਸ਼ਰਧਾਂਜਲੀ ਦਿੱਤੀ ਗਈ।
ਦੱਸ ਦੇਈਏ ਕਿ ਰਣਦੀਪ ਭੰਗੂ ਦਾ ਭੋਗ ਅਤੇ ਅੰਤਿਮ ਅਰਦਾਸ ਦੀ ਇੱਕ ਤਸਵੀਰ ਉਨ੍ਹਾਂ ਦੇ ਸੋਸ਼ਲ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ। ਉਨ੍ਹਾਂ ਦਾ ਭੋਗ ਪਿੰਡ ਚੂਹੜਮਾਜਰਾ ਦੇ ਗੁਰਦੁਆਰਾ ਸਾਹਿਬ ‘ਚ ਪਾਇਆ ਗਿਆ। ਦੱਸ ਦਈਏ ਕਿ ਰਣਦੀਪ ਭੰਗੂ ਦਾ ਦੇਹਾਂਤ 22 ਜੂਨ ਨੂੰ ਹੋਇਆ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਫਿਲਮੀ ਸਿਤਾਰਿਆਂ ਨੂੰ ਵੱਡਾ ਸਦਮਾ ਲੱਗਾ।
ਰਣਦੀਪ ਸਿੰਘ ਭੰਗੂ ਦੀ ਮੌਤ ਕਿਵੇਂ ਹੋਈ?
ਜਾਣਕਾਰੀ ਮੁਤਾਬਕ ਰਣਦੀਪ ਨੇ ਕੀਟਨਾਸ਼ਕ ਨੂੰ ਸ਼ਰਾਬ ਸਮਝ ਕੇ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਵਿਚਾਲੇ ਪੁਲਿਸ ਰਣਦੀਪ ਸਿੰਘ ਭੰਗੂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਸ਼ਰਾਬ ਪੀਂਦੇ ਸਨ। ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਗਲਤੀ ਨਾਲ ਆਪਣੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ 'ਚ ਉਸ ਨੇ ਖੇਤਾਂ 'ਚ ਮੋਟਰ 'ਤੇ ਰੱਖੇ ਕੀਟਨਾਸ਼ਕ ਨੂੰ ਸ਼ਰਾਬ ਸਮਝ ਕੇ ਪੀ ਲਿਆ। ਇਸ ਤੋਂ ਬਾਅਦ ਉਸ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
View this post on Instagram
ਇਨ੍ਹਾਂ ਫ਼ਿਲਮਾਂ ‘ਚ ਕੀਤਾ ਕੰਮ
ਰਣਦੀਪ ਭੰਗੂ ਨੇ ਬਾਜਰੇ ਦਾ ਸਿੱਟਾ, ਦੂਰਬੀਨ, ਲੰਬੜਾਂ ਦਾ ਲਾਣਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਸ ਨੇ ਗੁਰਪ੍ਰੀਤ ਭੰਗੂ, ਕਰਮਜੀਤ ਅਨਮੋਲ ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਸਕਰੀਨ ਸਾਂਝਾ ਕੀਤੀ। ਇਨ੍ਹਾਂ ਕਲਾਕਾਰਾਂ ਨੇ ਭੰਗੂ ਦੀ ਮੌਤ ਉੱਪਰ ਦੁੱਖ ਪ੍ਰਗਟ ਕਰਦਿਆਂ ਪੋਸਟਾਂ ਵੀ ਸ਼ੇਅਰ ਕੀਤੀਆਂ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।